Breaking News
Home / खबरे / ਚੰਡੀਗਡ਼੍ਹ ਵਿਖੇ ਨੌਜਵਾਨਾਂ ਨੇ ਗੁਰੂ ਘਰ ਅੰਦਰ ਦਾਖਲ ਹੋ ਕੇ ਕੀਤੀ ਇਹ ਸ਼ਰਮਨਾਕ ਹਰਕਤ

ਚੰਡੀਗਡ਼੍ਹ ਵਿਖੇ ਨੌਜਵਾਨਾਂ ਨੇ ਗੁਰੂ ਘਰ ਅੰਦਰ ਦਾਖਲ ਹੋ ਕੇ ਕੀਤੀ ਇਹ ਸ਼ਰਮਨਾਕ ਹਰਕਤ

ਪਹਿਲਾਂ ਹੀ ਬੇਅਦਬੀ ਮਾਮਲਾ ਨਿੱਬੜ ਸਕਿਆ ਹੈ ਪਰ ਇਸਦੇ ਬਾਵਜੂਦ ਵੀ ਲੋਕਾਂ ਦੁਆਰਾ ਗੁਰੂ ਘਰਾਂ ਵਿੱਚ ਜਾ ਕੇ ਅਜਿਹੇ ਕੰਮ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਨਾਲ ਸਿੱਖ ਵਿਅਕਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ।ਪ੍ਰਸ਼ਾਸਨ ਦੁਬਾਰਾ ਪਹਿਲਾਂ ਹੀ ਬੇਅਦਬੀ ਮਾਮਲੇ ਵਿੱਚ ਕਿਸੇ ਵਿਅਕਤੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਕਿਸੇ ਵੀ ਦੋਸ਼ੀ ਨੂੰ ਹਾਲੇ ਤੱਕ ਫਡ਼ਿਆ ਨਹੀਂ ਗਿਆ ਹੈ।ਪਰ ਅੱਜ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਚੰਡੀਗੜ੍ਹ ਦੇ ਵਿਚ ਜਿੱਥੇ ਦੋ ਨੌਜਵਾਨਾਂ ਦੁਆਰਾ ਗੁਰੂ ਘਰ ਦੇ ਵਿੱਚ ਦਾਖ਼ਲ ਹੋ ਕੇ ਉੱਥੋਂ ਦੇ ਗੋਲਕ ਨੂੰ ਹੀ ਚੁੱਕ ਕੇ ਲਿਜਾਇਆ ਗਿਆ ਹੈ।ਇਹ ਪੂਰੀ ਘਟਨਾ ਉਥੇ ਲੱਗੇ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ ਦੋ ਨੌਜਵਾਨ ਅੰਦਰ ਆਉਂਦੇ ਹਨ ਉਨ੍ਹਾਂ ਦੇ ਪੈਰਾਂ ਵਿੱਚ ਜੁੱਤੀਆਂ ਹਨ

ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਗੋਲਕ ਨੂੰ ਹੱਥ ਪਾਉਂਦੇ ਹਨ ਅਤੇ ਦੋਵੇਂ ਵਿਅਕਤੀ ਉਸ ਕੋਲ ਤੋਂ ਚੁੱਕ ਕੇ ਉਥੋਂ ਫਰਾਰ ਹੋ ਜਾਂਦੇ ਹਨ ਇਸਦੇ ਨਾਲ ਪ੍ਰਸ਼ਾਸਨ ਉੱਪਰ ਵੀ ਬਹੁਤ ਸਾਰੇ ਸੁਆਲ ਉੱਠ ਰਹੇ ਹਨ ਕਿਉਂਕਿ ਪਹਿਲਾਂ ਬੇਅਦਬੀ ਮਾਮਲਾ ਅਤੇ ਹੁਣ ਇਹ ਮਾਮਲਾ ਪ੍ਰਸ਼ਾਸਨ ਦੀ ਨਾਕਾਮੀ ਦਾ ਸਬੂਤ ਹਨ।ਪ੍ਰਸ਼ਾਸਨ ਵੱਲੋਂ ਇਨ੍ਹਾਂ ਮਾਮਲਿਆਂ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।ਜਿਸ ਦੇ ਕਾਰਨ ਇਹ ਚੋਰੀਆਂ ਕਰਨ ਵਾਲੇ ਨੌਜਵਾਨ ਇੰਨੇ ਬੇਖੌਫ ਹੋ ਚੁੱਕੇ ਹਨ ਕਿ ਇਨ੍ਹਾਂ ਨੂੰ ਕਿਸੇ ਦਾ ਵੀ ਡਰ ਨਹੀਂ ਅਤੇ ਸ਼ਰ੍ਹੇਆਮ ਆ ਕੇ ਗੋਲਕ ਚੁੱਕ ਕੇ ਲੈ ਜਾਂਦੇ ਹਨ।

ਅਜਿਹੀਆਂ ਘਟਨਾਵਾਂ ਅੱਜਕੱਲ੍ਹ ਗੁਰੂ ਘਰਾਂ ਦੇ ਵਿੱਚ ਆਮ ਹੋ ਰਹੀਆਂ ਹਨ ਕਿਉਂਕਿ ਪ੍ਰਸ਼ਾਸਨ ਆਪਣਾ ਕੰਮ ਠੀਕ ਢੰਗ ਨਾਲ ਨਹੀਂ ਕਰ ਰਿਹਾ ਹੈ ਤੇ ਇਨ੍ਹਾਂ ਲੋਕਾਂ ਦੇ ਹੌਂਸਲੇ ਬੁਲੰਦ ਹਨ ਜਿਸ ਦਾ ਕਾਰਨ ਹੈ ਕਿ ਗੁਰੂ ਘਰਾਂ ਦੇ ਵਿੱਚ ਆਮ ਹੀ ਬੇਅਦਬੀ ਆਉਂਦੀਆਂ ਰਹਿੰਦੀਆਂ ਹਨ ਅਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਘਟਨਾਵਾਂ ਦੇ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ।ਪਹਿਲਾਂ ਹੀ ਬਰਗਾੜੀ ਮਾਮਲਾ ਹਾਲੇ ਤਕ ਨੇਪਰੇ ਨਹੀਂ ਚੜ੍ਹਿਆ ਪਰ ਨੌਜਵਾਨਾਂ ਦੁਆਰਾ ਅਜਿਹੇ ਮਾਮਲਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਰ ਪ੍ਰਸ਼ਾਸਨ ਅਜੇ ਵੀ ਨੀਂਦ ਵਿੱਚ ਹੈ

ਅਤੇ ਉਸ ਵੱਲੋਂ ਕਿਸੇ ਵੀ ਵਿਅਕਤੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।ਹੁਣ ਵੇਖਣਾ ਹੋਵੇਗਾ ਕਿ ਸੀਸੀਟੀਵੀ ਕੈਮਰਿਆਂ ਦੇ ਬਲਬੂਤੇ ਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੌਜਵਾਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ।

About khabar

Leave a Reply

Your email address will not be published. Required fields are marked *