Home / खबरे / ਮਾਲਕਣ ਦੇ ਕੱਪੜਿਆਂ ਨਾਲ ਕੁੱਤਾ ਕਰ ਰਿਹਾ ਸੀ ਇਹ ਕੰਮ ਵੇਖ ਕੇ ਉੱਡੇ ਸਭ ਦੇ ਹੋਸ਼

ਮਾਲਕਣ ਦੇ ਕੱਪੜਿਆਂ ਨਾਲ ਕੁੱਤਾ ਕਰ ਰਿਹਾ ਸੀ ਇਹ ਕੰਮ ਵੇਖ ਕੇ ਉੱਡੇ ਸਭ ਦੇ ਹੋਸ਼

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੁੱਤਾ ਇਕ ਬਹੁਤ ਹੀ ਵਫ਼ਾਦਾਰ ਜਾਨਵਰ ਹੁੰਦਾ ਹੈ ਇਸ ਜਾਨਵਰ ਦੀ ਵਫਾਦਾਰੀ ਦੀਆਂ ਬਹੁਤ ਸਾਰੀਆਂ ਕਹਾਣੀਆਂ ਅਕਸਰ ਹੀ ਸਾਡੇ ਸਾਹਮਣੇ ਆਉਂਦੀਆਂ ਹਨ।ਇਸ ਤੋਂ ਇਲਾਵਾ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਵੀ ਕੁੱਤੇ ਦੀ ਵਫਾਦਾਰੀ ਦੀਆਂ ਕਹਾਣੀਆਂ ਦਿਖਾਈਆਂ ਜਾਂਦੀਆਂ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਬਿਹਾਰ ਦੇ ਇਕ ਇਲਾਕੇ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਕੁੱਤੇ ਦੀ ਵਫਾਦਾਰੀ ਦੀ ਤਸਵੀਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਇੱਕ ਮਈ ਨੂੰ ਇੱਥੇ ਇਕ ਔਰਤ ਦਾ ਦੇਹਾਂਤ ਹੋਇਆ ਸੀ,ਜਿਸਤੋਂ ਬਾਅਦ ਕੇ ਉਸ ਦੇ ਘਰ ਵਿੱਚ ਰੱਖਿਆ ਹੋਇਆ ਜੋ ਕੁੱਤਾ ਸੀ ਉਸ ਨੂੰ ਆਪਣੀ ਮਾਲਕਣ ਦੇ ਦੇਹਾਂਤ ਦਾ ਬਹੁਤ ਜ਼ਿਆਦਾ ਅਫ਼ਸੋਸ ਹੋਇਆ।

ਜਿੱਥੇ ਉਸ ਦੀ ਮਾਲਕਣ ਦਾ ਦਾਹ ਸੰਸਕਾਰ ਕੀਤਾ ਗਿਆ ਉਹ ਕੁੱਤਾ ਪੰਜ ਦਿਨ ਲਗਾਤਾਰ ਉੱਥੇ ਬੈਠਾ ਰਿਹਾ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਵੀ ਸੀ।ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੁੱਤੇ ਦਾ ਉਸ ਦੀ ਮਾਲਕਣ ਨਾਲ ਕਿੰਨਾ ਜ਼ਿਆਦਾ ਪਿਆਰ ਸੀ ਅਤੇ ਉਹ ਪੂਰੀ ਵਫ਼ਾਦਾਰੀ ਨਾਲ ਆਪਣੇ ਮਾਲਕ ਦੇ ਘਰ ਰਹਿੰਦਾ ਸੀ।ਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾਂ ਹੀ ਉਸ ਦੀ ਮਾਲਕਣ ਦੀ ਤਬੀਅਤ ਖ਼ਰਾਬ ਹੋ ਗਈ ਸੀ, ਜਿਸ ਤੋਂ ਬਾਅਦ ਹੀ ਉਸ ਦਾ ਕੁੱਤਾ ਉਦਾਸ ਰਹਿਣ ਲੱਗਿਆ ਸੀ ਅਤੇ ਕੁਝ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ ਜਿੱਥੇ ਇਹ ਕੁੱਤਾ ਪਰਮਾਤਮਾ ਦੀ ਮੂਰਤੀ ਦੇ ਅੱਗੇ ਹੱਥ ਜੋੜੀ ਬੈਠਾ ਹੈ।

ਸੋ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕੁੱਤਾ ਆਪਣੀ ਮਾਲਕਣ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਅਤੇ ਕਦੇ ਵੀ ਉਸ ਤੋਂ ਅਲੱਗ ਨਹੀਂ ਹੋਣਾ ਚਾਹੁੰਦਾ ਸੀ। ਅਕਸਰ ਹੀ ਬਹੁਤ ਸਾਰੇ ਲੋਕ ਕੁੱਤੇ ਨੂੰ ਆਪਣੇ ਘਰ ਵਿੱਚ ਰੱਖਣਾ ਪਸੰਦ ਕਰਦੇ ਹਨ,ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਜਾਨਵਰਾਂ ਨਾਲ ਪਿਆਰ ਹੁੰਦਾ ਹੈ। ਜਿੱਥੇ ਕਿ ਉਹ ਕੁੱਤਿਆਂ ਦੀ ਬਹੁਤ ਜ਼ਿਆਦਾ ਦੇਖਭਾਲ ਕਰਦੇ ਹਨ,ਜਿਸ ਤੋਂ ਬਾਅਦ ਉਹ ਕੁੱਤੇ ਵੀ ਆਪਣੇ ਮਾਲਕਾਂ ਦੇ ਪ੍ਰਤੀ ਵਫ਼ਾਦਾਰ ਰਹਿੰਦੇ ਹਨ ਅਤੇ ਉਨ੍ਹਾਂ ਨਾਲ ਆਖ਼ਰੀ ਸਾਹ ਤਕ ਵਫ਼ਾਦਾਰੀ ਨਿਭਾਉਂਦੇ ਹਨ।

About khabar

Leave a Reply

Your email address will not be published. Required fields are marked *