Breaking News
Home / खबरे / ਫੁਟਬਾਲ ਦੇ ਮਹਾਨ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਤੋਂ ਕੁਝ ਸਿੱਖਿਆ ਲੈਣ ਭਾਰਤੀ ਖਿਡਾਰੀ

ਫੁਟਬਾਲ ਦੇ ਮਹਾਨ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਤੋਂ ਕੁਝ ਸਿੱਖਿਆ ਲੈਣ ਭਾਰਤੀ ਖਿਡਾਰੀ

ਕ੍ਰਿਸਟਿਆਨੋ ਰੋਨਾਲਡੋ ਜੋ ਕਿ ਫੁੱਟਬਾਲ ਦੇ ਬਹੁਤ ਹੀ ਮਸ਼ਹੂਰ ਖਿਡਾਰੀ ਹਨ ਅਕਸਰ ਹੀ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਦੇ ਹਨ, ਉਨ੍ਹਾਂ ਨੂੰ ਚਾਹੁਣ ਵਾਲੇ ਬਹੁਤ ਸਾਰੇ ਲੋਕ ਹਨ ਜੋ ਕਿ ਕ੍ਰਿਸਟਿਆਨੋ ਰੋਨਾਲਡੋ ਦੀ ਹਰੇਕ ਹਰਕਤ ਤੇ ਨਜ਼ਰ ਰੱਖਦੇ ਹਨ ਅਤੇ ਜਿਸ ਤਰੀਕੇ ਨਾਲ ਕ੍ਰਿਸਟਿਆਨੋ ਰੋਨਾਲਡੋ ਆਪਣੀ ਜ਼ਿੰਦਗੀ ਵਿਚ ਵਿਚਰਦੇ ਹਨ ਉਸੇ ਤਰੀਕੇ ਨਾਲ ਉਨ੍ਹਾਂ ਨੂੰ ਚਾਹੁਣ ਵਾਲੇ ਲੋਕ ਵੀ ਉਨ੍ਹਾਂ ਦੀ ਨਕਲ ਕਰਦੇ ਹਨ।ਜਦੋਂ ਕੋਈ ਵੀ ਖਿਡਾਰੀ ਜਾਂ ਕਲਾਕਾਰ ਮਸ਼ਹੂਰ ਹੁੰਦਾ ਹੈ ਤਾਂ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ ਅਤੇ ਉਨ੍ਹਾਂ ਦੀ ਹਰੇਕ ਹਰਕਤ ਤੇ ਨਜ਼ਰ ਰੱਖਦੇ ਹੋਏ ਆਪਣੀ ਜ਼ਿੰਦਗੀ ਵਿੱਚ ਵੀ ਬਦਲਾਅ ਕਰਦੇ ਹਨ।

ਸੋ ਇਸ ਲਈ ਕਿਸੇ ਵੀ ਮਸ਼ਹੂਰ ਖਿਡਾਰੀ ਜਾਂ ਕਲਾਕਾਰ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਵਧੀਆ ਤਰੀਕੇ ਨਾਲ ਵਿਚਰਨ ਤਾਂ ਜੋ ਲੋਕ ਜਿਹੜੇ ਉਨ੍ਹਾਂ ਨੂੰ ਚਾਹੁੰਦੇ ਹਨ ਉਹ ਵੀ ਆਪਣੀ ਜ਼ਿੰਦਗੀ ਵਿੱਚ ਵਧੀਆ ਕੰਮ ਕਰ ਸਕਣ। ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਤੇ ਕ੍ਰਿਸਟਿਆਨੋ ਰੋਨਾਲਡੋ ਦੀ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਭਾਰਤੀ ਖਿਡਾਰੀਆਂ ਤੇ ਉਂਗਲ ਚੁੱਕੀ ਜਾ ਰਹੀ ਹੈ।ਦੱਸ ਦਈਏ ਕਿ ਇਸ ਵੀਡੀਓ ਵਿੱਚ ਕ੍ਰਿਸਟੀਆਨੋ ਰੋਨਾਲਡੋ ਇੱਕ ਇੰਟਰਵਿਊ ਵਿੱਚ ਬੈਠੇ ਹਨ ਅਤੇ ਉਨ੍ਹਾਂ ਦੇ ਸਾਹਮਣੇ ਕੁਝ ਕੋਕਾ ਕੋਲਾ ਦੀਆਂ ਬੋਤਲਾਂ ਪਈਆਂ ਹੋਈਆਂ ਹਨ

ਕ੍ਰਿਸਟਿਆਨੋ ਰੋਨਾਲਡੋ ਇਨ੍ਹਾਂ ਕੋਕਾ ਕੋਲਾ ਦੀਆਂ ਬੋਤਲਾਂ ਨੂੰ ਸਾਈਡ ਉੱਤੇ ਰੱਖ ਦਿੰਦੇ ਹਨ ਅਤੇ ਪਾਣੀ ਦੀ ਬੋਤਲ ਨੂੰ ਚੁੱਕ ਕੇ ਇਹ ਇਸ਼ਾਰਾ ਕਰਦੇ ਹਨ ਕਿ ਇਨ੍ਹਾਂ ਕੋਕਾ ਕੋਲਾ ਦੀਆਂ ਬੋਤਲਾਂ ਨਾਲੋਂ ਪਾਣੀ ਜ਼ਿਆਦਾ ਵਧੀਆ ਹੈ।ਦੱਸ ਦਈਏ ਕਿ ਉਨ੍ਹਾਂ ਦੀ ਇਸ ਹਰਕਤ ਨਾਲ ਕੋਕਾ ਕੋਲਾ ਕੰਪਨੀ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਭਾਵ ਕਿ ਜਿਵੇਂ ਹੀ ਕ੍ਰਿਸਟਿਆਨੋ ਰੋਨਾਲਡੋ ਨੇ ਕੋਕਾ ਕੋਲਾ ਨੂੰ ਪਾਣੀ ਤੋਂ ਘਟੀਆ ਦੱਸਿਆ, ਉਸੇ ਸਮੇਂ ਲੋਕਾਂ ਨੇ ਉਸ ਦੀ ਖ਼ਰੀਦ ਵਿੱਚ ਕਮੀ ਕਰ ਦਿੱਤੀ।

ਇਸ ਤੋਂ ਇਲਾਵਾ ਹੁਣ ਭਾਰਤੀ ਖਿਡਾਰੀਆਂ ਉੱਤੇ ਵੀ ਸਵਾਲ ਖੜ੍ਹੇ ਕੀਤੇ ਜਾਂਦੇ ਹਨ ਕਿ ਭਾਰਤੀ ਖਿਡਾਰੀ ਪੈਸੇ ਕਮਾਉਣ ਦੇ ਚੱਕਰ ਵਿੱਚ ਅਜਿਹੀਆਂ ਚੀਜ਼ਾਂ ਦੀ ਮਸ਼ਹੂਰੀ ਕਰਦੇ ਹਨ ਜੋ ਕਿ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਸਕਦੀਆਂ ਹਨ।

About khabar

Leave a Reply

Your email address will not be published. Required fields are marked *