Breaking News
Home / खबरे / ਇਨ੍ਹਾਂ ਘੜਿਆਂ ਵਿੱਚ ਪਾਣੀ ਪੀ ਕੇ ਭੁੱਲ ਜਾਓਗੇ ਫਿਲਟਰ ਦਾ ਪਾਣੀ ,ਵੇਖੋ ਕਮਾਲ ਦੀ ਕਲਾਕਾਰੀ

ਇਨ੍ਹਾਂ ਘੜਿਆਂ ਵਿੱਚ ਪਾਣੀ ਪੀ ਕੇ ਭੁੱਲ ਜਾਓਗੇ ਫਿਲਟਰ ਦਾ ਪਾਣੀ ,ਵੇਖੋ ਕਮਾਲ ਦੀ ਕਲਾਕਾਰੀ

ਪੁਰਾਣਿਆਂ ਸਮਿਆਂ ਚ ਲੋਕ ਅਕਸਰ ਹੀ ਘੜੇ ਦਾ ਪਾਣੀ ਪੀਆ ਕਰਦੇ ਸੀ ਅਤੇ ਉਹ ਬੀਮਾਰੀਆਂ ਤੋਂ ਦੂਰ ਰਹਿੰਦੇ ਸੀ,ਕਿਉਂਕਿ ਘੜੇ ਦੇ ਪਾਣੀ ਵਿੱਚ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਕਿ ਸਾਡੇ ਸਰੀਰ ਲਈ ਬੇਹੱਦ ਫਾਇਦੇਮੰਦ ਮੰਨੇ ਜਾਂਦੇ ਹਨ।ਪਰ ਅੱਜਕੱਲ੍ਹ ਲੋਕ ਫਰਿੱਜ ਵਾਲਾ ਪਾਣੀ ਪੀਂਦੇ ਹਨ ਜਿਸ ਕਾਰਨ ਕਿ ਉਨ੍ਹਾਂ ਦੇ ਸਰੀਰ ਵਿਚ ਬਲੱਡ ਸਰਕੁਲੇਸ਼ਨ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ, ਭਾਵ ਕਿ ਉਹ ਬਹੁਤ ਸਾਰੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ।ਅੱਜਕੱਲ੍ਹ ਜ਼ਿਆਦਾਤਰ ਘਰਾਂ ਵਿਚ ਫਰਿੱਜ ਹੀ ਦੇਖੇ ਜਾਂਦੇ ਹਨ ਬਹੁਤ ਘੱਟ ਕਰ ਅਜਿਹੇ ਬਚੇ ਹਨ ਜਿੱਥੇ ਕਿ ਘੜੇ ਦੀ ਵਰਤੋਂ ਕੀਤੀ ਜਾਂਦੀ ਹੈ।ਭਾਵੇਂ ਕਿ ਕੁਝ ਲੋਕ ਘੜੇ ਦੇ ਪਾਣੀ ਦਾ ਮਹੱਤਵ ਜਾਣਦੇ ਹਨ ਇਸ ਲਈ ਉਹ ਫਰਿੱਜ ਦੇ ਪਾਣੀ ਨਾਲੋਂ ਘੜੇ ਦੇ ਪਾਣੀ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ।

ਇਸੇ ਤਰੀਕੇ ਨਾਲ ਅੱਜਕੱਲ੍ਹ ਲੋਕਾਂ ਵਿੱਚ ਇਹ ਨਵਾਂ ਟ੍ਰੈਂਡ ਚੱਲਦਾ ਦਿਖਾਈ ਦੇ ਰਿਹਾ ਹੈ ਕਿ ਲੋਕ ਹੁਣ ਪੁਰਾਣੀਆਂ ਚੀਜ਼ਾਂ ਵੱਲ ਆਕਰਸ਼ਤ ਹੋਣ ਲੱਗੇ ਹਨ ਕਿਉਂਕਿ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਸਮਝ ਲੱਗਣ ਲੱਗ ਗਈ ਹੈ ਕਿ ਉਹ ਪੁਰਾਣੇ ਸਮੇਂ ਦੀਆਂ ਬਹੁਤ ਸਾਰੀਆਂ ਅਮੁੱਲ ਚੀਜ਼ਾਂ ਗਵਾ ਚੁੱਕੇ ਹਨ।ਸੋਸ਼ਲ ਮੀਡੀਆ ਦੇ ਜ਼ਰੀਏ ਅੱਜਕੱਲ੍ਹ ਲੋਕਾਂ ਦੀ ਸਮਝ ਵਿੱਚ ਵਾਧਾ ਹੋਣ ਲੱਗਿਆ ਹੈ ਭਾਵ ਕਿ ਉਨ੍ਹਾਂ ਨੂੰ ਪਤਾ ਚੱਲਣ ਲੱਗ ਗਿਆ ਹੈ ਕਿ ਘੜੇ ਵਾਲੇ ਪਾਣੀ ਦਾ ਉਨ੍ਹਾਂ ਦੇ ਸਰੀਰ ਲਈ ਕੀ ਫ਼ਾਇਦਾ ਹੈ। ਇਸੇ ਲਈ ਅੱਜਕੱਲ੍ਹ ਬਾਜ਼ਾਰਾਂ ਵਿੱਚ ਵੀ ਘੜੇ ਵੇਚੇ ਜਾਂਦੇ ਹਨ ਇਸੇ ਤਰੀਕੇ ਨਾਲ ਲੁਧਿਆਣਾ ਦੇ ਇੱਕ ਬਾਜ਼ਾਰ ਵਿੱਚ ਘੜੇ ਵੱਡੇ ਪੱਧਰ ਉਤੇ ਵੇਚੇ ਜਾ ਰਹੇ ਹਨ

ਅਤੇ ਇਨ੍ਹਾਂ ਘੜਿਆਂ ਨੂੰ ਬਹੁਤ ਹੀ ਸੁੰਦਰ ਡਿਜ਼ਾਈਨਾਂ ਨਾਲ ਸ਼ਿੰਗਾਰਿਆ ਜਾਂਦਾ ਹੈ । ਇਨ੍ਹਾਂ ਛੋਟੇ ਛੋਟੇ ਘੜਿਆਂ ਉੱਤੇ ਪੂਰੀਆਂ ਵੀ ਲੱਗੀਆਂ ਹੋਈਆਂ ਹਨ ਤਾਂ ਜੋ ਇਨ੍ਹਾਂ ਵਿੱਚ ਹੱਥ ਪਾਉਣ ਦੀ ਜ਼ਰੂਰਤ ਕਿਸੇ ਨੂੰ ਨਾ ਪਵੇ। ਨਾਲ ਹੀ ਘੜਿਆਂ ਤੋਂ ਇਲਾਵਾ ਇੱਥੇ ਮਿੱਟੀ ਦੀਆਂ ਬੋਤਲਾਂ ਵੀ ਮਿਲਦੀਆਂ ਹਨ ਭਾਵ ਕਿ ਜਿਹੜੇ ਲੋਕ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਚਾਹੁੰਦੇ ਹਨ ਉਨ੍ਹਾਂ ਨੂੰ ਵੀ ਮਿੱਟੀ ਦੀ ਬੋਤਲ ਵਾਲਾ ਪਾਣੀ ਮਿਲ ਸਕੇ।

About khabar

Leave a Reply

Your email address will not be published. Required fields are marked *