Home / खबरे / 16 ਤੋਲੇ ਸੋਨਾ ਚੋਰੀ ਕਰਨ ਵਾਲੇ ਪਤੀ ਪਤਨੀ ਕੀਤੇ ਗਏ ਗ੍ਰਿਫਤਾਰ,ਰਾਤੋ ਰਾਤ ਅਮੀਰ ਹੋਣ ਦੇ ਚੱਕਰ ਵਿੱਚ ਕੀਤਾ ਇਹ ਕੰਮ

16 ਤੋਲੇ ਸੋਨਾ ਚੋਰੀ ਕਰਨ ਵਾਲੇ ਪਤੀ ਪਤਨੀ ਕੀਤੇ ਗਏ ਗ੍ਰਿਫਤਾਰ,ਰਾਤੋ ਰਾਤ ਅਮੀਰ ਹੋਣ ਦੇ ਚੱਕਰ ਵਿੱਚ ਕੀਤਾ ਇਹ ਕੰਮ

ਪਿਛਲੇ ਦਿਨੀਂ ਬਠਿੰਡੇ ਤੋਂ ਇਕ ਘਟਨਾ ਸਾਹਮਣੇ ਆ ਰਹੀ ਸੀ ਜਿਥੇ ਕਿ ਇੱਕ ਸੁਨਿਆਰੇ ਦੀ ਦੁਕਾਨ ਵਿਚ ਅੱਠ ਲੱਖ ਰੁਪਏ ਦੇ ਸੋਨੇ ਦੀ ਲੁੱਟ ਹੋਈ ਸੀ।ਸੁਨਿਆਰੇ ਦੀ ਦੁਕਾਨ ਵਿਚ ਇਕ ਆਦਮੀ ਅਤੇ ਔਰਤ ਵੱਲੋਂ ਲੁੱਟ ਖੋਹ ਕੀਤੀ ਗਈ ਸੀ।ਜਿਸ ਦੌਰਾਨ ਕੇ ਲਗਭਗ ਅੱਠ ਲੱਖ ਰੁਪਏ ਦਾ ਨੁਕਸਾਨ ਇਨ੍ਹਾਂ ਲੁਟੇਰਿਆਂ ਵੱਲੋਂ ਕੀਤਾ ਗਿਆ ਸੀ।ਪੀਡ਼ਤ ਸੁਨਿਆਰੇ ਦਾ ਕਹਿਣਾ ਹੈ ਕਿ ਉਸ ਦੀ ਦੁਕਾਨ ਵਿੱਚ ਦੋ ਜਣੇ ਐਕਟਿਵਾ ਤੇ ਸਵਾਰ ਹੋ ਕੇ ਆਏ ਸੀ,ਜਿਨ੍ਹਾਂ ਵਿੱਚੋਂ ਇੱਕ ਆਦਮੀ ਸੀ ਅਤੇ ਇੱਕ ਔਰਤ ਉਨ੍ਹਾਂ ਨੇ ਇਨ੍ਹਾਂ ਨੂੰ ਕਿਹਾ ਕਿ ਉਹ ਸੋਨਾ ਦੇਖਣ ਆਏ ਹਨ ਅਤੇ ਉਨ੍ਹਾਂ ਨੂੰ ਸੋਨਾ ਦਿਖਾਇਆ ਜਾਵੇ।ਜਦੋਂ ਇਸ ਸੁਨਿਆਰੇ ਨੇ ਉਨ੍ਹਾਂ ਨੂੰ ਸੋਹਣਾ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੇ ਸਾਹਮਣੇ ਕਾਫੀ ਮਾਲ ਕੱਢ ਕੇ ਰੱਖ ਦਿੱਤਾ।

ਉਸ ਤੋਂ ਬਾਅਦ ਉਨ੍ਹਾਂ ਨੇ ਮਿਰਚਾਂ ਵਾਲੀ ਇੱਕ ਭੈੜੀ ਸਪਰੇਅ ਸੁਨਿਆਰੇ ਦੇ ਅੱਖਾਂ ਵਿੱਚ ਪਾਈ ਅਤੇ ਬਹੁਤ ਸਾਰਾ ਸੋਨਾ ਲੈ ਕੇ ਫ਼ਰਾਰ ਹੋ ਗਏ,ਜਿਸ ਦੀ ਕੀਮਤ ਲਗਪਗ ਅੱਠ ਲੱਖ ਰੁਪਏ ਦੱਸੀ ਜਾ ਰਹੀ ਸੀ। ਪੀਡ਼ਤ ਸੁਨਿਆਰੇ ਵੱਲੋਂ ਇਸ ਗੱਲ ਦੀ ਸੂਚਨਾ ਬਠਿੰਡਾ ਦੀ ਪੁਲੀਸ ਨੂੰ ਦੇ ਦਿੱਤੀ ਗਈ ਸੀ ਅਤੇ ਪੁਲੀਸ ਵਾਲਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਣਗੇ ਅਤੇ ਜਲਦੀ ਹੀ ਉਹ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲੈਣਗੇ ਅਤੇ ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।ਸੋ ਹੁਣ ਪੁਲੀਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ

ਕਿ ਇਹ ਦੋਸ਼ੀ ਦੋਨੋਂ ਪਤੀ ਪਤਨੀ ਅਤੇ ਦੋਨਾਂ ਕੋਲੋਂ ਸੋਨਾ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਸੋ ਅੱਜਕੱਲ੍ਹ ਇਹ ਲੁੱਟ ਖੋਹ ਦੀਆਂ ਵਾਰਦਾਤਾਂ ਬਹੁਤ ਜ਼ਿਆਦਾ ਵਧਦੀਆਂ ਜਾ ਰਹੀਆਂ ਹਨ,ਸੋ ਪੁਲੀਸ ਮੁਲਾਜ਼ਮਾਂ ਨੂੰ ਇਨ੍ਹਾਂ ਚੋਰੀ ਦੀਆਂ ਮਾਮਲਿਆਂ ਵਿਚ ਸਖ਼ਤ ਹੋਣ ਦੀ ਲੋੜ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਹੋਰ ਵਿਅਕਤੀ ਦਾ ਨੁਕਸਾਨ ਨਾ ਹੋ ਸਕੇ।

About khabar

Leave a Reply

Your email address will not be published. Required fields are marked *