Home / खबरे / ਨਹੀਂ ਸਹਾਰ ਸਕਿਆ ਥਾਣੇ ਵਿਚ ਆਪਣੀ ਮਾਂ ਦੀ ਬੇਇਜ਼ਤੀ ਨੌਜਵਾਨ ਨੇ ਕਰ ਦਿੱਤਾ ਇਹ ਵੱਡਾ ਕਾਂਡ

ਨਹੀਂ ਸਹਾਰ ਸਕਿਆ ਥਾਣੇ ਵਿਚ ਆਪਣੀ ਮਾਂ ਦੀ ਬੇਇਜ਼ਤੀ ਨੌਜਵਾਨ ਨੇ ਕਰ ਦਿੱਤਾ ਇਹ ਵੱਡਾ ਕਾਂਡ

ਕੁਝ ਦਿਨ ਪਹਿਲਾਂ ਇਕ ਮਾਮਲਾ ਸਾਹਮਣੇ ਆਇਆ ਸੀ,ਜਿੱਥੇ ਕਿ ਇੱਕ ਨੌਜਵਾਨ ਵੱਲੋਂ ਉਸ ਦੀ ਅਤੇ ਉਸਦੀ ਮਾਤਾ ਦੀ ਪੁਲਿਸ ਥਾਣੇ ਵਿੱਚ ਹੋਈ ਬੇਇਜ਼ਤੀ ਨੂੰ ਨਾ ਸਹਾਰਦੇ ਹੋਏ ਆ-ਤ-ਮ-ਹੱ-ਤਿ-ਆ ਕਰ ਲਈ।ਜਾਣਕਾਰੀ ਮੁਤਾਬਕ ਮਾਛੀਵਾੜਾ ਸਾਹਿਬ ਦੇ ਰਹਿਣ ਵਾਲੇ ਇਸ ਪਰਿਵਾਰ ਵਿੱਚ ਦੋ ਲੜਕੇ ਸਨ ਜਿਨ੍ਹਾਂ ਵਿੱਚੋਂ ਵੱਡੇ ਲੜਕੇ ਦਾ ਵਿਆਹ ਇਕ ਪੁਲਸ ਕਾਂਸਟੇਬਲ ਨਾਲ ਹੋਇਆ ਸੀ।ਉਸ ਪੁਲਸ ਕਾਂਸਟੇਬਲ ਦੀ ਆਪਣੇ ਸਹੁਰੇ ਪਰਿਵਾਰ ਨਾਲ ਬਣਦੀ ਨਹੀਂ ਸੀ, ਉਹ ਆਪਣੇ ਪਤੀ ਨੂੰ ਉਨ੍ਹਾਂ ਨਾਲੋਂ ਅਲੱਗ ਹੋਣ ਲਈ ਮਜਬੂਰ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਦੋਨੋਂ ਪਤੀ ਪਤਨੀ ਅਲੱਗ ਵੀ ਹੋ ਗਏ ਸੀ ਅਤੇ ਉਹ ਪੁਲਿਸ ਕਾਂਸਟੇਬਲ ਆਪਣੇ ਪਤੀ ਨੂੰ ਉਸ ਦੀ ਮਾਂ ਨਾਲ ਮਿਲਣ ਨਹੀਂ ਦਿੰਦੀ ਸੀ।

ਇਸ ਤੋਂ ਇਲਾਵਾ ਆਪਣੇ ਦਿਉਰ ਨਾਲ ਵੀ ਬੁਰਾ ਵਰਤਾਅ ਕਰਦੀ ਸੀ।ਇਸ ਪੁਲਸ ਕਾਂਸਟੇਬਲ ਦੀ ਸੱਸ ਵੱਲੋਂ ਲਗਾਤਾਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਉਹ ਆਪਣਾ ਘਰ ਖ਼ਰਾਬ ਨਾ ਕਰੇ। ਪਰ ਪੁਲਿਸ ਕਾਂਸਟੇਬਲ ਅਜਿਹਾ ਨਹੀਂ ਚਾਹੁੰਦੀ ਸੀ ਉਸ ਨੇ ਇੱਕ ਦਿਨ ਆਪਣੀ ਸੱਸ ਅਤੇ ਆਪਣੇ ਦਿਉਰ ਨੂੰ ਥਾਣੇ ਵਿਚ ਬੁਲਾਇਆ। ਉੱਥੇ ਉਸ ਨੇ ਆਪਣੇ ਇਕ ਸੀਨੀਅਰ ਪੁਲੀਸ ਮੁਲਾਜ਼ਮ ਨਾਲ ਮਿਲ ਕੇ ਆਪਣੀ ਸੱਸ ਅਤੇ ਦਿਓਰ ਦੀ ਬੇਇਜ਼ਤੀ ਕੀਤੀ।ਉਸ ਨੇ ਆਪਣੀ ਸੱਸ ਦੀ ਚੁੰਨੀ ਨੂੰ ਪੈਰਾਂ ਵਿੱਚ ਰੋਲਿਆ, ਜਿਸ ਕਾਰਨ ਕਿ ਉਸ ਦੇ ਦਿਉਰ ਦੇ ਮਨ ਉਤੇ ਬਹੁਤ ਸੱਟ ਲੱਗ

ਅਤੇ ਉਹ ਆਪਣੀ ਮਾਂ ਦੀ ਬੇਜਤੀ ਨੂੰ ਸਹਾਰ ਨਹੀਂ ਸਕਿਆ।ਇਸ ਲਈ ਉਸ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।ਇਸ ਘਟਨਾ ਨੂੰ ਪੰਦਰਾਂ ਦਿਨ ਹੋ ਚੁੱਕੇ ਹਨ ਉਸ ਸਮੇਂ ਸੀਨੀਅਰ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਵਿਚ ਦੋਸ਼ੀ ਪਾਏ ਗਏ ਦੋ ਪੁਲੀਸ ਮੁਲਾਜ਼ਮਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪਰ ਅੱਜ ਤੱਕ ਇਸ ਮਾਮਲੇ ਵਿਚ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ,ਜਿਸ ਕਾਰਨ ਕੇ ਪਿੰਡ ਵਾਸੀਆਂ ਵੱਲੋਂ ਖੰਨਾ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ

ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਨ੍ਹਾਂ ਦੇ ਪਰਿਵਾਰ ਵਿੱਚ ਸੱਤ ਮੈਂਬਰ ਹਨ ਅਤੇ ਇਕ ਇਕ ਮੈਂਬਰ ਇਨ੍ਹਾਂ ਪੁਲੀਸ ਮੁਲਾਜ਼ਮਾਂ ਉੱਤੇ ਦੋਸ਼ ਲਗਾਉਂਦਾ ਹੋਇਆ ਆ-ਤ-ਮ-ਹੱ-ਤਿ-ਆ ਕਰੇਗਾ।

About khabar

Leave a Reply

Your email address will not be published. Required fields are marked *