Breaking News
Home / खबरे / ਇਸ ਮਹਿਲਾ ਅਫਸਰ ਨੂੰ ਸਾਰੇ ਲੋਕ ਕਰ ਰਹੇ ਹਨ ਝੁਕ ਕੇ ਸਲਾਮ, ਸਫ਼ਾਈ ਕਰਨ ਲਈ ਖੁਦ ਹੀ ਉਤਰ ਗਈ ਗਟਰ ਵਿਚ

ਇਸ ਮਹਿਲਾ ਅਫਸਰ ਨੂੰ ਸਾਰੇ ਲੋਕ ਕਰ ਰਹੇ ਹਨ ਝੁਕ ਕੇ ਸਲਾਮ, ਸਫ਼ਾਈ ਕਰਨ ਲਈ ਖੁਦ ਹੀ ਉਤਰ ਗਈ ਗਟਰ ਵਿਚ

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ,ਜਿਸ ਵਿਚ ਕੇ ਇਕ ਮਹਿਲਾ ਅਫ਼ਸਰ ਗਟਰ ਵਿੱਚੋਂ ਬਾਹਰ ਨਿਕਲਦੀ ਦਿਖਾਈ ਦੇ ਰਹੀ ਹੈ। ਜਾਣਕਾਰੀ ਮੁਤਾਬਕ ਇਹ ਵੀਡੀਓ ਮਹਾਰਾਸ਼ਟਰ ਦੇ ਥਾਣੇ ਦੀ ਹੈ ਜਿਥੇ ਕਿ ਨਗਰ ਨਿਗਮ ਦੀ ਮਹਿਲਾ ਅਫ਼ਸਰ ਸੁਵਿਧਾ ਚਵਾਨ ਗਟਰ ਵਿਚ ਸਫਾਈ ਦਾ ਜਾਇਜ਼ਾ ਲੈਣ ਲਈ ਗਟਰ ਵਿਚ ਹੇਠਾਂ ਉਤਰ ਜਾਂਦੀ ਹੈ।ਜਾਇਜ਼ਾ ਲੈਣ ਤੋਂ ਬਾਅਦ ਜਦੋਂ ਉਹ ਉੱਪਰ ਆਉਂਦੀ ਹੈ ਤਾਂ ਉਸ ਸਮੇਂ ਵੀਡਿਓ ਬਣਾਈ ਜਾਂਦੀ ਹੈ ਅਤੇ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ ਜਾਂਦੀ ਹੈ। ਜਿਸ ਤੋਂ ਬਾਅਦ ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕੁਝ ਲੋਕਾਂ ਵੱਲੋਂ ਇਸ ਮਹਿਲਾ ਅਫਸਰ ਵੱਲੋਂ ਕੀਤੇ ਕੰਮਾਂ ਦੀ ਤਾਰੀਫ ਕੀਤੀ ਜਾ ਰਹੀ ਹੈ,

ਪਰ ਉੱਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਅਫ਼ਸਰ ਵੋਟਾਂ ਦੇ ਸਮੇਂ ਵਿਚ ਅਜਿਹੀਆਂ ਮਸ਼ਹੂਰੀਆਂ ਕਰਨ ਲੱਗ ਜਾਂਦੇ ਹਨ ਕਿ ਉਹ ਲੋਕਾਂ ਲਈ ਬਹੁਤ ਵਧੀਆ ਕੰਮ ਕਰ ਰਹੇ ਹਨ। ਪਰ ਬਹੁਤ ਸਾਰੇ ਲੋਕ ਨਗਰ ਨਿਗਮ ਦੀ ਇਸ ਮਹਿਲਾ ਅਫਸਰ ਵੱਲੋਂ ਜੋ ਕੀਤਾ ਗਿਆ ਹੈ ਉਸ ਦੀ ਤਾਰੀਫ਼ ਵੀ ਕਰ ਰਹੇ ਹਨ ਕਿਉਂਕਿ ਬਰਸਾਤ ਕਾਰਨ ਅੱਜਕੱਲ੍ਹ ਸ਼ਹਿਰਾਂ ਵਿਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਹੋ ਰਹੀਆਂ ਹਨ,ਕਿਉਂਕਿ ਜਦੋਂ ਗਟਰ ਦੀ ਸਫਾਈ ਚੰਗੀ ਤਰੀਕੇ ਨਾਲ ਨਹੀਂ ਹੁੰਦੀ ਤਾਂ ਉਸ ਸਮੇਂ ਸ਼ਹਿਰਾਂ ਦੀਆਂ ਗਲੀਆਂ ਵਿੱਚ ਪਾਣੀ ਖਡ਼੍ਹਨ ਲੱਗ ਜਾਂਦਾ ਹੈ।

ਜਿਸ ਕਾਰਨ ਕੇ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ ਬਹੁਤ ਸਾਰੇ ਸ਼ਹਿਰਾਂ ਵਿੱਚ ਕਰਮਚਾਰੀਆਂ ਵੱਲੋਂ ਉਨ੍ਹਾਂ ਦੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾਈ ਜਾਂਦੀ ਜਿਸ ਕਾਰਨ ਸ਼ਹਿਰਾਂ ਵਿੱਚ ਅੱਜਕੱਲ੍ਹ ਬਹੁਤ ਜ਼ਿਆਦਾ ਗੰਦਗੀ ਹੋ ਗਈ ਹੈ।ਸੋ ਜੇਕਰ ਨਗਰ ਨਿਗਮ ਦੇ ਅਧਿਕਾਰੀ ਆਪਣੀਆਂ ਡਿਊਟੀਆਂ ਨੂੰ ਚੰਗੇ ਤਰੀਕੇ ਨਾਲ ਨਿਭਾਉਣ ਅਤੇ ਸਫ਼ਾਈ ਦਾ ਜਾਇਜ਼ਾ ਲੈਣ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸ਼ਹਿਰਾਂ ਵਿੱਚ ਸਫ਼ਾਈ ਹੋਣ ਲੱਗੇ।

About khabar

Leave a Reply

Your email address will not be published. Required fields are marked *