Breaking News
Home / खबरे / ਜ਼ਮੀਨ ਪਿੱਛੇ ਹੋਏ ਵਿਵਾਦ ਵਿਚ ਦੋ ਧਿਰਾਂ ਵਿਚ ਚੱਲੀਆਂ ਕਿਰਪਾਨਾਂ

ਜ਼ਮੀਨ ਪਿੱਛੇ ਹੋਏ ਵਿਵਾਦ ਵਿਚ ਦੋ ਧਿਰਾਂ ਵਿਚ ਚੱਲੀਆਂ ਕਿਰਪਾਨਾਂ

ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਜਿਥੇ ਕਿ ਜ਼ਮੀਨੀ ਵਿਵਾਦਾਂ ਨੂੰ ਲੈ ਕੇ ਲੋਕ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਰਹੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਬਟਾਲਾ ਤੇ ਭਾਗੋਵਾਲ ਪਿੰਡਾਂ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਕਿ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਤ-ਲ-ਵਾ-ਰਾਂ ਚੱਲੀਆਂ ਜਿਸ ਤੋਂ ਬਾਅਦ ਕੇ ਚਾਰ ਜਣਿਆਂ ਦੇ ਜ਼ਖ਼ਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।ਇਕ ਧਿਰ ਦੇ ਵਿਅਕਤੀ ਸੁਲੱਖਣ ਸਿੰਘ ਦਾ ਦੱਸਣਾ ਹੈ ਕਿ ਉਹ ਅਤੇ ਉਸ ਦੀ ਪਤਨੀ ਜ਼ਮੀਨ ਵਾਹ ਰਹੇ ਸੀ ਅਤੇ ਉਸੇ ਸਮੇਂ ਉਸ ਦੇ ਭਤੀਜੇ ਵਰਿਆਮ ਸਿੰਘ ਨੇ ਉਨ੍ਹਾਂ ਉੱਤੇ ਤ-ਲ-ਵਾ-ਰਾਂ ਨਾਲ ਹ-ਮ-ਲਾ ਕਰ ਦਿੱਤਾ,ਜਿਸ ਤੋਂ ਬਾਅਦ ਕੇ ਉਹ ਦੋਨੋਂ ਜ਼ਖਮੀ ਹੋ ਗਏ।ਬਾਅਦ ਵਿਚ ਇਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਗੱਲ ਦੀ ਖਬਰ ਦਿੱਤੀ,ਜਿਸ ਤੋਂ ਬਾਅਦ ਕੇ ਇਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਭਤੀਜੇ ਵਰਿਆਮ ਸਿੰਘ ਨੇ ਇਨ੍ਹਾਂ ਨੂੰ ਲੰਬੇ ਸਮੇਂ ਤੋਂ ਤੰਗ ਪ੍ਰੇਸ਼ਾਨ ਕਰ ਰੱਖਿਆ ਹੈ ਅਤੇ ਇਨ੍ਹਾਂ ਨੂੰ ਇਨ੍ਹਾਂ ਦੀ ਜ਼ਮੀਨ ਵਾਹੁਣ ਨਹੀਂ ਦਿੰਦਾ।ਇਸੇ ਲਈ ਇਨ੍ਹਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਸੁਲੱਖਣ ਸਿੰਘ ਦਾ ਕਹਿਣਾ ਹੈ ਕਿ ਉਸਦੇ ਭਤੀਜੇ ਵਰਿਆਮ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।ਦੂਜੇ ਪਾਸੇ ਦੂਸਰੀ ਧਿਰ ਦੇ ਵਰਿਆਮ ਸਿੰਘ ਨੇ ਦੱਸਿਆ ਕਿ ਉਸਦੇ ਚਾਚੇ ਸੁਲੱਖਣ ਸਿੰਘ ਵੱਲੋਂ ਉਨ੍ਹਾਂ ਦੀ ਜ਼ਮੀਨ ਉੱਤੇ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕੇ ਉਨ੍ਹਾਂ ਦਾ ਪਿਛਲੇ ਦਿਨੀਂ ਝਗੜਾ ਹੋਇਆ।

ਜਿਸ ਕਾਰਨ ਉਹ ਅਤੇ ਉਸਦੀ ਪਤਨੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਅਤੇ ਹੁਣ ਹਸਪਤਾਲ ਵਿੱਚ ਭਰਤੀ ਹਨ।ਦੱਸ ਦੇਈਏ ਕਿ ਪੁਲਸ ਮੁਲਾਜ਼ਮਾਂ ਵਲੋਂ ਦੋਨਾਂ ਧਿਰਾਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕਰਨ ਤੋਂ ਜੋ ਵੀ ਮਾਮਲਾ ਸਾਹਮਣੇ ਆਵੇਗਾ,ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਸੋ ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਜਿਥੇ ਕਿ ਜ਼ਮੀਨੀ ਵਿਵਾਦਾਂ ਨੂੰ ਲੈ ਕੇ ਅੱਜਕੱਲ੍ਹ ਲੋਕ ਇੱਕ ਦੂਜੇ ਦਾ ਕਤਲ ਕਰਨ ਲਈ ਉਤਾਰੂ ਹੋ ਰਹੇ ਹਨ,

ਕਿਉਂਕਿ ਅੱਜਕੱਲ੍ਹ ਲੋਕ ਕਿਸੇ ਵੀ ਮਸਲੇ ਦਾ ਹੱਲ ਬੈਠ ਕੇ ਕੱਢਣਾ ਨਹੀਂ ਜਾਣਦੇ ਉਨ੍ਹਾਂ ਨੂੰ ਲੱਗਦਾ ਹੈ ਕਿ ਹਰ ਇੱਕ ਮਸਲੇ ਦਾ ਹੱਲ ਲੜਾਈ ਕਰਕੇ ਹੀ ਕੀਤਾ ਜਾ ਸਕਦਾ ਹੈ।

About khabar

Leave a Reply

Your email address will not be published. Required fields are marked *