Breaking News
Home / खबरे / 10 ਸਾਲ ਦੀ ਬੱਚੀ ਨਾਲ ਨਾਬਾਲਗ ਬੱਚਿਆਂ ਨੇ ਕੀਤਾ ਬਲਾਤਕਾਰ

10 ਸਾਲ ਦੀ ਬੱਚੀ ਨਾਲ ਨਾਬਾਲਗ ਬੱਚਿਆਂ ਨੇ ਕੀਤਾ ਬਲਾਤਕਾਰ

ਅੱਜਕੱਲ੍ਹ ਲੜਕੀਆਂ ਨਾਲ ਜਬਰ- ਜਨਾਹ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਰੇਵਾੜੀ ਤੋਂ ਆ ਰਿਹਾ ਹੈ ਜਿਥੇ ਕਿ ਉਸ ਸਮੇਂ ਇਨਸਾਨੀਅਤ ਸ਼ਰਮਸਾਰ ਹੋ ਗਈ ਜਦੋਂ ਇਕ ਦੱਸ ਸਾਲ ਦੀ ਬੱਚੀ ਨਾਲ ਇੱਥੇ ਕੁਝ ਲੜਕਿਆਂ ਵੱਲੋਂ ਜਬਰ-ਜਨਾਹ ਕੀਤਾ ਗਿਆ।ਜਾਣਕਾਰੀ ਮੁਤਾਬਕ ਇਸ ਲੜਕੀ ਦੀ ਉਮਰ ਦੱਸ ਸਾਲ ਹੈ ਅਤੇ ਪੰਜਵੀਂ ਜਮਾਤ ਵਿਚ ਪੜ੍ਹਦੀ ਹੈ ਇਹ ਆਪਣੇ ਸਕੂਲ ਦੇ ਨਜ਼ਦੀਕ ਖੇਡ ਰਹੀ ਸੀ, ਜਿਸ ਤੋਂ ਬਾਅਦ ਕੇ ਇਸ ਦੇ ਹਾਣ ਦੇ ਲੜਕਿਆਂ ਨੇ ਇਸ ਨੂੰ ਸਕੂਲ ਵਿੱਚ ਲਿਜਾ ਕੇ ਇਸ ਨਾਲ ਜਬਰ-ਜਨਾਹ ਕੀਤਾ ਤੇ ਉਸ ਦੀ ਵੀਡੀਓ ਵੀ ਬਣਾਈ। ਘਰ ਵਿੱਚ ਆ ਕੇ ਲੜਕੀ ਨੇ ਆਪਣੇ ਮਾਪਿਆਂ ਨੂੰ ਇਸ ਗੱਲ ਬਾਰੇ ਨਹੀਂ ਦੱਸਿਆ

ਪਰ ਜਦੋਂ ਉਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਅਤੇ ਉਸ ਦੇ ਮਾਪਿਆਂ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਚਾਹ ਕੇ ਇਸ ਗੱਲ ਦੀ ਸੀ ਸੂਚਨਾ ਪੁਲਸ ਸਟੇਸ਼ਨ ਵਿਚ ਦਿੱਤੀ,ਜਿੱਥੇ ਕਿ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਉਨ੍ਹਾਂ ਨੂੰ ਪੰਜ ਨਬਾਲਗ ਬੱਚੇ ਅਤੇ ਇਕ ਬਾਲਗ ਦੋਸ਼ੀ ਮਿਲਿਆ ਹੈ।ਜ਼ਿਆਦਾਤਰ ਇਸ ਮਾਮਲੇ ਵਿਚ ਬਾਲਗ ਦੀ ਗ਼ਲਤੀ ਮੰਨੀ ਜਾ ਰਹੀ ਹੈ। ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ। ਸੋ ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਜਿੱਥੇ ਕਿ ਲੜਕੀਆਂ ਨਾਲ ਜਬਰ-ਜਨਾਹ ਕੀਤਾ ਜਾ ਰਿਹਾ ਹੈ

ਇਸ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਅਜਿਹੇ ਮਾਮਲਿਆਂ ਵਿੱਚ ਕੁਝ ਖ਼ਾਸ ਕਾਰਵਾਈ ਨਹੀਂ ਕੀਤੀ ਜਾ ਰਹੀ।ਇਸ ਤੋਂ ਇਲਾਵਾ ਜਿਹੜੇ ਦੋਸ਼ੀ ਅਜਿਹੇ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਕੁਝ ਸਮਾਂ ਜੇਲ੍ਹ ਵਿੱਚ ਰੱਖਣ ਤੋਂ ਬਾਅਦ ਆਸਾਨੀ ਨਾਲ ਛੱਡ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਕੋਈ ਖ਼ਾਸ ਸਜ਼ਾ ਨਹੀਂ ਦਿੱਤੀ ਜਾਂਦੀ, ਜਿਸ ਕਾਰਨ ਅੱਜਕੱਲ੍ਹ ਅਜਿਹੇ ਮਾਮਲੇ ਵਧਦੇ ਹੀ ਜਾ ਰਹੇ ਹਨ।ਇਸ ਤੋਂ ਇਲਾਵਾ ਸਰਕਾਰ ਵੱਲੋਂ ਵੀ ਬ-ਲਾ-ਤ-ਕਾ-ਰ ਦੇ ਇਨ੍ਹਾਂ ਮਾਮਲਿਆਂ ਦੇ ਖ਼ਿਲਾਫ਼ ਕੋਈ ਸਖ਼ਤ ਕਾਨੂੰਨ ਨਹੀਂ ਬਣਾਏ ਗਏ ਤਾਂ ਜੋ ਇਨ੍ਹਾਂ ਮਾਮਲਿਆਂ ਨੂੰ ਘੱਟ ਕੀਤਾ ਜਾ ਸਕੇ।

ਸੋ ਜੇਕਰ ਸਰਕਾਰ ਅਜਿਹੇ ਮਾਮਲਿਆਂ ਦੇ ਵਿੱਚ ਸਖ਼ਤ ਤੋਂ ਸਖ਼ਤ ਸਜ਼ਾ ਦਾ ਕਾਨੂੰਨ ਬਣਾਏ ਤਾਂ ਅਜਿਹਾ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਮਾਮਲਿਆਂ ਨੂੰ ਨੱਥ ਪਾਈ ਜਾ ਸਕੇ।

About khabar

Leave a Reply

Your email address will not be published. Required fields are marked *