Home / खबरे / ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੁਰਿੰਦਰ ਮਕਨਾ ਦੀ ਇੰਟਰਵਿਊ ,ਵੇਖੋ ਕਿਵੇਂ ਕਾਲ਼ੇ ਰੰਗ ਨੇ ਬਦਲ ਦਿੱਤੀ ਜ਼ਿੰਦਗੀ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੁਰਿੰਦਰ ਮਕਨਾ ਦੀ ਇੰਟਰਵਿਊ ,ਵੇਖੋ ਕਿਵੇਂ ਕਾਲ਼ੇ ਰੰਗ ਨੇ ਬਦਲ ਦਿੱਤੀ ਜ਼ਿੰਦਗੀ

ਗੁਰਿੰਦਰ ਮਕਨਾ ਜੋ ਕਿ ਮਸ਼ਹੂਰ ਪੰਜਾਬੀ ਅਦਾਕਾਰ ਹਨ,ਉਨ੍ਹਾਂ ਨੇ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ,ਲੋਕ ਉਨ੍ਹਾਂ ਦੇ ਕੰਮ ਨੂੰ ਖੂਬ ਪਸੰਦ ਕਰਦੇ ਹਨ ।ਗੁਰਿੰਦਰ ਮਕਨਾ ਜਿਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚ ਹੋਇਆ,ਉਨ੍ਹਾਂ ਨੇ ਗੱਲਬਾਤ ਕਰਨ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਸੰਘਰਸ਼ ਕੀਤੇ ਹਨ। ਪਰ ਫਿਰ ਵੀ ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਬੜੇ ਮਜ਼ੇ ਨਾਲ ਬਿਤਾਇਆ ਹੈ,ਕਿਉਂਕਿ ਉਨ੍ਹਾਂ ਦੀ ਸੋਚ ਅਜਿਹੀ ਹੈ ਕਿ ਸਾਨੂੰ ਆਪਣਾ ਬਚਪਨ ਹਮੇਸ਼ਾ ਆਪਣੇ ਨਾਲ ਲੈ ਕੇ ਚੱਲਣਾ ਚਾਹੀਦਾ ਹੈ।ਅੱਜ ਵੀ ਉਹ ਅਜਿਹੀਆਂ ਬਹੁਤ ਸਾਰੀਆਂ ਗਤੀਵਿਧੀਆਂ ਕਰਦੇ ਹਨ ,ਜਿਸ ਨਾਲ ਕਿ ਉਹ ਆਪਣੇ ਬਚਪਨ ਨਾਲ ਜੁੜੇ ਰਹਿੰਦੇ ਹਨ।

ਉਨ੍ਹਾਂ ਨੇ ਹੋਰਨਾਂ ਲੋਕਾਂ ਨੂੰ ਵੀ ਇਹੀ ਸਲਾਹ ਦਿੱਤੀ ਕਿ ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ੀ ਖੁਸ਼ੀ ਜਿਊਣਾ ਚਾਹੁੰਦੇ ਹਾਂ ਤਾਂ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਹੱਸਣਾ ਬਹੁਤ ਜ਼ਰੂਰੀ ਹੈ।ਕਿਉਂਕਿ ਮੁਸ਼ਕਲਾਂ ਹਰ ਕਿਸੇ ਦੀ ਜ਼ਿੰਦਗੀ ਵਿਚ ਹੁੰਦੀਆਂ ਹਨ ਅਤੇ ਹਰ ਕੋਈ ਆਪਣੀ ਸੋਚ ਦੇ ਅਨੁਸਾਰ ਉਨ੍ਹਾਂ ਮੁਸ਼ਕਲਾਂ ਨੂੰ ਪਾਰ ਕਰਦਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਜ਼ਿੰਦਗੀ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਤਾ ਇੱਕ ਡਾਕੀਆ ਸਨ ਜਿਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮਾਤਾ ਨੇ ਬੜੀਆਂ ਮੁਸ਼ਕਲਾਂ ਨਾਲ ਉਨ੍ਹਾਂ ਨੂੰ ਪਾਲਿਆ। ਉਹ ਛੇ ਭੈਣ ਭਰਾ ਸਨ ,ਅੱਜ ਸਾਰੇ ਹੀ ਵਧੀਆ ਪੋਸਟਾਂ ਉੱਤੇ ਨਿਯੁਕਤ ਹਨ ਅਤੇ ਸਾਰੇ ਖ਼ੁਸ਼ ਹਨ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਲਾਕਾਰੀ ਦਾ ਬਹੁਤ ਸ਼ੌਕ ਸੀ, ਜਿਸ ਕਾਰਨ ਕਿ ਉਹ ਪੰਜਾਬੀ ਇੰਡਸਟਰੀ ਵਿੱਚ ਗਏ ਅਤੇ ਉਨ੍ਹਾਂ ਨੂੰ ਲੋਕਾਂ ਨੇ ਉੱਥੇ ਖ਼ੂਬ ਪਿਆਰ ਦਿੱਤਾ।ਇਸ ਤੋਂ ਇਲਾਵਾ ਉਹ ਇਕ ਸਰਕਾਰੀ ਵਿਭਾਗ ਵਿੱਚ ਵੀ ਨੌਕਰੀ ਕਰਦੇ ਹਨ ,ਪਰ ਅੱਜ ਵੀ ਉਨ੍ਹਾਂ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਹਨ ਜਿਨ੍ਹਾਂ ਨੂੰ ਕਿ ਲੋਕ ਖ਼ੂਬ ਪਸੰਦ ਕਰਦੇ ਹਨ।

About khabar

Leave a Reply

Your email address will not be published. Required fields are marked *