Breaking News
Home / खबरे / ਚੋਰਾਂ ਨੇ ਏ ਟੀ ਐਮ ਨੂੰ ਕੱਟ ਕੇ ਚੋਰੀ ਕੀਤੇ ਪੰਜ ਲੱਖ ਰੁਪਏ

ਚੋਰਾਂ ਨੇ ਏ ਟੀ ਐਮ ਨੂੰ ਕੱਟ ਕੇ ਚੋਰੀ ਕੀਤੇ ਪੰਜ ਲੱਖ ਰੁਪਏ

ਅੱਜਕੱਲ੍ਹ ਲਗਾਤਾਰ ਚੋਰੀਆਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ,ਜਿਸ ਕਰ ਕੇ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਰੂਪਨਗਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਏਟੀਐਮ ਮਸ਼ੀਨ ਨੂੰ ਤੋੜ ਕੇ ਕੁਝ ਚੋਰਾਂ ਵਲੋਂ ਕਰੀਬ ਪੰਜ ਲੱਖ ਰੁਪਏ ਦੀ ਚੋਰੀ ਕਰ ਲਈ ਗਈ।ਜਾਣਕਾਰੀ ਮੁਤਾਬਕ ਇਹ ਯੂਕੋ ਬੈਂਕ ਦਾ ਇੱਕ ਏਟੀਐਮ ਸੀ ਜਿਥੇ ਕਿ ਚੋਰਾਂ ਵੱਲੋਂ ਚੋਰੀ ਕੀਤੀ ਗਈ ਹੈ। ਇੱਥੇ ਚੋਰੀ ਕਰਨ ਆਏ ਵਿਅਕਤੀਆਂ ਵੱਲੋਂ ਸਭ ਤੋਂ ਪਹਿਲਾਂ ਇੱਥੇ ਲੱਗੇ ਸੀਸੀਟੀਵੀ ਕੈਮਰਿਆਂ ਉਤੇ ਕਾਲੇ ਰੰਗ ਦੀ ਸਪਰੇਅ ਕਰ ਦਿੱਤੀ ਗਈ ਤਾਂ ਜੋ ਕੁਝ ਵੀ ਕੈਮਰਿਆਂ ਰਾਹੀਂ ਕੈਦ ਨਾ ਹੋ ਸਕੇ।

ਬਾਅਦ ਵਿਚ ਉਨ੍ਹਾਂ ਨੇ ਏਟੀਐਮ ਵਾਲੀ ਮਸ਼ੀਨ ਨੂੰ ਤੋਡ਼ ਕੇ ਉਸ ਵਿਚੋਂ ਨਕਦੀ ਕੱਡੀ ਅਤੇ ਨਗਦੀ ਲੈ ਕੇ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜਦੋਂ ਸਵੇਰੇ ਕਰਮਚਾਰੀ ਏਟੀਐਮ ਦਾ ਤਾਲਾ ਖੋਲ੍ਹਣ ਲਈ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਤਾਲਾ ਪਹਿਲਾਂ ਤੋਂ ਹੀ ਖੁੱਲ੍ਹਿਆ ਹੋਇਆ ਸੀ ਤੇ ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਉਥੇ ਮਸ਼ੀਨ ਟੁੱਟੀ ਹੋਈ ਸੀ ਅਤੇ ਉਥੋਂ ਲੱਗਦੀ ਗਾਇਬ ਸੀ। ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਬੜੇ ਸ਼ਾਤਰ ਦਿਮਾਗ ਨਾਲ ਚੋਰੀ ਕੀਤੀ ਹੈ, ਕਿਉਂਕਿ ਉਨ੍ਹਾਂ ਨੇ ਪਿੱਛੇ ਕੋਈ ਵੀ ਸਬੂਤ ਨਹੀਂ ਛੱਡਿਆ ਹੈ।

ਜਿਸ ਕਾਰਨ ਕੇ ਪੁਲਸ ਮੁਲਾਜ਼ਮਾਂ ਪ੍ਰੇਸ਼ਾਨੀ ਵਿਚ ਹਨ ਕਿ ਉਹ ਕਿਸ ਤਰੀਕੇ ਨਾਲ ਚੋਰਾਂ ਤੱਕ ਪਹੁੰਚਣਗੇ। ਦੱਸਿਆ ਜਾ ਰਿਹਾ ਹੈ ਕਿ ਇੱਥੇ ਤਿੱਨ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕੀਤੀ ਗਈ ਹੈ ਜਿਨ੍ਹਾਂ ਬਾਰੇ ਅਜੇ ਪੁਲੀਸ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਪਰ ਪੁਲਸ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।ਜਲਦ ਹੀ ਉਹ ਚੋਰਾਂ ਨੂੰ ਫੜ ਲੈਣਗੇ ਅਤੇ ਇਸ ਮਾਮਲੇ ਨੂੰ ਸੁਲਝਾ ਕੇ ਚੋਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨਗੇ।ਯੂਕੋ ਬੈਂਕ ਦੇ ਕੁਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਏਟੀਐਮ ਮਸ਼ੀਨ ਵਿੱਚੋਂ ਲਗਪਗ ਪੰਜ ਲੱਖ ਰੁਪਏ ਦੇ ਕਰੀਬ ਨਗਦੀ ਚੋਰੀ ਹੋਈ ਹੈ।ਇਸ ਤੋਂ ਇਲਾਵਾ ਜੋ ਏਟੀਐਮ ਮਸ਼ੀਨ ਦਾ ਨੁਕਸਾਨ ਹੋਇਆ ਹੈ ਉਹ ਦੇਖਣਾ ਅਜੇ ਬਾਕੀ ਹੈ ਸੋਮਵਾਰ ਤਕ ਪੂਰਾ ਨੁਕਸਾਨ ਜੋ ਵੀ ਹੋਇਆ ਹੈ ਉਸ ਦਾ ਅੰਦਾਜ਼ਾ ਲਗਾ ਲਿਆ ਜਾਵੇਗਾ।

ਸੋ ਅੱਜਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਥੇ ਕਿ ਚੋਰਾਂ ਵੱਲੋਂ ਬੇਖੌਫ ਤਰੀਕੇ ਨਾਲ ਚੋਰੀਆਂ ਕੀਤੀਅਾਂ ਜਾ ਰਹੀਅਾਂ ਹਨ ਅਤੇ ਇਨ੍ਹਾਂ ਚੋਰੀਆਂ ਦੇ ਚਲਦੇ ਬਹੁਤ ਸਾਰਾ ਨੁਕਸਾਨ ਵੀ ਹੋ ਰਿਹਾ ਹੈ।

About khabar

Leave a Reply

Your email address will not be published. Required fields are marked *