Home / खबरे / ਆਉਣ ਵਾਲੇ ਚੌਵੀ ਘੰਟਿਆਂ ਵਿੱਚ ਕਿਹੋ ਜਿਹਾ ਰਹੇਗਾ ਮੌਸਮ ਵੇਖੋ ਪੂਰੀ ਜਾਣਕਾਰੀ

ਆਉਣ ਵਾਲੇ ਚੌਵੀ ਘੰਟਿਆਂ ਵਿੱਚ ਕਿਹੋ ਜਿਹਾ ਰਹੇਗਾ ਮੌਸਮ ਵੇਖੋ ਪੂਰੀ ਜਾਣਕਾਰੀ

ਦੋਸਤੋ ਅਸੀ ਅਕਸਰ ਹੀ ਤੁਹਾਡੇ ਲਈ ਮੌਸਮ ਸਬੰਧੀ ਜਾਣਕਾਰੀ ਲੈ ਕੇ ਆਉਂਦੇ ਹਾਂ।ਅੱਜ ਅਸੀਂ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਚੌਵੀ ਘੰਟਿਅਾਂ ਵਿੱਚ ਪੰਜਾਬ ਦੇ ਮੌਸਮ ਦਾ ਹਾਲਾਤ ਕੀ ਰਹੇਗਾ।ਸਭ ਤੋਂ ਪਹਿਲਾਂ ਗੱਲ ਕਰ ਲਈਏ ਕਿ ਸੋਲ਼ਾਂ ਜੂਨ ਨੂੰ ਪੰਜਾਬ ਦੇ ਕਿਹੜੇ ਕਿਹੜੇ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।ਮੌਸਮ ਵਿਭਾਗ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਸੋਲ਼ਾਂ ਜੂਨ ਨੂੰ ਸਿਰਫ਼ ਦਰਮਿਆਨੀ ਵਰਖਾ ਦੇਖਣ ਨੂੰ ਮਿਲੇਗੀ ਬਹੁਤ ਸਾਰੇ ਇਲਾਕਿਆਂ ਵਿੱਚ ਸਿਰਫ਼ ਬੱਦਲਵਾਈ ਹੀ ਰਹੇਗੀ। ਇਸ ਤੋਂ ਇਲਾਵਾ ਅਗਲੇ ਅਠਤਾਲੀ ਘੰਟਿਆਂ ਵਿਚ ਜਤਾਇਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਭਾਰੀ ਮੀਂਹ ਪੈ ਸਕਦਾ ਹੈ

। ਮੌਸਮ ਵਿਭਾਗ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਚੌਵੀ ਸਾਲਾ ਤੋਂ ਬਾਅਦ ਅਜਿਹਾ ਹੋਇਆ ਹੈ ਕਿ ਮੌਨਸੂਨ ਆਪਣੇ ਸਮੇਂ ਤੋਂ ਪਹਿਲਾਂ ਆ ਗਿਆ ਹੈ।ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਇਸ ਤੋਂ ਇਲਾਵਾ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਝੋਨੇ ਦਾ ਸੀਜ਼ਨ ਹੈ ਜਿਸ ਲਈ ਕੀ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਵੀ ਮੌਨਸੂਨ ਨੇ ਵਧੀਆ ਕਿਰਦਾਰ ਨਿਭਾਇਆ ਹੈ।ਭਾਵ ਕਿ ਅੱਜਕੱਲ੍ਹ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆ ਰਹੇ ਹਨ ਕਿਉਂਕਿ ਮੌਨਸੂਨ ਕਾਰਨ ਪਾਣੀ ਦੀ ਕਮੀ ਜਲਦੀ ਪੂਰੀ ਹੋ ਰਹੀ ਹੈ।

ਕਿਉਂਕਿ ਇਸ ਮੌਸਮ ਵਿੱਚ ਖੇਤਾਂ ਵਾਲੀ ਬਿਜਲੀ ਦੀ ਕਮੀ ਹੋਣ ਕਾਰਨ ਪਹਿਲਾਂ ਕਿਸਾਨਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ।ਇਸ ਤੋਂ ਇਲਾਵਾ ਬਾਕੀ ਲੋਕਾਂ ਲਈ ਵੀ ਇਹ ਰਾਹਤ ਦੀ ਖ਼ਬਰ ਹੈ ਕਿ ਉਨ੍ਹਾਂ ਨੂੰ ਗਰਮੀ ਤੋਂ ਨਿਜਾਤ ਮਿਲੀ ਹੈ।ਸੋ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਭਾਰੀ ਵਰਖਾ ਹੋ ਸਕਦੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਕਈ ਥਾਵਾਂ ਉੱਤੇ ਗੜੇਮਾਰੀ ਭੀ ਹੋ ਸਕਦੀ ਹੈ।

About khabar

Leave a Reply

Your email address will not be published. Required fields are marked *