Breaking News
Home / खबरे / ਜ਼ਮੀਨੀ ਵਿਵਾਦ ਦੇ ਚਲਦਿਆਂ ਜ਼ਿਮੀਂਦਾਰਾਂ ਨੇ ਕੀਤਾ ਇੱਕ ਦੂਜੇ ਉੱਪਰ ਡਾਂਗਾਂ ਦੇ ਨਾਲ ਹਮਲਾ

ਜ਼ਮੀਨੀ ਵਿਵਾਦ ਦੇ ਚਲਦਿਆਂ ਜ਼ਿਮੀਂਦਾਰਾਂ ਨੇ ਕੀਤਾ ਇੱਕ ਦੂਜੇ ਉੱਪਰ ਡਾਂਗਾਂ ਦੇ ਨਾਲ ਹਮਲਾ

ਅੱਜਕੱਲ੍ਹ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ,ਜਿੱਥੇ ਕਿ ਜ਼ਮੀਨੀ ਵਿਵਾਦਾਂ ਨੂੰ ਲੈ ਕੇ ਝਗੜਾ ਕੀਤਾ ਜਾਂਦਾ ਹੈ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਕੇ ਦੋ ਵਿਅਕਤੀ ਆਪਸ ਵਿਚ ਪਾਣੀ ਦੀ ਵਾਰੀ ਨੂੰ ਲੈ ਕੇ ਲੜ ਰਹੇ ਹਨ। ਵੀਡੀਓ ਵਿਚ ਸਾਫ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਕਿਸਾਨ ਦੇ ਹੱਥ ਵਿੱਚ ਕਹੀ ਹੈ ਅਤੇ ਦੂਜੇ ਦੇ ਹੱਥ ਵਿੱਚ ਇੱਕ ਵੱਡੀ ਸੋਟੀ ਹੈ।ਕੁਝ ਸਮਾਂ ਉਹ ਪਾਣੀ ਦੀ ਵਾਰੀ ਨੂੰ ਲੈ ਕੇ ਬਹਿਸ ਕਰਦੇ ਹਨ,ਪਰ ਬਾਅਦ ਵਿਚ ਉਨ੍ਹਾਂ ਦਾ ਗੁੱਸਾ ਵਧ ਜਾਂਦਾ ਹੈ ਅਤੇ ਇੱਕ ਦੂਜੇ ਉੱਤੇ ਹਮਲਾ ਕਰ ਦਿੰਦੇ ਹਨ। ਇਕ ਕਿਸਾਨ ਵੱਲੋਂ ਦੂਜੇ ਕਿਸਾਨ ਦੇ ਕਹੀ ਮਾਰਨ ਵਾਸਤੇ ਉੱਭਰੀ ਜਾਂਦੀ ਹੈ ਅਤੇ ਦੂਜੇ ਪਾਸਿਓਂ ਦੂਸਰਾ ਕਿਸਾਨ ਉਸ ਕਿਸਾਨ ਦੇ ਸੋਟੀ ਮਾਰਨ ਲਈ ਆਉਂਦਾ ਹੈ।

ਉਸ ਤੋਂ ਬਾਅਦ ਦੋਨਾਂ ਦੇ ਹੱਥ ਵਿੱਚੋਂ ਕਹੀ ਅਤੇ ਸੋਟੀ ਹੇਠਾਂ ਡਿੱਗ ਪੈਂਦੇ ਹਨ ਅਤੇ ਇੱਕ ਕਿਸਾਨ ਦੂਸਰੇ ਕਿਸਾਨ ਦੇ ਉੱਤੇ ਬੈਠ ਕੇ ਉਸ ਨੂੰ ਪੂਰੀ ਤਰ੍ਹਾਂ ਨਾਲ ਦਬਾ ਦਿੰਦਾ ਹੈ ਅਤੇ ਕਾਫੀ ਸਮੇਂ ਤੱਕ ਉਸ ਨੂੰ ਕੱਦੂ ਕੀਤੇ ਹੋਏ ਖੇਤ ਵਿਚ ਇਸੇ ਤਰੀਕੇ ਨਾਲ ਦਬੋਚ ਕੇ ਰੱਖਦਾ ਹੈ।ਦੂਜੇ ਪਾਸੇ ਜਿਸ ਵਿਅਕਤੀ ਨੇ ਦੂਜੇ ਕਿਸਾਨ ਨੂੰ ਦਬੋਚਿਆ ਹੋਇਆ ਹੈ ਉਸ ਦਾ ਲੜਕਾ ਉਸ ਨੂੰ ਕਹਿ ਰਿਹਾ ਹੈ ਕਿ ਉਹ ਇਸ ਤਰ੍ਹਾਂ ਝਗੜਾ ਨਾ ਕਰਨ। ਪਰ ਫਿਰ ਵੀ ਉਹ ਦੋਨੋਂ ਕਿਸਾਨ ਝਗੜਦੇ ਹੀ ਰਹਿੰਦੇ ਹਨ।ਜਿਨ੍ਹਾਂ ਵੀ ਲੋਕਾਂ ਵੱਲੋਂ ਇਸ ਵੀਡੀਓ ਨੂੰ ਦੇਖਿਆ ਗਿਆ ਹੈ ਤਾਂ ਉਨ੍ਹਾਂ ਵੱਲੋਂ ਇਨ੍ਹਾਂ ਕਿਸਾਨਾਂ ਨੂੰ ਖਰੀਆਂ ਖਰੀਆਂ ਸੁਣਾਈਆਂ ਜਾ ਰਹੀਆਂ ਹਨ।

ਸੋ ਜਦੋਂ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ ਤਾਂ ਇਨ੍ਹਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜਕੱਲ੍ਹ ਲੋਕਾਂ ਦੇ ਮਨਾਂ ਵਿੱਚ ਕਿਸ ਹੱਦ ਤਕ ਜ਼ਹਿਰ ਭਰ ਚੁੱਕੀ ਹੈ ਕਿ ਉਹ ਪਾਣੀ ਦੀ ਵਾਰੀ ਨੂੰ ਲੈ ਕੇ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਜਾਂਦੇ ਹਨ।ਅੱਜਕੱਲ੍ਹ ਲੋਕ ਕਿਸੇ ਵੀ ਮਸਲੇ ਦਾ ਹੱਲ ਬੈਠ ਕੇ ਕਰਨਾ ਨਹੀਂ ਜਾਣਦੇ ਇਸ ਲਈ ਉਨ੍ਹਾਂ ਨੂੰ ਲੱਗਦਾ ਹੈ ਕਿ ਹਰ ਇੱਕ ਮਸਲੇ ਦਾ ਹੱਲ ਲੜਾਈ ਕਰਕੇ ਹੀ ਕੀਤਾ ਜਾ ਸਕਦਾ ਹੈ। ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ ਜਿਥੇ ਕਿ ਜ਼ਮੀਨੀ ਵਿਵਾਦਾਂ ਨੂੰ ਲੈ ਕੇ ਕ-ਤ-ਲ ਕਰ ਦਿੱਤੇ ਜਾਂਦੇ ਹਨ ਜਿਸ ਤੋਂ ਬਾਅਦ ਕੇ ਦੋਨਾਂ ਧਿਰਾਂ ਕੋਲ ਪਛਤਾਉਣ ਤੋਂ ਇਲਾਵਾ ਕੁਝ ਵੀ ਨਹੀਂ ਬਚਦਾ।

About khabar

Leave a Reply

Your email address will not be published. Required fields are marked *