Home / खबरे / 83 ਦਿਨ ਤੋਂ ਟਾਵਰ ਉਪਰ ਹੀ ਬੈਠਾ ਹੈ ਇਹ ਬੇਰੁਜ਼ਗਾਰ ਅਧਿਆਪਕ ,ਆਵਾਜ਼ ਬਿਆਨ ਕਰ ਰਹੀ ਦਰਦ

83 ਦਿਨ ਤੋਂ ਟਾਵਰ ਉਪਰ ਹੀ ਬੈਠਾ ਹੈ ਇਹ ਬੇਰੁਜ਼ਗਾਰ ਅਧਿਆਪਕ ,ਆਵਾਜ਼ ਬਿਆਨ ਕਰ ਰਹੀ ਦਰਦ

ਕਾਫੀ ਲੰਬੇ ਸਮੇਂ ਤੋਂ ਈਟੀਟੀ ਪਾਸ ਨੌਜਵਾਨਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਈਟੀਟੀ ਪਾਸ ਕਰਨ ਵਾਲੇ ਨੌਜਵਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ। ਦਸ ਦਈਏ ਕਿ ਈਟੀਟੀ ਦੀਅਾਂ ਮੰਗਾਂ ਨੂੰ ਲੈ ਕੇ ਪਟਿਆਲਾ ਵਿਚ ਬਹੁਤ ਸਾਰੇ ਧਰਨੇ ਪ੍ਰਦਰਸ਼ਨ ਹੋ ਚੁੱਕੇ ਹਨ,ਪਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੀ ਕੋਈ ਵੀ ਗੱਲ ਨਹੀਂ ਮੰਨੀ ਜਾ ਰਹੀ।ਪਿਛਲੇ ਦਿਨੀਂ ਕੁਝ ਖ਼ਬਰਾਂ ਸਾਹਮਣੇ ਆ ਰਹੀਆਂ ਸੀ ਜਿੱਥੇ ਕਿ ਈਟੀਟੀ ਨੌਜਵਾਨਾਂ ਵੱਲੋਂ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਣਾ ਸੀ, ਪਰ ਉਸ ਸਮੇਂ ਪੰਜਾਬ ਪੁਲੀਸ ਦੁਆਰਾ ਉਨ੍ਹਾਂ ਉੱਤੇ ਲਾਠੀਚਾਰਜ ਕੀਤਾ ਗਿਆ ਸੀ। ਦੱਸ ਦਈਏ ਕਿ ਇਸੇ ਮਸਲੇ ਨੂੰ ਹੱਲ ਕਰਵਾਉਣ ਦੇ ਲਈ ਦੋ ਨੌਜਵਾਨ ਇਕ ਟਾਵਰ ਉੱਤੇ ਚੜ੍ਹੇ ਹੋਏ ਹਨ

ਜਿਨ੍ਹਾਂ ਦੀ ਇੱਕੋ ਇੱਕ ਮੰਗ ਹੈ ਕਿ ਈਟੀਟੀ ਪਾਸ ਨੌਜਵਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ,ਭਾਵ ਕਿ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣ।ਦੱਸ ਦਈਏ ਕਿ ਜਿਹੜੇ ਦੋ ਨੌਜਵਾਨ ਟਾਵਰ ਉੱਤੇ ਚੜ੍ਹੇ ਸੀ ਉਨ੍ਹਾਂ ਵਿਚੋਂ ਇਕ ਨੌਜਵਾਨ ਦੀ ਵੀਡੀਓ ਸਾਹਮਣੇ ਆ ਰਹੀ ਹੈ,ਜਿਸ ਵਿਚ ਉਹ ਇਹ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ਉਸ ਨੂੰ ਇਸ ਟਾਵਰ ਉੱਤੇ ਚੜ੍ਹੇ ਤਿਰਾਸੀ ਦਿਨ ਹੋ ਚੁੱਕੇ ਹਨ।ਪਰ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਸੁਣੀ ਜਾ ਰਹਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਤੋਂ ਵੀ ਕੁਝ ਸਵਾਲ ਕੀਤੇ,ਇਸ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਈਟੀਟੀ ਦੀਆਂ ਪੋਸਟਾਂ ਆਈਆਂ

ਉਸ ਸਮੇਂ ਵਿਜੇਂਦਰ ਸਿੰਗਲਾ ਵੱਲੋਂ ਬੀ ਐੱਡ ਵਾਲਿਆਂ ਨੂੰ ਈਟੀਟੀ ਵਾਲਿਆਂ ਨਾਲ ਮਿਕਸ ਕਰ ਦਿੱਤਾ।ਭਾਵ ਕੇ ਈਟੀਟੀ ਦੀਆਂ ਪੋਸਟਾਂ ਦੇ ਵਿੱਚ ਬੀਐਡ ਵਾਲੇ ਵੀ ਅਪਲਾਈ ਕਰ ਸਕਦੇ ਸੀ।ਪਰ ਜਦੋਂ ਐੱਨਟੀਟੀ ਦੀਆਂ ਪੋਸਟਾਂ ਨਿਕਲੀਆਂ ਤਾਂ ਉਸ ਸਮੇਂ ਪੰਜਾਬ ਦੇ ਸਿੱਖਿਆ ਮੰਤਰੀ ਨੇ ਈਟੀਟੀ ਵਾਲਿਆਂ ਨੂੰ ਅਪਲਾਈ ਕਰਨ ਦਾ ਮੌਕਾ ਕਿਉਂ ਨਹੀਂ ਦਿੱਤਾ। ਇਸ ਤੋਂ ਇਲਾਵਾ ਵੀ ਉਕਤ ਨੌਜਵਾਨ ਵਲੋਂ ਹੋਰ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ ਗਏ ਅਤੇ ਕਿਹਾ

ਕਿ ਜਦੋਂ ਤੱਕ ਇਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਣਗੀਆਂ।ਉਦੋਂ ਤਕ ਇਹ ਟਾਵਰ ਉੱਤੇ ਹੀ ਰਹਿਣਗੇ ਅਤੇ ਜੇਕਰ ਇਨ੍ਹਾਂ ਨਾਲ ਕੋਈ ਵੀ ਅਣਹੋਣੀ ਹੁੰਦੀ ਹੈ ਤਾਂ ਉਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ।

About khabar

Leave a Reply

Your email address will not be published. Required fields are marked *