Breaking News
Home / खबरे / ਪਾਖੰਡੀ ਸਾਧ ਨੇ ਆਪਣੇ ਜਾਲ ਵਿਚ ਫਸਾ ਕੇ ਨਾਬਾਲਿਗ ਨੂੰ ਬਣਾਇਆ ਹਵਸ ਦਾ ਸ਼ਿਕਾਰ

ਪਾਖੰਡੀ ਸਾਧ ਨੇ ਆਪਣੇ ਜਾਲ ਵਿਚ ਫਸਾ ਕੇ ਨਾਬਾਲਿਗ ਨੂੰ ਬਣਾਇਆ ਹਵਸ ਦਾ ਸ਼ਿਕਾਰ

ਸਾਡੇ ਦੇਸ਼ ਵਿੱਚ ਅੰਧ ਵਿਸ਼ਵਾਸ ਬਹੁਤ ਵੱਡੇ ਪੱਧਰ ਉੱਪਰ ਪਸਰਿਆ ਹੋਇਆ ਹੈ।ਪਾਖੰਡੀ ਸਾਧਾਂ ਦੁਆਰਾ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਨ੍ਹਾਂ ਤੋਂ ਤਰ੍ਹਾਂ ਦੇ ਕੰਮ ਕਰਵਾਏ ਜਾਂਦੇ ਹਨ ।ਬਹੁਤ ਸਾਰੇ ਡੂੰਘੀ ਸ਼ਾਂਤ ਔਰਤਾਂ ਨੂੰ ਆਪਣੇ ਜਾਲ ਵਿਚ ਫਸਾਉਂਦੇ ਹਨ ਅਤੇ ਉਨ੍ਹਾਂ ਦੇ ਘਰਾਂ ਦਾ ਭੇਤ ਲੈ ਕੇ ਉਨ੍ਹਾਂ ਦਾ ਸਭ ਕੁਝ ਲੁੱਟ ਕੇ ਚਲੇ ਜਾਂਦੇ ਹਨ।ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਇਹ ਬਾਬੇ ਔਰਤਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਇਸ ਹੱਦ ਤਕ ਟਾਰਚਰ ਕਰਦੇ ਹਨ ਕਿ ਉਹ ਉਨ੍ਹਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਦੇ ਹਨ।ਇਨ੍ਹਾਂ ਬਾਬਿਆਂ ਦੁਆਰਾ ਔਰਤਾਂ ਦੇ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਲੈ ਕੇ ਉਨ੍ਹਾਂ ਦੇ ਘਰ ਨੂੰ ਲੁੱਟਣ ਤਕ ਸਾਰੀਆਂ ਸਾਜ਼ਸ਼ਾਂ ਰਚੇਂ ਰਹਿੰਦੀਆਂ ਹਨ

ਇਹ ਪਾਖੰਡੀ ਸਾਧ ਇੰਨੇ ਸ਼ਾਤਰ ਹੁੰਦੇ ਹਨ ਕਿ ਇਹ ਪਤੀ ਪਤਨੀ ਨੂੰ ਆਪਣੇ ਜਾਲ ਵਿਚ ਫਸਾ ਕੇ ਉਨ੍ਹਾਂ ਦੇ ਬੱਚਿਆਂ ਤਕ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲੈਂਦੇ ਹਨ ।ਅਜਿਹਾ ਹੀ ਮਾਮਲਾ ਅੱਜ ਸਾਨੂੰ ਵੇਖਣ ਨੂੰ ਮਿਲਿਆ ਹੈ ਜਿੱਥੇ ਜਾਣਕਾਰੀ ਮੁਤਾਬਕ ਇਸ ਢੋਂਗੀ ਬਾਬੇ ਉੱਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਾਫੀ ਸਮੇਂ ਤੋਂ ਵਿਸ਼ਵਾਸ ਬਣਿਆ ਹੋਇਆ ਸੀ ਅਤੇ ਅਕਸਰ ਹੀ ਉਹ ਇਸ ਕੋਲ ਆਇਆ ਜਾਇਆ ਕਰਦੇ ਸੀ।ਪਿਛਲੀ ਰਾਤ ਇਸ ਢੋਂਗੀ ਬਾਬੇ ਵੱਲੋਂ ਉਨ੍ਹਾਂ ਦੀ ਲੜਕੀ ਨਾਲ ਜਬਰ- ਜਨਾਹ ਕੀਤਾ ਗਿਆ।ਜਿਸ ਤੋਂ ਬਾਅਦ ਕੇ ਜਦੋਂ ਲੜਕੀ ਦੇ ਮਾਪਿਆਂ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਇਸ ਢੋਂਗੀ ਬਾਬੇ ਦੇ ਘਰ ਦੇ ਸਾਹਮਣੇ ਆ ਕੇ ਕਾਫੀ ਹੰਗਾਮਾ ਕੀਤਾ ਅਤੇ ਇਸ ਨਾਲ ਕੁੱਟਮਾਰ ਵੀ ਕੀਤੀ।ਇਸ ਸਮੇਂ ਪਰਿਵਾਰਕ ਮੈਂਬਰਾਂ ਨੇ ਇਸ ਢੋਂਗੀ ਬਾਬੇ ਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ਉੱਤੇ ਵੀ ਇਸ ਵੀਡੀਓ ਨੂੰ ਪਾਇਆ ਗਿਆ।

ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਵੀ ਹੋਈ ਲੋਕਾਂ ਵੱਲੋਂ ਇਸ ਵੀਡੀਓ ਨੂੰਹ ਦੇਖਣ ਤੋਂ ਬਾਅਦ ਇਸ ਢੋਂਗੀ ਬਾਬੇ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਅਤੇ ਉਥੇ ਹੀ ਅਜਿਹੇ ਲੋਕਾਂ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ ਜਾ ਰਹੀਆਂ ਹਨ ਜਿਹੜੇ ਕਿ ਇਹ ਢੌਂਗੀ ਬਾਬਿਆਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਖ਼ਰਾਬ ਕਰ ਲੈਂਦੇ ਹਨ।ਦੱਸ ਦਈਏ ਕਿ ਇਹ ਮਾਮਲਾ ਹੁਣ ਪਠਾਨਕੋਟ ਦੀ ਪੁਲੀਸ ਕੋਲ ਪਹੁੰਚ ਚੁੱਕਿਆ ਹੈ, ਉਨ੍ਹਾਂ ਨੇ ਇਸ ਢੋਂਗੀ ਬਾਬੇ ਨੂੰ ਗ੍ਰਿਫਤਾਰ ਕੀਤਾ ਅਤੇ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਦੋ ਦਿਨਾਂ ਤੇ ਰਿਮਾਂਡ ਉੱਤੇ ਲਿਆ ਹੈ।

ਇਸ ਤੋਂ ਇਲਾਵਾ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ ਅਤੇ ਢੌਂਗੀ ਬਾਬੇ ਦੇ ਖ਼ਿਲਾਫ਼ ਜੋ ਵੀ ਕਾਰਵਾਈ ਬਣਦੀ ਹੋਵੇਗੀ ਉਹ ਕੀਤੀ ਜਾਵੇਗੀ।

About khabar

Leave a Reply

Your email address will not be published. Required fields are marked *