Home / खबरे / ਪਾਕਿਸਤਾਨ ਵਿੱਚ ਵਾਪਰਿਆ ਭਿਆਨਕ ਦਰਦਨਾਕ ਹਾਦਸਾ, ਤੀਹ ਲੋਕਾਂ ਦੀ ਹੋਈ ਮੌਤ

ਪਾਕਿਸਤਾਨ ਵਿੱਚ ਵਾਪਰਿਆ ਭਿਆਨਕ ਦਰਦਨਾਕ ਹਾਦਸਾ, ਤੀਹ ਲੋਕਾਂ ਦੀ ਹੋਈ ਮੌਤ

ਪਾਕਿਸਤਾਨ ਤੋਂ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ,ਜਿੱਥੇ ਕਿ ਦੋ ਰੇਲ ਗੱਡੀਆਂ ਆਪਸ ਵਿਚ ਟਕਰਾ ਗਈਆਂ।ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਰੇਲ ਗੱਡੀਆਂ ਦੀ ਟੱਕਰ ਬਹੁਤ ਹੀ ਭਿਆਨਕ ਸੀ, ਜਿਸਤੋਂ ਬਾਅਦ ਕੇ ਤੀਹ ਲੋਕਾਂ ਦੀ ਮੌਤ ਹੋਈ ਇਸ ਤੋਂ ਇਲਾਵਾ ਸੱਠ ਤੋਂ ਜ਼ਿਆਦਾ ਵਿਅਕਤੀ ਫੱਟਡ਼ ਦੱਸੇ ਜਾ ਰਹੇ ਹਨ ।ਜਿਨ੍ਹਾਂ ਨੂੰ ਹਸਪਤਾਲਾਂ ਵਿਚ ਪਹੁੰਚਾਇਆ ਗਿਆ ਹੈ। ਜਾਣਕਾਰੀ ਮੁਤਾਬਕ ਮੌਤਾਂ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ ਕਿਉਂਕਿ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕ ਅਜੇ ਵੀ ਮਲਬੇ ਵਿੱਚ ਫਸੇ ਹੋ ਸਕਦੇ ਹਨ।ਜਾਣਕਾਰੀ ਮੁਤਾਬਕ ਦੋਨੋਂ ਹੀ ਯਾਤਰੀ ਵਾਲੀਆਂ ਟ੍ਰੇਨਾਂ ਸੀ ਜਿਨ੍ਹਾਂ ਵਿੱਚੋਂ ਇੱਕ ਟਰੇਨ ਦਾ ਨਾਮ ਮਿੱਲਤ ਐਕਸਪ੍ਰੈੱਸ ਅਤੇ ਦੂਸਰੀ ਦਾ ਨਾਮ ਸਰ ਸਯਦ ਐਕਸਪ੍ਰੈੱਸ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਸਰ ਸਯਦ ਐਕਸਪ੍ਰੈੱਸ ਲਾਹੌਰ ਤੋਂ ਕਰਾਚੀ ਜਾ ਰਹੀ ਸੀ, ਇਸੇ ਦੌਰਾਨ ਇਹ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਰੇਲ ਗੱਡੀਆਂ ਦੇ ਬਹੁਤ ਸਾਰੇ ਡੱਬੇ ਰੇਲ ਪਟੜੀ ਤੋਂ ਹੇਠਾਂ ਉਤਰ ਗਏ,ਜਿਸ ਤੋਂ ਬਾਅਦ ਲੋਕਾਂ ਦੀ ਮੌਤ ਹੋਈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਜ਼ਖ਼ਮੀ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਚੜ੍ਹਦੀ ਸਵੇਰ ਵਾਪਰਿਆ ਜਿੱਥੇ ਕਿ ਦੋਨੋਂ ਟਰੇਨਾਂ ਇੱਕੋ ਟਰੈਕ ਉਤੇ ਆ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਵਿੱਚ ਭਿਆਨਕ ਟੱਕਰ ਹੋਈ ਅਤੇ ਇਨ੍ਹਾਂ ਦੋਨਾਂ ਰੇਲ ਗੱਡੀਆਂ ਦੇ ਬਹੁਤ ਸਾਰੇ ਡੱਬੇ ਬਿਖਰ ਗਏ।

ਸੋ ਇਹ ਸੱਚਮੁੱਚ ਹੀ ਇੱਕ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸੀ ਜਿਥੇ ਕਿ ਦੋਨਾਂ ਗੱਡੀਆਂ ਦੀ ਬਹੁਤ ਜ਼ਿਆਦਾ ਭਿਆਨਕ ਟੱਕਰ ਹੋਈ ਹੈ ਅਤੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਹੁਣ ਇਸ ਘਟਨਾ ਤੋਂ ਬਾਅਦ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ,ਲੋਕ ਡਰੇ ਹੋਏ ਕਿ ਕਿਸ ਤਰੀਕੇ ਨਾਲ ਇਹ ਮੰਦਭਾਗੀ ਘਟਨਾ ਵਾਪਰੀ ਹੈ। ਲਗਾਤਾਰ ਰੈਸਕਿਊ ਟੀਮਾਂ ਵੱਲੋਂ ਲੋਕਾਂ ਨੂੰ ਮਲਬੇ ਚੋਂ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਜਿਹੜੇ ਲੋਕ ਜ਼ਖ਼ਮੀ ਹਨ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਜਿਹੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਉਨ੍ਹਾਂ ਦੇ ਵਾਰਸਾਂ ਨੂੰ ਲੱਭ ਕੇ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਜਾ ਰਿਹਾ ਹੈ।

About khabar

Leave a Reply

Your email address will not be published. Required fields are marked *