Breaking News
Home / खबरे / ਬੁੱਢੇ ਨਾਲੇ ਵਿੱਚੋਂ ਔਰਤ ਦੀ ਲਾਸ਼ ਮਿਲੀ ਅਜਿਹੀ ਹਾਲਤ ਵਿੱਚ ਕੀ ਲੋਕਾਂ ਨੇ ਬੰਦ ਕਰ ਲਈਆਂ ਅੱਖਾਂ

ਬੁੱਢੇ ਨਾਲੇ ਵਿੱਚੋਂ ਔਰਤ ਦੀ ਲਾਸ਼ ਮਿਲੀ ਅਜਿਹੀ ਹਾਲਤ ਵਿੱਚ ਕੀ ਲੋਕਾਂ ਨੇ ਬੰਦ ਕਰ ਲਈਆਂ ਅੱਖਾਂ

ਲੁਧਿਆਣਾ ਦੇ ਹੈਬੋਵਾਲ ਇਲਾਕੇ ਤੋਂ ਇਕ ਖਬਰ ਸਾਹਮਣੇ ਆ ਰਹੀ ਹੈ ਜਿਥੇ ਕਿ ਇੱਕ ਗੰਦੇ ਨਾਲੇ ਵਿਚ ਇਕ ਮਹਿਲਾ ਦੀ ਲਾਸ਼ ਮਿਲੀ ਹੈ ਅਤੇ ਇਸ ਮਹਿਲਾ ਦੀ ਲਾਸ਼ ਦੇਖਣ ਤੋਂ ਬਾਅਦ ਸਾਰਿਆਂ ਦੇ ਹੋਸ਼ ਉੱਡ ਗਏ। ਜਾਣਕਾਰੀ ਮੁਤਾਬਕ ਕੁਝ ਲੋਕਾਂ ਨੇ ਇਸ ਨਾਲੇ ਵਿਚ ਇਕ ਬੋਰਾ ਤੈਰਦਾ ਹੋਇਆ ਦੇਖਿਆ।ਇਸ ਬੁਰੇ ਨੂੰ ਦੇਖ ਕੇ ਉਨ੍ਹਾਂ ਲੋਕਾਂ ਨੂੰ ਸ਼ੱਕ ਹੋਇਆ ਕਿ ਇਸ ਵਿਚ ਕੋਈ ਲਾਸ਼ ਹੋ ਸਕਦੀ ਹੈ, ਜਿਸ ਤੋਂ ਬਾਅਦ ਕਿ ਉਨ੍ਹਾਂ ਨੇ ਪੁਲਸ ਮੁਲਾਜ਼ਮਾਂ ਨੂੰ ਇਸ ਬੁਰੇ ਬਾਰੇ ਜਾਣਕਾਰੀ ਦਿੱਤੀ ਅਤੇ ਪੁਲੀਸ ਮੁਲਾਜ਼ਮਾਂ ਨੇ ਮੌਕੇ ਤੇ ਆ ਕੇ ਗੋਤਾਖੋਰਾਂ ਦੀ ਮੱਦਦ ਨਾਲ ਇਸ ਬੁਰੇ ਨੂੰ ਨਾਲੇ ਤੋਂ ਬਾਹਰ ਕੱਢਿਆ। ਜਦੋਂ ਇਸ ਬੋਰੀ ਨੂੰ ਖੋਲ੍ਹਿਆ ਗਿਆ ਤਾਂ ਉਸ ਤੋਂ ਬਾਅਦ ਇਸ ਵਿੱਚ ਇੱਕ ਮਹਿਲਾ ਦੀ ਲਾਸ਼ ਸੀ।

ਇਸ ਮਹਿਲਾ ਦੀ ਲਾਸ਼ ਦੀ ਪੁਸ਼ਟੀ ਅਜੇ ਨਹੀਂ ਹੋ ਸਕੀ ਕਿ ਇਹ ਮਹਿਲਾ ਕਿਸ ਜਗ੍ਹਾ ਦੀ ਰਹਿਣ ਵਾਲੀ ਹੈ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਜਲਦੀ ਹੀ ਉਹ ਇਸ ਮਹਿਲਾ ਦੀ ਪਹਿਚਾਣ ਕਰ ਲੈਣਗੇ ਅਤੇ ਜਿਨ੍ਹਾਂ ਨੇ ਵੀ ਇਸ ਮਹਿਲਾ ਨੂੰ ਇਸ ਤਰੀਕੇ ਨਾਲ ਬੋਰੇ ਵਿੱਚ ਪਾ ਕੇ ਨਾਲੇ ਵਿੱਚ ਸੁੱਟਿਆ ਹੈ, ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸੋ ਪੁਲੀਸ ਇਸ ਕੇਸ ਨੂੰ ਸੁਲਝਾਉਣ ਵਿਚ ਜੁੱਟ ਗਈ ਹੈ।ਸੋ ਦੇਖਣਾ ਹੁਣ ਇਹ ਹੋਵੇਗਾ ਕਿ ਪੁਲਸ ਕਿੰਨੇ ਸਮੇਂ ਵਿਚ ਇਸ ਮਹਿਲਾ ਦੀ ਪਹਿਚਾਣ ਕਰ ਲਵੇਗੀ ਅਤੇ ਜਿਹੜੇ ਲੋਕਾਂ ਨੇ ਇਸ ਨੂੰ ਇਸ ਤਰੀਕੇ ਨਾਲ ਬੋਰੇ ਵਿੱਚ ਪਾ ਕੇ ਗੰਦੇ ਨਾਲੇ ਵਿੱਚ ਸੁੱਟਿਆ ਹੈ ਉਨ੍ਹਾਂ ਨੂੰ ਕਿਸ ਸਮੇਂ ਤੱਕ ਗ੍ਰਿਫਤਾਰ ਕਰ ਲਵੇਗੀ ਅਤੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕਰੇਗੀ।

ਸੋ ਇਹ ਇਕ ਬਹੁਤ ਹੀ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜਕੱਲ੍ਹ ਲੋਕਾਂ ਵਿੱਚ ਹੈਵਾਨੀਅਤ ਜਾਗਦੀ ਜਾ ਰਹੀ ਹੈ ਅਤੇ ਲੋਕ ਕਿਸੇ ਦਾ ਵੀ ਕਤਲ ਕਰਨ ਤੋਂ ਪਹਿਲਾਂ ਇੱਕ ਵਾਰ ਨਹੀਂ ਸੋਚਦੇ ਅਤੇ ਲਾਸ਼ ਨੂੰ ਠਿਕਾਣੇ ਲਗਾਉਣ ਲਈ ਅੱਜਕੱਲ੍ਹ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ ਤਾਂ ਜੋ ਪੁਲਸ ਉਨ੍ਹਾਂ ਤੱਕ ਨਾ ਪਹੁੰਚ ਸਕੇ।

About khabar

Leave a Reply

Your email address will not be published. Required fields are marked *