Breaking News
Home / खबरे / ਪਾਣੀ ਦੇ ਲਈ ਭਰਾ ਨੇ ਵਹਾਇਆ ਭਰਾ ਦਾ ਖੂਨ ,ਪਿਓ ਵੀ ਬਣਿਆ ਜੱਲਾਦ

ਪਾਣੀ ਦੇ ਲਈ ਭਰਾ ਨੇ ਵਹਾਇਆ ਭਰਾ ਦਾ ਖੂਨ ,ਪਿਓ ਵੀ ਬਣਿਆ ਜੱਲਾਦ

ਅੱਜਕੱਲ੍ਹ ਲੋਕਾਂ ਦਾ ਖ਼ੂਨ ਸਫ਼ੈਦ ਹੁੰਦਾ ਜਾ ਰਿਹਾ ਹੈ,ਕਿਉਂਕਿ ਅੱਜਕੱਲ੍ਹ ਲੋਕਾਂ ਵੱਲੋਂ ਛੋਟੇ ਛੋਟੇ ਝਗੜਿਆਂ ਉੱਤੇ ਹੀ ਆਪਣਿਆਂ ਦਾ ਕਤਲ ਕਰ ਦਿੱਤਾ ਜਾਂਦਾ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਜ਼ਿਲ੍ਹਾ ਫਰੀਦਕੋਟ ਦੇ ਹਲਕਾ ਕੋਟਕਪੂਰਾ ਦੇ ਪਿੰਡ ਢਿੱਲਵਾਂ ਤੂੰ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਵਿਅਕਤੀ ਨੇ ਆਪਣੇ ਸਕੇ ਭਰਾ ਨੂੰ ਗੋਲੀ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਅਤੇ ਆਪਣੇ ਭਤੀਜੇ ਨੂੰ ਵੀ ਫੱਟੜ ਕਰ ਦਿੱਤਾ ਹੈ।ਜਾਣਕਾਰੀ ਮੁਤਾਬਕ ਇਹ ਝਗੜਾ ਖੇਤ ਵਿਚ ਪਾਣੀ ਲਾਉਣ ਨੂੰ ਲੈ ਕੇ ਹੋਇਆ ਜਿਥੇ ਕਿ ਦੋ ਭਰਾਵਾਂ ਦੇ ਵਿਚਕਾਰ ਲੜਾਈ ਹੋ ਗਈ ਅਤੇ ਮਾਮਲਾ ਕਤਲ ਤੱਕ ਪਹੁੰਚ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਦਾ ਨਾਮ ਨਿਰਮਲ ਸਿੰਘ ਸੀ ਅਤੇ ਉਸ ਦੇ ਪੁੱਤਰ ਹਰਜੋਤ ਸਿੰਘ ਨੂੰ ਵੀ ਸੱਟਾਂ ਲੱਗੀਆਂ ਹਨ।

ਜਿਸ ਤੋਂ ਬਾਅਦ ਕੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਨਿਰਮਲ ਸਿੰਘ ਨੂੰ ਗੋਲੀ ਮਾਰਨ ਵਾਲਾ ਉਸ ਦਾ ਵੱਡਾ ਭਰਾ ਕਰਮ ਸਿੰਘ ਸੀ ਅਤੇ ਉਸ ਦੇ ਨਾਲ ਹੀ ਕਰਮ ਸਿੰਘ ਦਾ ਪਿਓ ਗੁਰਨਾਮ ਸਿੰਘ ਵੀ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਹੈ। ਪੁਲਿਸ ਮੁਲਾਜ਼ਮਾਂ ਵੱਲੋਂ ਗੁਰਨਾਮ ਸਿੰਘ ਅਤੇ ਕਰਮ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਤਿੰਨ ਦਿਨਾਂ ਦੀ ਰਿਮਾਂਡ ਤੇ ਲਿਆ ਗਿਆ ਹੈ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਚਾਰ ਵਿਅਕਤੀਆਂ ਨੂੰ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਜਿਨ੍ਹਾਂ ਵਿਚੋਂ ਦੋ ਉਹ ਗ੍ਰਿਫ਼ਤਾਰ ਕਰ ਚੁੱਕੇ ਹਨ ਅਤੇ ਦੋ ਅਜੇ ਵੀ ਫਰਾਰ ਹਨ ਜਾਣਕਾਰੀ ਮੁਤਾਬਕ ਇਹ ਝਗੜਾ ਖੇਤ ਦੇ ਵਿਚ ਹੀ ਹੋਇਆ ਸੀ

ਜਿਥੇ ਕਿ ਮੌਕੇ ਤੇ ਨਿਰਮਲ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਕੋਲੋਂ ਉਸ ਰਿਵਾਲਵਰ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਜਿਸਦੇ ਨਾਲ ਇਨ੍ਹਾਂ ਵੱਲੋਂ ਨਿਰਮਲ ਸਿੰਘ ਦੀ ਹੱਤਿਆ ਕੀਤੀ ਗਈ ਹੈ।

About khabar

Leave a Reply

Your email address will not be published. Required fields are marked *