Breaking News
Home / खबरे / ਅੰਧ ਵਿਸ਼ਵਾਸ ਦਾ ਸਹਾਰਾ ਲੈ ਕੇ ਕੁੜੀ ਨਾਲ ਕਰ ਦਿੱਤਾ ਇਹ ਗੱਲ ਕੰਮ ਵੇਖੋ ਪੂਰੀ ਵੀਡੀਓ

ਅੰਧ ਵਿਸ਼ਵਾਸ ਦਾ ਸਹਾਰਾ ਲੈ ਕੇ ਕੁੜੀ ਨਾਲ ਕਰ ਦਿੱਤਾ ਇਹ ਗੱਲ ਕੰਮ ਵੇਖੋ ਪੂਰੀ ਵੀਡੀਓ

ਅਕਸਰ ਹੀ ਅੰਧ ਵਿਸ਼ਵਾਸ ਲੋਕਾਂ ਦੀ ਜਾਨ ਲੈ ਲੈਂਦਾ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਰਾਜਸਥਾਨ ਦੇ ਜ਼ਿਲ੍ਹਾ ਜਲੌਰ ਦੇ ਪਿੰਡ ਆਰਵਾ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਕ ਆਸ਼ਰਮ ਬਣ ਰਿਹਾ ਹੈ ਅਤੇ ਉਸ ਆਸ਼ਰਮ ਵਿੱਚ ਇੱਕ ਸਾਧਵੀ ਹੇਮਲਤਾ ਅਤੇ ਉਨ੍ਹਾਂ ਦੇ ਕੁਝ ਸਾਥੀ ਰਹਿੰਦੇ ਹਨ ਇਨ੍ਹਾਂ ਵੱਲੋਂ ਇੱਕ ਮਹਿਲਾ ਦਾ ਆਯੁਰਵੇਦ ਤਰੀਕੇ ਨਾਲ ਇਲਾਜ ਕੀਤਾ ਜਾ ਰਿਹਾ ਸੀ ਅਤੇ ਹੁਣ ਉਸ ਮਹਿਲਾ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਜਿਸ ਮਹਿਲਾ ਦੀ ਮੌਤ ਹੋਈ ਉਸ ਦੇ ਪਤੀ ਦਾ ਦੱਸਣਾ ਹੈ ਕਿ ਉਸ ਦੀ ਪਤਨੀ ਦੀ ਤਬੀਅਤ ਤੇਰਾਂ ਮਈ ਨੂੰ ਖਰਾਬ ਹੋਈ ਸੀ। ਜਿਸ ਤੋਂ ਬਾਅਦ ਕੇ ਉਹ ਉਸ ਨੂੰ ਸਾਧਵੀ ਹੇਮਲਤਾ ਅਤੇ ਆਸ਼ਰਮ ਵਿੱਚ ਲੈ ਆਏ ਸੀ,

ਜਿਥੇ ਕਿ ਉਨ੍ਹਾਂ ਨੇ ਉਨ੍ਹਾਂ ਦੀ ਪਤਨੀ ਦੀ ਥਾਇਰਾਈਡ ਦੀ ਦਵਾਈ ਨੂੰ ਬੰਦ ਕਰ ਕੇ ਕੁਝ ਆਯੁਰਵੇਦ ਦਵਾਈਆਂ ਦਿੱਤੀਆਂ ਸੀ।ਦੱਸ ਦੇਣਾ ਇਨ੍ਹਾਂ ਦਵਾਈਆਂ ਦਾ ਇਸਤੇਮਾਲ ਕਰਨ ਤੋਂ ਬਾਅਦ ਉਨ੍ਹਾਂ ਦੀ ਪਤਨੀ ਦੀ ਤਬੀਅਤ ਜ਼ਿਆਦਾ ਖ਼ਰਾਬ ਹੋ ਗਈ। ਜਦੋਂ ਆਸ਼ਰਮ ਵਿਚ ਇਸ ਔਰਤ ਨੂੰ ਲਿਜਾਇਆ ਗਿਆ ਤਾਂ ਉਥੇ ਸਾਧਵੀ ਹੇਮਲਤਾ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਪਤਨੀ ਕਰੁਣਾ ਪੌਜ਼ੇਟਿਵ ਹੈ ਅਤੇ ਉਨ੍ਹਾਂ ਨੂੰ ਕਰੋਨਾ ਤੋਂ ਛੁਟਕਾਰਾ ਦਿਵਾਉਣ ਲਈ ਆਯੁਰਵੈਦ ਦਵਾਈਆਂ ਦੀ ਜ਼ਰੂਰਤ ਹੈ।ਪਰ ਜਦੋਂ ਉਸ ਔਰਤ ਦੀ ਤਬੀਅਤ ਬਹੁਤ ਜ਼ਿਆਦਾ ਖ਼ਰਾਬ ਹੋ ਗਈ

ਤਾਂ ਉਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ,ਜਿਥੇ ਕਿ ਦੱਸਿਆ ਗਿਆ ਕਿ ਥਾਇਰਾਇਡ ਦੀ ਦਵਾਈ ਬੰਦ ਕਰਨ ਅਤੇ ਆਯੁਰਵੈਦ ਦਵਾਈਆਂ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਨ ਨਾਲ ਉਸ ਦੀ ਤਬੀਅਤ ਖ਼ਰਾਬ ਹੋ ਚੁੱਕੀ ਹੈ। ਹਸਪਤਾਲ ਵਾਲਿਆਂ ਨੇ ਪੰਜ ਦਿਨਾਂ ਦੀ ਦਵਾਈ ਦੇਣ ਤੋਂ ਬਾਅਦ ਉਸ ਔਰਤ ਨੂੰ ਘਰ ਭੇਜ ਦਿੱਤਾ, ਜਿੱਥੇ ਕਿ ਕੁਝ ਦਿਨਾਂ ਬਾਅਦ ਉਸ ਔਰਤ ਦੀ ਮੌਤ ਹੋ ਗਈ।ਹੁਣ ਉਸ ਔਰਤ ਦੇ ਪਤੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨਾਲ ਇਨਸਾਫ ਹੋਣਾ ਚਾਹੀਦਾ ਹੈ ਸਾਧਵੀ ਹੇਮਲਤਾ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ,ਕਿਉਂਕਿ ਉਨ੍ਹਾਂ ਦੁਆਰਾ ਦਿੱਤੇ ਗਏ ਗਲਤ ਇਲਾਜ ਕਾਰਨ ਹੀ ਅੱਜ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ।

About khabar

Leave a Reply

Your email address will not be published. Required fields are marked *