Home / खबरे / ਅਪਰੇਸ਼ਨ ਤੋਂ ਬਿਨਾਂ ਤੜਫ਼ ਰਿਹਾ ਇਹ ਬਜ਼ੁਰਗ,ਮਰੂੰਡੇ ਵੇਚ ਪਾਲ ਰਿਹਾ ਸੱਤ ਮੈਂਬਰਾਂ ਦੇ ਪਰਿਵਾਰ ਨੂੰ

ਅਪਰੇਸ਼ਨ ਤੋਂ ਬਿਨਾਂ ਤੜਫ਼ ਰਿਹਾ ਇਹ ਬਜ਼ੁਰਗ,ਮਰੂੰਡੇ ਵੇਚ ਪਾਲ ਰਿਹਾ ਸੱਤ ਮੈਂਬਰਾਂ ਦੇ ਪਰਿਵਾਰ ਨੂੰ

ਅਕਸਰ ਹੀ ਬਹੁਤ ਸਾਰੇ ਲੋਕ ਜਦੋਂ ਥੋੜ੍ਹਾ ਬਹੁਤਾ ਪੜ੍ਹ ਜਾਂਦੇ ਹਨ ਤਾਂ ਉਹ ਕਿਸੇ ਵੀ ਛੋਟੇ ਮੋਟੇ ਕੰਮ ਨੂੰ ਕਰਨ ਵਿੱਚ ਸ਼ਰਮ ਮੰਨਦੇ ਹਨ, ਭਾਵ ਕਿ ਉਨ੍ਹਾਂ ਦਾ ਮੰਨਣਾ ਇਹ ਹੋ ਜਾਂਦਾ ਹੈ ਕਿ ਜਦੋਂ ਉਨ੍ਹਾਂ ਨੇ ਡਿਗਰੀ ਕਰ ਲਈ ਹੈ ਤਾਂ ਉਸ ਤੋਂ ਬਾਅਦ ਉਹ ਕਿਸੇ ਵੀ ਛੋਟੇ ਮੋਟੇ ਕੰਮ ਨੂੰ ਨਹੀਂ ਕਰਨਗੇ,ਉਹ ਸੋਚਦੇ ਹਨ ਕਿ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਣਗੇ।ਪਰ ਉੱਥੇ ਹੀ ਕੁਝ ਦੂਸਰੀ ਸੋਚ ਵਾਲੇ ਲੋਕ ਵੀ ਮੌਜੂਦ ਹੁੰਦੇ ਹਨ ਜਿਹੜੇ ਕਹਿੰਦੇ ਹਨ ਕਿ ਉਹ ਭਾਵੇਂ ਕਿੰਨੇ ਮਰਜ਼ੀ ਪੜ੍ਹ ਲਿਖ ਜਾਣਾ ਹਰ ਕੰਮ ਉਨ੍ਹਾਂ ਲਈ ਬਰਾਬਰ ਹੈ ਅਤੇ ਕਿਸੇ ਸਮੇਂ ਵੀ ਉਨ੍ਹਾਂ ਨੂੰ ਕੋਈ ਵੀ ਕੰਮ ਕਰਨਾ ਪਵੇ ਤਾਂ ਉਹ ਕਰ ਸਕਦੇ ਹਨ। ਇਸੇ ਤਰ੍ਹਾਂ ਦੀ ਸਿੱਖਿਆ ਇੱਕ ਬਜ਼ੁਰਗ ਬਾਬਾ ਜੀ ਨੇ ਦਿੱਤੀ,ਜਿਨ੍ਹਾਂ ਦਾ ਨਾਮ ਧਰਮਪਾਲ ਸਿੰਘ ਹੈ।

ਦੱਸ ਦੇਈਏ ਕਿ ਇਹ ਬਜ਼ੁਰਗ ਬਾਬਾ ਜੀ ਰੋਪੜ ਦੇ ਨਜ਼ਦੀਕ ਪੈਂਦੇ ਟੋਲ ਪਲਾਜ਼ੇ ਉੱਤੇ ਰੋਜ਼ਾਨਾ ਹੀ ਮਰੂੰਡੇ ਵੇਚਦੇ ਹਨ। ਹਾਲਾਤ ਉਨ੍ਹਾਂ ਦੀ ਕਾਫ਼ੀ ਤਰਸਯੋਗ ਹੈ ਭਾਵ ਕਿ ਉਨ੍ਹਾਂ ਦੇ ਆਰਥਿਕ ਹਾਲਾਤ ਠੀਕ ਨਹੀਂ ਹਨ,ਜਿਸ ਕਾਰਨ ਉਨ੍ਹਾਂ ਨੂੰ ਇਹ ਕੰਮ ਕਰਨਾ ਪੈ ਰਿਹਾ ਹੈ। ਪਰ ਉਨ੍ਹਾਂ ਦੇ ਹੌਸਲੇ ਬੁਲੰਦ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਜਿਹੜਾ ਕੰਮ ਮਿਲੇ ਉਨ੍ਹਾਂ ਨੂੰ ਉਹ ਕਰ ਲੈਣਾ ਚਾਹੀਦਾ ਹੈ।ਜਿਸ ਤਰੀਕੇ ਨਾਲ ਅੱਜਕੱਲ੍ਹ ਲੋਕ ਪੜ੍ਹ ਲਿਖ ਕੇ ਛੋਟੇ ਮੋਟੇ ਕੰਮ ਨੂੰ ਹੱਥ ਨਹੀਂ ਪਾਉਣਾ ਚਾਹੁੰਦੇ, ਇਸ ਸੋਚ ਨੂੰ ਬਦਲਣ ਦੀ ਲੋੜ ਹੈ। ਭਾਵੇਂ ਕਿ ਸਰਕਾਰ ਨੂੰ ਵੀ ਚਾਹੀਦਾ ਹੈ

ਕਿ ਜੇਕਰ ਉਨ੍ਹਾਂ ਦੇ ਸੂਬੇ ਦੇ ਨੌਜਵਾਨਾਂ ਲਈ ਡਿਗਰੀਆਂ ਕੀਤੀਆਂ ਹੋਈਆਂ ਹਨ ਤਾਂ ਉਨ੍ਹਾਂ ਲਈ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ,ਪਰ ਜੇਕਰ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਤਾਂ ਉਨ੍ਹਾਂ ਨੂੰ ਕੋਈ ਨਾ ਕੋਈ ਕੰਮ ਆਪਣੇ ਪੱਧਰ ਉੱਤੇ ਲੱਭਣਾ ਚਾਹੀਦਾ ਹੈ ਤਾਂ ਜੋ ਉਹ ਆਉਣ ਵਾਲੇ ਸਮੇਂ ਵਿੱਚ ਆਪਣਾ ਗੁਜ਼ਾਰਾ ਕਰ ਸਕਣ।ਇਸ ਬਜ਼ੁਰਗ ਬਾਬੇ ਨੇ ਦੱਸਿਆ ਕਿ ਉਨ੍ਹਾਂ ਨੇ ਕਾਫੀ ਲੰਬਾ ਸਮਾਂ ਟੈਲੀਫੋਨ ਮਹਿਕਮੇ ਵਿੱਚ ਕੰਮ ਕੀਤਾ ਪਰ ਉਨ੍ਹਾਂ ਦੀ ਪੈਨਸ਼ਨ ਨਹੀਂ ਲੱਗੀ ਜਿਸ ਕਾਰਨ ਕੇ ਅੱਜ ਉਨ੍ਹਾਂ ਨੂੰ ਇਹ ਕੰਮ ਕਰਨਾ ਪੈ ਰਿਹਾ ਹੈ।

About khabar

Leave a Reply

Your email address will not be published. Required fields are marked *