Breaking News
Home / खबरे / ਇਹ ਫੌਜੀ ਮਾਰਨ ਚਲਿਆ ਸੀ ਸਾਰੇ ਹੀ ਪਿੰਡ ਨੂੰ ,ਪੁਲਿਸ ਨੂੰ ਪੈ ਗਈ ਹੱਥਾਂ ਪੈਰਾਂ ਦੀ

ਇਹ ਫੌਜੀ ਮਾਰਨ ਚਲਿਆ ਸੀ ਸਾਰੇ ਹੀ ਪਿੰਡ ਨੂੰ ,ਪੁਲਿਸ ਨੂੰ ਪੈ ਗਈ ਹੱਥਾਂ ਪੈਰਾਂ ਦੀ

ਗੁਰਦਾਸਪੁਰ ਦੇ ਇੱਕ ਪਿੰਡ ਤੋਂ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਕਿ ਇੱਕ ਸਾਬਕਾ ਫ਼ੌਜੀ ਨੇ ਪੁਲੀਸ ਵਾਲਿਆਂ ਦੀ ਮੌਜੂਦਗੀ ਵਿੱਚ ਹੀ ਆਪਣੇ ਪਿੰਡ ਵਾਸੀਆਂ ਤੇ ਪਿ-ਸ-ਤੌ-ਲ ਤਾਣ ਲਈ। ਦੱਸਿਆ ਜਾ ਰਿਹਾ ਹੈ ਗੁਰਦਾਸਪੁਰ ਦੇ ਇੱਕ ਪਿੰਡ ਵਿੱਚ ਸ਼ਾਮਲਾਟ ਦੀ ਦੋ ਸੌ ਅੱਠ ਏਕੜ ਜ਼ਮੀਨ ਦੀ ਬੋਲੀ ਲੱਗ ਰਹੀ ਸੀ, ਉਸ ਦੌਰਾਨ ਪੰਜਾਹ ਤੋਂ ਸੱਠ ਬੰਦੇ ਇਸ ਬੋਲੀ ਲਗਾਉਣ ਲਈ ਆਏ ਸੀ।ਉਸੇ ਸਮੇਂ ਸਾਬਕਾ ਫੌਜੀ ਜਸਵਿੰਦਰ ਸਿੰਘ ਦੀ ਕੁਝ ਲੋਕਾਂ ਨਾਲ ਤਕਰਾਰ ਹੋ ਗਈ ਅਤੇ ਉਸ ਨੇ ਗੁੱਸੇ ਵਿੱਚ ਆ ਕੇ ਆਪਣੇ ਵਿਰੋਧੀਆਂ ਤੇ ਪਿ-ਸ-ਤੌ-ਲ ਤਾਣ ਲਈ।ਦੱਸ ਦਈਏ ਕਿ ਇਸ ਸਮੇਂ ਪੁਲਸ ਮੁਲਾਜ਼ਮ ਵੀ ਉੱਥੇ ਮੌਜੂਦ ਸਨ ਜਿਨ੍ਹਾਂ ਵੱਲੋਂ ਲਗਾਤਾਰ ਜਸਵਿੰਦਰ ਸਿੰਘ ਨੂੰ ਕਿਹਾ ਜਾ ਰਿਹਾ ਸੀ

ਕਿ ਉਹ ਪਿਸਤੌਲ ਹੇਠਾਂ ਕਰੇ,ਪਰ ਜਸਵਿੰਦਰ ਸਿੰਘ ਵੱਲੋਂ ਪਿਸਤੌਲ ਹੇਠਾਂ ਨਹੀਂ ਕੀਤੀ ਜਾ ਰਹੀ ਸੀ।ਬਹੁਤ ਜ਼ਿਆਦਾ ਮੁਸ਼ੱਕਤ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਵੱਲੋਂ ਸਾਬਕਾ ਫੌਜੀ ਜਸਵਿੰਦਰ ਸਿੰਘ ਨੂੰ ਕਾਬੂ ਕੀਤਾ ਗਿਆ ਅਤੇ ਹੁਣ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪਿੰਡ ਵਾਸੀਆਂ ਦਾ ਦੱਸਣਾ ਹੈ ਕਿ ਜਿਹੜੇ ਵੀ ਲੋਕ ਇਸ ਬੋਲੀ ਦੌਰਾਨ ਪਹੁੰਚੇ ਸੀ ਉਨ੍ਹਾਂ ਦੀ ਤਲਾਸ਼ੀ ਲਈ ਗਈ ਸੀ ਕਿ ਉਨ੍ਹਾਂ ਦੇ ਕੋਲ ਕਿਸੇ ਵੀ ਪ੍ਰਕਾਰ ਦਾ ਕੋਈ ਹਥਿਆਰ ਨਾ ਹੋਵੇ। ਪਰ ਫਿਰ ਵੀ ਸਾਬਕਾ ਫੌਜੀ ਜਸਵਿੰਦਰ ਸਿੰਘ ਵੱਲੋਂ ਬੋਲੀ ਦੇ ਇਸ ਮੌਕੇ ਤੇ ਪਿ-ਸ-ਤੌ-ਲ ਲਿਆਂਦੀ ਗਈ ਅਤੇ ਉਸ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ।.

ਇਸੇ ਲਈ ਪਿੰਡ ਵਾਸੀਆਂ ਨੇ ਪੁਲਸ ਮੁਲਾਜ਼ਮਾਂ ਨੂੰ ਲਿਖਤੀ ਰੂਪ ਵਿੱਚ ਦੇ ਦਿੱਤਾ ਹੈ ਕਿ ਜਸਵਿੰਦਰ ਸਿੰਘ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਅਜਿਹੀ ਘਟਨਾ ਹੋਰ ਨਾ ਵਾਪਰ ਸਕੇ।

About khabar

Leave a Reply

Your email address will not be published. Required fields are marked *