Home / खबरे / ਮਾਹਾਵਾਰੀ ਦੇ ਦਿਨਾਂ ਬੱਚਾ ਅਧਿਆਪਕ ਨੇ ਨਹੀਂ ਜਾਣ ਦਿੱਤਾ ਬਾਥਰੂਮ ,ਲੜਕੀ ਨੇ ਕਰ ਦਿੱਤਾ ਇਹ ਵੱਡਾ ਕਾਂਡ

ਮਾਹਾਵਾਰੀ ਦੇ ਦਿਨਾਂ ਬੱਚਾ ਅਧਿਆਪਕ ਨੇ ਨਹੀਂ ਜਾਣ ਦਿੱਤਾ ਬਾਥਰੂਮ ,ਲੜਕੀ ਨੇ ਕਰ ਦਿੱਤਾ ਇਹ ਵੱਡਾ ਕਾਂਡ

ਜਿਵੇਂ ਜਿਵੇਂ ਲੜਕੀਆਂ ਦੀ ਉਮਰ ਵਧਦੀ ਹੈ ਉਸੇ ਨਾਲ ਉਨ੍ਹਾਂ ਦੇ ਸਰੀਰ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਭਾਵ ਕਿ ਉਨ੍ਹਾਂ ਦੇ ਸਰੀਰ ਦੇ ਹਾਰਮੋਨਸ ਬਦਲਣ ਲੱਗਦੇ ਹਨ, ਜਿਸ ਤੋਂ ਬਾਅਦ ਕੇ ੳੁਨ੍ਹਾਂ ਨੂੰ ਮਹਾਮਾਰੀ ਭਾਵ ਪੀਰੀਅਡਸ ਦਾ ਸਾਹਮਣਾ ਕਰਨਾ ਪੈਂਦਾ।ਲੜਕੀਆਂ ਵੱਲੋਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਮਹਾਵਾਰੀ ਦਾ ਸਮਾਂ ਲੰਘਾਇਆ ਜਾਂਦਾ ਹੈ।ਪਰ ਕੁਝ ਲੋਕ ਉਨ੍ਹਾਂ ਦੀਆਂ ਇਨ੍ਹਾਂ ਮੁਸ਼ਕਲਾਂ ਨੂੰ ਨਹੀਂ ਸਮਝਦੇ। ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਬ੍ਰਿਟੇਨ ਤੋਂ ਜਿਥੇ ਕਿ ਇੱਕ ਲੜਕੀ ਨੂੰ ਮਾਹਾਵਾਰੀ ਦੇ ਦੌਰਾਨ ਬਾਥਰੂਮ ਨਹੀਂ ਜਾਣ ਦਿੱਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਇਕ ਸਕੂਲ ਵਿਚ ਸੀ,ਜਿੱਥੇ ਕਲਾਸ ਚੱਲ ਰਹੀ ਸੀ ਅਤੇ ਕਲਾਸ ਵਿੱਚ ਇੱਕ ਮਹਿਲਾ ਅਧਿਆਪਕ ਸੀ। ਜਦੋਂ ਇਸ ਲੜਕੀ ਨੇ ਆਪਣੀ ਸਮੱਸਿਆ ਅਧਿਆਪਕਾ ਨਾਲ ਸਾਂਝੀ ਕੀਤੀ ਤਾਂ ਵੀ ਉਸ ਅਧਿਆਪਕਾ ਨੇ ਇਸ ਦੀ ਮਜਬੂਰੀ ਨੂੰ ਨਹੀਂ ਸਮਝਿਆ ਅਤੇ ਇਸ ਨੂੰ ਬਾਥਰੂਮ ਨਹੀਂ ਜਾਣ ਦਿੱਤਾ।ਪਰ ਇਸ ਲੜਕੀ ਨੇ ਅਧਿਆਪਕਾਂ ਦੀ ਗੱਲ ਨਹੀਂ ਮੰਨੀ ਅਤੇ ਜ਼ਬਰਦਸਤੀ ਉਹ ਬਾਥਰੂਮ ਚਲੀ ਗਈ।ਜਿਸ ਤੋਂ ਬਾਅਦ ਕੇਸ ਲੜਕੀ ਨੂੰ ਉਸ ਅਧਿਆਪਕਾ ਵੱਲੋਂ ਇਕ ਸਜ਼ਾ ਵੀ ਦਿੱਤੀ ਗਈ।

ਇਸ ਤੋਂ ਇਲਾਵਾ ਜਦੋਂ ਇਸ ਲੜਕੀ ਨੇ ਆਪਣੇ ਘਰ ਜਾ ਕੇ ਇਸ ਗੱਲਬਾਤ ਨੂੰ ਆਪਣੀ ਮਾਂ ਨਾਲ ਸਾਂਝਾ ਕੀਤਾ ਤਾਂ ਉਨ੍ਹਾਂ ਨੇ ਵੀ ਅਧਿਆਪਕਾ ਖ਼ਿਲਾਫ਼ ਸਕੂਲ ਦੇ ਹੈੱਡ ਲਾਲ ਗੱਲਬਾਤ ਕੀਤੀ ਕਿ ਉਨ੍ਹਾਂ ਨੇ ਉਨ੍ਹਾਂ ਦੀ ਲੜਕੀ ਨਾਲ ਅਜਿਹਾ ਵਰਤਾਅ ਕਿਉਂ ਕੀਤਾ। ਕਿਉਂਕਿ ਇਕ ਇੰਟਰਵਿਊ ਦੇ ਦੌਰਾਨ ਇਸ ਲੜਕੀ ਦੀ ਮਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਦੀ ਲੜਕੀ ਸਕੂਲ ਜਾਣ ਤੋਂ ਵੀ ਡਰਦੀ ਹੈ,ਜਿਸ ਦਾ ਕੋਈ ਇਕ ਕਾਰਨ ਹੈ ਕਿ ਉਸ ਅਧਿਆਪਕਾ ਨੇ ਉਨ੍ਹਾਂ ਦੀ ਲਡ਼ਕੀ ਦੀ ਮਜਬੂਰੀ ਨੂੰ ਨਹੀਂ ਸਮਝਿਆ ਅਤੇ ਉਸ ਨੂੰ ਬਾਥਰੂਮ ਨਹੀਂ ਜਾਣ ਦਿੱਤਾ। ਇਸ ਤੋਂ ਇਲਾਵਾ ਉਸ ਨੂੰ ਸਜ਼ਾ ਵੀ ਦਿੱਤੀ ਗਈ।

About khabar

Leave a Reply

Your email address will not be published. Required fields are marked *