Breaking News
Home / खबरे / ਇਨ੍ਹਾਂ ਮਾਸੂਮ ਬੱਚਿਆਂ ਦੁਆਰਾ ਦਿੱਤੇ ਗਏ ਸੁਨੇਹੇ ਨੂੰ ਦੇਖ ਤੁਹਾਡਾ ਮਨ ਵੀ ਹੋ ਜਾਵੇਗਾ ਬਾਗੋਬਾਗ

ਇਨ੍ਹਾਂ ਮਾਸੂਮ ਬੱਚਿਆਂ ਦੁਆਰਾ ਦਿੱਤੇ ਗਏ ਸੁਨੇਹੇ ਨੂੰ ਦੇਖ ਤੁਹਾਡਾ ਮਨ ਵੀ ਹੋ ਜਾਵੇਗਾ ਬਾਗੋਬਾਗ

ਕਈ ਵਾਰ ਛੋਟੇ ਬੱਚੇ ਵੀ ਵੱਡਿਆਂ ਨਾਲੋਂ ਸਿਆਣੀ ਗੱਲ ਕਰ ਜਾਂਦੇ ਹਨ।ਕਈ ਵਾਰ ਸਾਨੂੰ ਛੋਟੇ ਛੋਟੇ ਬੱਚਿਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ ਇਸੇ ਤਰੀਕੇ ਨਾਲ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਲੜਕੀ ਦੀ ਤਬੀਅਤ ਬਹੁਤ ਜ਼ਿਆਦਾ ਖ਼ਰਾਬ ਹੈ, ਉੱਥੇ ਹੀ ਕੁਝ ਛੋਟੇ ਛੋਟੇ ਬੱਚਿਆਂ ਨੇ ਉਸ ਲੜਕੀ ਦੀ ਸਹਾਇਤਾ ਲਈ ਕੁਝ ਪੈਸੇ ਦਾਨ ਕੀਤੇ ਹਨ। ਭਾਵੇਂ ਕਿ ਇਹ ਪੈਸੇ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਦਿੱਤੇ ਹੋਣਗੇ ਪਰ ਇੱਕ ਸੋਚ ਜੋ ਉਨ੍ਹਾਂ ਦੇ ਦਿਮਾਗ ਵਿੱਚ ਪੈਦਾ ਹੋ ਚੁੱਕੀ ਹੈ, ਉਸ ਦਾ ਕੋਈ ਮੁਕਾਬਲਾ ਨਹੀਂ।ਇਨ੍ਹਾਂ ਛੋਟੇ ਬੱਚਿਆਂ ਨੇ ਸਾਰਿਆਂ ਨੂੰ ਸੰਦੇਸ਼ ਦਿੱਤਾ ਕਿ ਆਪਣੇ ਜਨਮ ਦਿਨ ਦੀਆਂ ਪਾਰਟੀਆਂ ਉੱਤੇ ਜਿਹੜੇ ਬੱਚੇ ਬਹੁਤ ਜ਼ਿਆਦਾ ਫਜ਼ੂਲ ਖ਼ਰਚ ਕਰਦੇ ਹਨ, ਉਨ੍ਹਾਂ ਨੂੰ ਉਹ ਫ਼ਜ਼ੂਲ ਖ਼ਰਚੀ ਨਾ ਕਰਦੇ ਹੋਏ ਦੂਸਰਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ।

ਸੋ ਜਿਹੜੇ ਬੱਚੇ ਇੰਨੀ ਛੋਟੀ ਉਮਰ ਵਿੱਚ ਇੰਨੀਆਂ ਵਧੀਆ ਗੱਲਾਂ ਕਰਦੇ ਹਨ ਉਹ ਆਉਣ ਵਾਲੇ ਸਮੇਂ ਵਿੱਚ ਵਧੀਆ ਸੋਚ ਦੇ ਮਾਲਕ ਹੋਣਗੇ।ਦੱਸ ਦੇਈਏ ਕਿ ਜਿਸ ਲੜਕੀ ਦੀ ਤਬੀਅਤ ਖ਼ਰਾਬ ਹੈ ਉਸ ਦੇ ਲੱਕ ਉੱਤੇ ਸੱਟ ਲੱਗੀ ਹੋਈ ਹੈ, ਜਿਸ ਕਾਰਨ ਉਸ ਦੇ ਦੋ ਮਣਕੇ ਆਪਣੀ ਜਗ੍ਹਾ ਤੋਂ ਹਿੱਲ ਚੁੱਕੇ ਹਨ ਅਤੇ ਹੁਣ ਉਹ ਤੁਰਨ ਫਿਰਨ ਤੋਂ ਅਸਮਰੱਥ ਹੈ।ਇੱਥੋਂ ਤਕ ਕਿ ਉਹ ਬੈਠਣ ਤੋਂ ਵੀ ਅਸਮਰੱਥ ਹੋ ਚੁੱਕੀ ਹੈ। ਇਸ ਲੜਕੀ ਦੀ ਉਮਰ ਜ਼ਿਆਦਾ ਨਹੀਂ ਹੈ ਪਰ ਛੋਟੀ ਉਮਰ ਵਿਚ ਇਸ ਨੂੰ ਬਹੁਤ ਵੱਡਾ ਦੁੱਖ ਲੱਗ ਚੁੱਕਿਆ ਹੈ। ਪਰ ਇਸ ਲੜਕੀ ਦੇ ਹੌਸਲੇ ਅਜੇ ਵੀ ਬੁਲੰਦ ਹਨ ਉਸ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਠੀਕ ਹੋ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਇੱਕ ਡਾਕਟਰ ਬਣੇਗੀ।

ਕੁਝ ਪੁਲਸ ਮੁਲਾਜ਼ਮਾਂ ਵੱਲੋਂ ਵੀ ਇਸ ਲੜਕੀ ਦੀ ਸਹਾਇਤਾ ਕੀਤੀ ਜਾ ਰਹੀ ਹੈ, ਇਨ੍ਹਾਂ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਨੂੰ ਸਹਾਇਤਾ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ।ਕਿਉਂਕਿ ਜਿਸ ਪਰਿਵਾਰ ਨਾਲ ਇਹ ਲੜਕੀ ਸੰਬੰਧ ਰੱਖਦੀ ਹੈ,ਉਹ ਬਹੁਤ ਹੀ ਗ਼ਰੀਬ ਪਰਿਵਾਰ ਹੈ ਅਤੇ ਲੜਕੀ ਦਾ ਇਲਾਜ ਕਰਵਾਉਣ ਵਿੱਚ ਅਸਮਰੱਥ ਹੈ।ਇਸ ਲਈ ਪੁਲੀਸ ਮੁਲਾਜ਼ਮ ਦਾ ਕਹਿਣਾ ਹੈ ਕਿ ਲੋਕਾਂ ਨੂੰ ਥੋੜ੍ਹਾ ਥੋੜ੍ਹਾ ਪੈਸਾ ਇਕੱਠਾ ਕਰਕੇ ਇਸ ਲੜਕੀ ਦਾ ਇਲਾਜ ਕਰਵਾਉਣ ਲਈ ਦੇਣਾ ਚਾਹੀਦਾ ਹੈ।

About khabar

Leave a Reply

Your email address will not be published. Required fields are marked *