Breaking News
Home / खबरे / 4 ਸਾਲ ਦੇ ਬੱਚੇ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ

4 ਸਾਲ ਦੇ ਬੱਚੇ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ

ਇਸ ਦੁਨੀਆਂ ਵਿੱਚ ਅਕਸਰ ਹੀ ਕੁਝ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ, ਜੋ ਕਿ ਹੈਰਾਨ ਕਰਨ ਵਾਲੀਆਂ ਹੁੰਦੀਆਂ ਹਨ।ਇਸੇ ਤਰ੍ਹਾਂ ਦੀ ਇਕ ਹੈਰਾਨ ਵਾਲੀ ਘਟਨਾ ਮਿਸਰ ਵਿੱਚ ਵਾਪਰੀ ਸੀ। ਦੋ ਹਜਾਰ ਚੌਦਾਂ ਦੇ ਦੌਰਾਨ ਇਕ ਚਾਰ ਸਾਲ ਦੇ ਬੱਚੇ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਸੀ।ਜਦੋਂ ਇਹ ਖ਼ਬਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਲੱਗੀ ਤਾਂ ਲੋਕਾਂ ਵੱਲੋਂ ਮਿਸਰ ਦੇ ਕਾਨੂੰਨ ਦਾ ਵਿਰੋਧ ਕੀਤਾ ਜਾਣ ਲੱਗਿਆ ਅਤੇ ਇਹ ਮੰਗ ਉੱਠੀ ਕਿ ਇਸ ਮਾਮਲੇ ਦੀ ਦੁਬਾਰਾ ਤੋਂ ਜਾਂਚ ਹੋਣੀ ਚਾਹੀਦੀ ਹੈ ਅਤੇ ਬੱਚੇ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਦੱਸ ਦੇਈਏ ਕਿ ਇਸ ਬੱਚੇ ਦਾ ਗੁਨਾਹ ਇਹ ਦੱਸਿਆ ਜਾ ਰਿਹਾ ਸੀ ਕਿ ਉਸ ਨੇ ਚਾਰ ਲੋਕਾਂ ਦਾ ਕਤਲ ਕੀਤਾ ਹੈ

,ਇਸ ਤੋਂ ਇਲਾਵਾ ਅੱਠ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ।ਇਸ ਅੱਠ ਸਾਲ ਦੇ ਬੱਚੇ ਤੇ ਇਹ ਵੀ ਆਰੋਪ ਲੱਗਿਆ ਸੀ ਕਿ ਉਸ ਨੇ ਪੁਲਿਸ ਮੁਲਾਜ਼ਮਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ।ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਚਾਰ ਸਾਲ ਦਾ ਬੱਚਾ ਜਿਸ ਨੂੰ ਠੀਕ ਤਰੀਕੇ ਨਾਲ ਬੋਲਣਾ ਵੀ ਨਹੀਂ ਆਉਂਦਾ ਹੋਣਾ ਅਤੇ ਉਸ ਨੂੰ ਦੁਨੀਆਂਦਾਰੀ ਦੀ ਕੋਈ ਵੀ ਸਮਝ ਨਹੀਂ ਸੀ।ਉਸ ਦੁਆਰਾ ਕਿਸ ਤਰੀਕੇ ਨਾਲ ਪੁਲਸ ਮੁਲਾਜ਼ਮਾਂ ਨੂੰ ਧਮਕਾਇਆ ਜਾ ਸਕਦਾ ਹੈ ਅਤੇ ਚਾਰ ਲੋਕਾਂ ਦਾ ਕਤਲ ਕੀਤਾ ਜਾ ਸਕਦਾ ਹੈ।

ਪਰ ਫਿਰ ਵੀ ਮਿਸਰ ਦੀ ਅਦਾਲਤ ਵੱਲੋਂ ਇਹ ਫ਼ੈਸਲਾ ਲਿਆ ਗਿਆ ਸੀ ਕਿ ਬੱਚੇ ਨੂੰ ਉਮਰ ਭਰ ਲਈ ਜੇਲ੍ਹ ਵਿੱਚ ਹੀ ਰੱਖਿਆ ਜਾਵੇਗਾ। ਪਰ ਜਦੋਂ ਇਸ ਫੈਸਲੇ ਦਾ ਵਿਰੋਧ ਅੰਤਰਰਾਸ਼ਟਰੀ ਪੱਧਰ ਤੇ ਹੋਣ ਲੱਗਿਆ ਤਾਂ ਉਸ ਸਮੇਂ ਮਿਸਰ ਦੀ ਅਦਾਲਤ ਹਿੱਲ ਚੁੱਕੀ ਸੀ,ਭਾਵ ਕਿ ੳੁਨ੍ਹਾਂ ਨੂੰ ਅਾਪਣੇ ਫ਼ੈਸਲੇ ਉਤੇ ਦੁਬਾਰਾ ਸੋਚਣਾ ਪਿਆ ਅਤੇ ਮਿਸਰ ਦੀ ਅਦਾਲਤ ਨੇ ਇਹ ਹੁਕਮ ਸੁਣਾਇਆ ਕਿ ਇਸ ਮਾਮਲੇ ਦੀ ਦੁਬਾਰਾ ਤੋਂ ਛਾਣਬੀਣ ਹੋਣੀ ਚਾਹੀਦੀ ਹੈ।ਸੋ ਉਸ ਤੋਂ ਬਾਅਦ ਜੋ ਫੈਸਲਾ ਆਇਆ ਉਸ ਨੇ ਵੀ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਫੈਸਲਾ ਸੁਣਾਇਆ ਗਿਆ ਕਿ ਇਸ ਬੱਚੇ ਦੀ ਕੋਈ ਗ਼ਲਤੀ ਨਹੀਂ ਸੀ,

ਪਰ ਇਹ ਫ਼ੈਸਲਾ ਆਉਣ ਵਿੱਚ ਲਗਪਗ ਇੱਕ ਸਾਲ ਦਾ ਸਮਾਂ ਬੀਤ ਚੁੱਕਿਆ ਸੀ। ਇਸ ਤੋਂ ਬਾਅਦ ਮਿਸਰ ਦੀ ਅਦਾਲਤ ਨੇ ਇਹ ਗੁਨਾਹ ਕਬੂਲ ਕੀਤਾ ਕਿ ਉਨ੍ਹਾਂ ਤੋਂ ਫ਼ੈਸਲਾ ਸੁਣਾਉਣ ਵਿੱਚ ਗਲਤੀ ਹੋ ਗਈ ਹੈ।

About khabar

Leave a Reply

Your email address will not be published. Required fields are marked *