Breaking News
Home / खबरे / ਪ੍ਰੇਮਿਕਾ ਨੂੰ ਖ਼ੁਸ਼ ਕਰਨ ਦੇ ਚੱਕਰ ਵਿੱਚ ਪ੍ਰੇਮੀ ਵੇਖੋ ਕੀ ਕਰ ਬੈਠਾ

ਪ੍ਰੇਮਿਕਾ ਨੂੰ ਖ਼ੁਸ਼ ਕਰਨ ਦੇ ਚੱਕਰ ਵਿੱਚ ਪ੍ਰੇਮੀ ਵੇਖੋ ਕੀ ਕਰ ਬੈਠਾ

ਅਕਸਰ ਹੀ ਸਾਡੇ ਸਾਹਮਣੇ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਿੱਥੇ ਕਿ ਇੱਕ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਖ਼ੁਸ਼ ਕਰਨ ਦੇ ਲਈ ਕੁਝ ਵੀ ਕਰ ਸਕਦਾ ਹੈ। ਭਾਵ ਕਿ ਉਹ ਉਸ ਨੂੰ ਖ਼ੁਸ਼ ਕਰਨ ਲਈ ਅਜਿਹੇ ਹੱਥਕੰਡੇ ਅਪਣਾਉਂਦਾ ਹੈ ਜੋ ਕਿ ਕਈ ਵਾਰ ਉਸ ਉੱਤੇ ਭਾਰੀ ਪੈ ਜਾਂਦੇ ਹਨ ਅਤੇ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਛੱਤੀਸਗੜ੍ਹ ਚ ਦੇਖਣ ਨੂੰ ਮਿਲਿਆ ਜਿਥੇ ਕਿ ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਖ਼ੁਸ਼ ਕਰਨ ਦੇ ਲਈ ਇਕ ਗੱਡੀ ਚੋਰੀ ਕੀਤੀ।ਅਕਸਰ ਹੀ ਅਸੀਂ ਦੇਖਦੇ ਹਾਂ ਕਿ ਕੁਝ ਲੜਕੀਆਂ ਦੀ ਇਹ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਜੋ ਵੀ ਪ੍ਰੇਮੀ ਹੋਵੇ ਉਸ ਕੋਲ ਇੱਕ ਮਹਿੰਗੀ ਕਾਰ ਹੋਵੇ ਵਧੀਆ ਘਰ ਬਾਰ ਹੋਵੇ,ਇਸੇ ਗੱਲ ਦੇ ਚੱਕਰ ਵਿੱਚ ਬਹੁਤ ਸਾਰੇ ਲੜਕੇ ਮਹਿੰਗੀਆਂ ਕਾਰਾਂ ਖ਼ਰੀਦ ਲੈਂਦੇ ਹਨ।

ਪਰ ਜਿਹੜੇ ਲੜਕੇ ਮਹਿੰਗੀ ਕਾਰ ਨੇ ਖ਼ਰੀਦ ਪਾਉਂਦੇ ਪਰ ਉਹ ਆਪਣੀ ਪ੍ਰੇਮਿਕਾ ਤੋਂ ਦੂਰ ਨਹੀਂ ਜਾਣਾ ਚਾਹੁੰਦੇ ਤਾਂ ਉਹ ਕੁਝ ਅਜਿਹੀਆਂ ਗਲਤੀਆਂ ਕਰ ਬੈਠਦੇ ਹਨ ਜਿਨ੍ਹਾਂ ਦਾ ਖਮਿਆਜ਼ਾ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪੈਂਦਾ ਹੈ।ਇਸੇ ਤਰ੍ਹਾਂ ਹੀ ਇਹ ਛੱਤੀਸਗਡ਼੍ਹ ਵਿੱਚ ਰਹਿਣ ਵਾਲੇ ਇਕ ਲੜਕੇ ਨੇ ਇਕ ਵਿਅਕਤੀ ਕੋਲੋਂ ਕਾਰ ਖੋਹ ਲਈ ਦੱਸਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਰਸਤੇ ਵਿੱਚ ਖੜ੍ਹਾ ਆਪਣੀ ਕਿਸੇ ਦੋਸਤ ਨਾਲ ਗੱਲਬਾਤ ਕਰ ਰਿਹਾ ਸੀ

ਉੱਥੇ ਹੀ ਉਹ ਪ੍ਰੇਮੀ ਅਤੇ ਉਸਦੇ ਕੁਝ ਸਾਥੀ ਆਏ ਅਤੇ ਉਸ ਕਾਰ ਵਿੱਚ ਬੈਠੇ ਵਿਅਕਤੀ ਨੂੰ ਉਨ੍ਹਾਂ ਨੇ ਕਾਰ ਵਿੱਚੋਂ ਬਾਹਰ ਕੱਢਿਆ ਅਤੇ ਉਸ ਨਾਲ ਕੁੱਟਮਾਰ ਕੀਤੀ।ਬਾਅਦ ਵਿੱਚ ਉਹ ਉਸ ਦੀ ਕਾਰ ਲੈ ਕੇ ਫ਼ਰਾਰ ਹੋ ਗਏ।ਪਰ ਜਦੋਂ ਉਸ ਵਿਅਕਤੀ ਨੇ ਪੁਲੀਸ ਸਟੇਸ਼ਨ ਵਿੱਚ ਇਹ ਮਾਮਲਾ ਦਰਜ ਕਰਵਾਇਆ ਕਿ ਉਸ ਦੀ ਕਾਰ ਕੁਝ ਅਣਪਛਾਤੇ ਲੜਕਿਆਂ ਵੱਲੋਂ ਚੋਰੀ ਕਰ ਲਈ ਗਈ ਹੈ ਤਾਂ ਉਸ ਸਮੇਂ ਪੁਲੀਸ ਵੀ ਹਰਕਤ ਵਿੱਚ ਆਈ। ਉਨ੍ਹਾਂ ਨੇ ਕੁਝ ਹੀ ਸਮੇਂ ਵਿੱਚ ਦੋਸ਼ੀਆਂ ਨੂੰ ਲੱਭ ਲਿਆ ਅਤੇ ਹੁਣ ਉਹ ਲੜਕਾ ਅਤੇ ਉਸ ਦੇ ਸਾਥੀ ਜੇਲ੍ਹ ਵਿਚ ਹਨ। ਸੋ ਇਸ ਘਟਨਾ ਤੋਂ ਲੜਕਿਆਂ ਨੂੰ ਸਬਕ ਲੈ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਅਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ ਜੋ

ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਲਈ ਖ਼ਤਰਾ ਪੈਦਾ ਕਰ ਸਕੇ, ਕਿਉਂਕਿ ਜਦੋਂ ਕੋਈ ਕਿਸੇ ਮੁਸੀਬਤ ਵਿੱਚ ਪੈ ਜਾਂਦਾ ਹੈ ਤਾਂ ਉਸ ਸਮੇਂ ਸਾਰਾ ਪ੍ਰੇਮ ਪਿਆਰ ਖ਼ਤਮ ਹੋ ਜਾਂਦਾ ਹੈ ਭਾਵ ਕਿ ਸਾਹਮਣੇ ਵਾਲਾ ਇਨਸਾਨ ਸਾਨੂੰ ਕਹਿ ਦਿੰਦਾ ਹੈ ਕਿ ਅਸੀਂ ਤੁਹਾਨੂੰ ਨਹੀਂ ਜਾਣਦੇ।

About khabar

Leave a Reply

Your email address will not be published. Required fields are marked *