Breaking News
Home / खबरे / ਪੰਜਾਬ ਦੇ ਇਸ ਪਿੰਡ ਵਿੱਚ ਪੁਲਿਸ ਨੇ ਸਵੇਰੇ ਸਵੇਰੇ ਮਾਰੀ ਰੇਡ,ਪੁਲਸ ਨੂੰ ਵੇਖ ਘਬਰਾਏ ਲੋਕ

ਪੰਜਾਬ ਦੇ ਇਸ ਪਿੰਡ ਵਿੱਚ ਪੁਲਿਸ ਨੇ ਸਵੇਰੇ ਸਵੇਰੇ ਮਾਰੀ ਰੇਡ,ਪੁਲਸ ਨੂੰ ਵੇਖ ਘਬਰਾਏ ਲੋਕ

ਨਾਭਾ ਦੇ ਪਿੰਡ ਛੀਟਾਂਵਾਲਾ ਵਿਖੇ ਪੁਲੀਸ ਮੁਲਾਜ਼ਮਾਂ ਵੱਲੋਂ ਪੰਦਰਾਂ ਤੋਂ ਵੀਹ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ,ਕਿਉਂਕਿ ਪੁਲਸ ਮੁਲਾਜ਼ਮਾਂ ਨੂੰ ਇਸ ਗੱਲ ਦੀ ਖਬਰ ਮਿਲੀ ਕਿ ਛੀਟਾਂਵਾਲਾ ਦੇ ਘਰਾਂ ਵਿੱਚ ਕੁਝ ਲੋਕ ਨ-ਸ਼ਾ ਤਸਕਰੀ ਕਰਦੇ ਹਨ।ਪੁਲਿਸ ਮੁਲਾਜ਼ਮਾਂ ਦਾ ਦੱਸਣਾ ਹੈ ਕਿ ਉਨ੍ਹਾਂ ਨੂੰ ਇਹ ਖ਼ਬਰ ਮਿਲੀ ਸੀ ਕਿ ਇੱਥੇ ਕੁਝ ਲੋਕ ਚਿੱ-ਟਾ ਵੇਚਦੇ ਹਨ, ਜਿਸ ਕਾਰਨ ਕਿ ਉਨ੍ਹਾਂ ਵੱਲੋਂ ਪਿੰਡ ਦੇ ਘਰਾਂ ਵਿੱਚ ਜਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਕੁਝ ਨਾ ਕੁਝ ਇੱਥੇ ਜ਼ਰੂਰ ਬਰਾਮਦ ਹੋਵੇਗਾ। ਪਰ ਦੱਸ ਦਈਏ ਕਿ ਅਜੇ ਤੱਕ ਪੁਲਸ ਮੁਲਾਜ਼ਮਾਂ ਨੂੰ ਕੁਝ ਵੀ ਬਰਾਮਦ ਨਹੀਂ ਹੋਇਆ ਹੈ।ਛਾਪੇਮਾਰੀ ਕਰਨ ਦੌਰਾਨ ਪੁਲੀਸ ਵਾਲਿਆਂ ਨੇ ਪਿੰਡ ਦੇ ਘਰਾਂ ਵਿੱਚ ਖਡ਼੍ਹੇ ਹੋਏ ਵਾਹਨਾਂ ਨੂੰ ਵੀ ਚੈੱਕ ਕੀਤਾ।

ਇਸ ਤੋਂ ਇਲਾਵਾ ਕਈ ਘਰਾਂ ਵਿੱਚ ਇੰਟਰਲੌਕ ਟਾੲੀਲ ਨੂੰ ਪੁੱਟ ਕੇ ਤਲਾਸ਼ੀ ਲਈ ਗਈ।ਦੱਸ ਦੇਈਏ ਕਿ ਪੁਲਸ ਮੁਲਾਜ਼ਮਾਂ ਵਲੋਂ ਤੜਕ ਸਵੇਰ ਛਾਪੇਮਾਰੀ ਕੀਤੀ। ਜਿਸ ਸਮੇਂ ਪਿੰਡ ਦੇ ਬਹੁਤ ਸਾਰੇ ਲੋਕ ਅਜੇ ਸੁੱਤੇ ਪਏ ਸਨ ਪਿੰਡ ਦੇ ਸਰਪੰਚ ਪੰਜਾਬ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਦੇ ਪਿੰਡ ਵਿੱਚ ਨ-ਸ਼ਾ ਤਸਕਰ ਹੁੰਦੇ ਸੀ ਬਹੁਤ ਸਾਰੇ ਲੋਕ ਫੜੇ ਵੀ ਗਏ ਸੀ ਜਿਨ੍ਹਾਂ ਕੋਲੋਂ ਨ-ਸ਼ੀ-ਲੀ-ਆਂ ਗੋਲੀਆਂ ਅਤੇ ਭੁੱਕੀ ਬਰਾਮਦ ਕੀਤੀ ਗਈ ਸੀ, ਪਰ ਹੁਣ ਉਨ੍ਹਾਂ ਦੇ ਪਿੰਡ ਵਿਚ ਕੋਈ ਵੀ ਨਸ਼ਾ ਤਸਕਰ ਨਹੀਂ ਹੈ।ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਪੁਲੀਸ ਮੁਲਾਜ਼ਮ ਕਹਿ ਰਹੇ ਹਨ ਕਿ ਉਨ੍ਹਾਂ ਦੇ ਪਿੰਡ ਵਿੱਚ ਚਿੱਟਾ ਜਾਂ ਨਸ਼ੀਲੀਆਂ ਦਵਾਈਆਂ ਵੇਚੀਆਂ ਜਾਂਦੀਆਂ ਹਨ ਤਾਂ ਅਜਿਹੀ ਕੋਈ ਵੀ ਗੱਲ ਨਹੀਂ ਹੈ।

ਪਿੰਡ ਦੇ ਸਰਪੰਚ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਤਾ ਪਾਇਆ ਗਿਆ ਹੈ ਕਿ ਜੇਕਰ ਕੋਈ ਵੀ ਪਿੰਡ ਵਿੱਚੋਂ ਨ-ਸ਼ਾ ਤਸਕਰ ਫੜਿਆ ਜਾਂਦਾ ਹੈ ਤਾਂ ਪਿੰਡ ਦੀ ਪੰਚਾਇਤ ਉਨ੍ਹਾਂ ਨੂੰ ਛੁਡਾਉਣ ਲਈ ਨਹੀਂ ਜਾਵੇਗੀ। ਭਾਵੇਂ ਕਿ ਨਸ਼ਾ ਤਸਕਰ ਨੂੰ ਉਮਰ ਭਰ ਜੇਲ੍ਹ ਵਿੱਚ ਸੜਨਾ ਪਵੇ।ਦੂਜੇ ਪਾਸੇ ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਪਿੰਡ ਵਿੱਚੋਂ ਕੋਈ ਨਾ ਕੋਈ ਨਸ਼ਾ ਤਸਕਰ ਦਾ ਘਰ ਜ਼ਰੂਰ ਹੋਵੇਗਾ।

About khabar

Leave a Reply

Your email address will not be published. Required fields are marked *