Breaking News
Home / खबरे / ਇਸ ਪੰਜਾਬੀ ਗਾਇਕ ਉੱਪਰ ਲੱਗੇ ਹਨ ਵਿਧਵਾ ਔਰਤ ਨਾਲ ਸਰੀਰਕ ਸੰਬੰਧ ਬਣਾ ਕੇ ਵਿਆਹ ਨਾ ਕਰਾਉਣ ਦੇ ਆਰੋਪ

ਇਸ ਪੰਜਾਬੀ ਗਾਇਕ ਉੱਪਰ ਲੱਗੇ ਹਨ ਵਿਧਵਾ ਔਰਤ ਨਾਲ ਸਰੀਰਕ ਸੰਬੰਧ ਬਣਾ ਕੇ ਵਿਆਹ ਨਾ ਕਰਾਉਣ ਦੇ ਆਰੋਪ

ਅੱਜਕੱਲ੍ਹ ਬਹੁਤ ਸਾਰੇ ਪ੍ਰੇਮ ਸੰਬੰਧਾਂ ਵਿਚ ਧੋਖੇਬਾਜ਼ੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਇਸੇ ਤਰੀਕੇ ਨਾਲ ਵਿਧਵਾ ਔਰਤ ਵੱਲੋਂ ਇਕ ਪੰਜਾਬੀ ਗਾਇਕ ਉੱਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇਸ ਪੰਜਾਬੀ ਗਾਇਕ ਨੇ ਉਸ ਨਾਲ ਪਹਿਲਾਂ ਸਰੀਰਕ ਸਬੰਧ ਬਣਾਏ। ਉਸ ਤੋਂ ਬਾਅਦ ਉਸ ਨੂੰ ਛੱਡ ਕੇ ਚਲਾ ਗਿਆ ਜਾਣਕਾਰੀ ਮੁਤਾਬਕ ਇਹ ਅੌਰਤ ਪੰਜਾਬੀ ਗਾਇਕ ਕਿੰਗ ਬੀ ਦੀ ਗੱਲ ਕਰ ਰਹੀ ਹੈ।ਉਸ ਨੇ ਦੱਸਿਆ ਕਿ ਦੋ ਹਜਾਰ ਸਤਾਰਾਂ ਤੋਂ ਬਾਅਦ ਕਿੰਗ ਵੀ ਉਸਦੀ ਜ਼ਿੰਦਗੀ ਵਿਚ ਆਏ ਸੀ ਜਿਸਤੋਂ ਬਾਅਦ ਕੇ ਫੇਸਬੁੱਕ ਰਾਹੀਂ ਉਨ੍ਹਾਂ ਦੀ ਦੋਸਤੀ ਹੋਈ ਸੀ। ਬਾਅਦ ਵਿਚ ਉਹ ਮਿਲੇ ਅਤੇ ਉਨ੍ਹਾਂ ਦੀਆਂ ਨਜ਼ਦੀਕੀਆਂ ਵਧਣ ਲੱਗੀਆਂ,ਬਾਅਦ ਵਿਚ ਕਿੰਗ ਬੀ ਨੇ ਉਸ ਨਾਲ ਸਬੰਧ ਵੀ ਬਣਾਏ।

ਇਸ ਔਰਤ ਦਾ ਕਹਿਣਾ ਹੈ ਕਿ ਕਿੰਗ ਬੀ ਦੀ ਨਿਗ੍ਹਾ ਉਸਦੀ ਜਾਇਦਾਦ ਤੇ ਸੀ ਕਿਉਂਕਿ ਉਹ ਕਰੋੜਪਤੀ ਸੀ। ਇਸ ਲਈ ਉਸ ਨਾਲ ਹਮਦਰਦੀ ਜਤਾਈ ਜਾ ਰਹੀ ਸੀ।ਇਸ ਔਰਤ ਦਾ ਕਹਿਣਾ ਹੈ ਕਿ ਉਹ ਵਿਧਵਾ ਔਰਤ ਹੈ ਉਸ ਦੇ ਦੋ ਪੁੱਤਰ ਵੀ ਹਨ। ਇਸ ਔਰਤ ਦਾ ਕਹਿਣਾ ਹੈ ਕਿ ਕਿੰਗ ਬੀ ਨੇ ਉਸ ਦੀ ਜਾਇਦਾਦ ਹੜੱਪੀ ਹੈ, ਉਸ ਤੋਂ ਬਾਅਦ ਜਦੋਂ ਉਸ ਦਾ ਮਤਲਬ ਨਿਕਲ ਗਿਆ ਤਾਂ ਹੁਣ ਉਸ ਨੂੰ ਛੱਡ ਕੇ ਕਿਸੇ ਹੋਰ ਔਰਤ ਨਾਲ ਵਿਆਹ ਕਰਵਾ ਕੇ ਰਹਿ ਰਿਹਾ ਹੈ।ਇਸ ਅੌਰਤ ਨੇ ਦੱਸਿਆ

ਕਿ ਉਸ ਨੇ ਕਿੰਗ ਬੀ ਦੇ ਖ਼ਿਲਾਫ਼ ਪੁਲੀਸ ਵਿੱਚ ਰਿਪੋਰਟ ਦਰਜ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਹੈ, ਪਰ ਪੁਲਸ ਮੁਲਾਜ਼ਮਾਂ ਵੱਲੋਂ ਕਿੰਗ ਬੀ ਦੇ ਖ਼ਿਲਾਫ਼ ਕੋਈ ਵੀ ਮੁਕੱਦਮਾ ਦਰਜ ਨਹੀਂ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਉਸ ਦੀ ਜਾਇਦਾਦ ਵੀ ਉਸ ਨੂੰ ਵਾਪਸ ਨਹੀਂ ਮਿਲ ਰਹੀ।ਇਸ ਔਰਤ ਦਾ ਕਹਿਣਾ ਹੈ ਕਿ ਇਸ ਨੂੰ ਵਿਆਹ ਦਾ ਝਾਂਸਾ ਦੇ ਕੇ ਕਿੰਗ ਬੀ ਵੱਲੋਂ ਇਸ ਨਾਲ ਧੋਖਾਧੜੀ ਕੀਤੀ ਤੀ ਗਈ ਹੈ, ਜਿਸ ਦਾ ਇਨਸਾਫ ਇਸਨੂੰ ਮਿਲਣਾ ਚਾਹੀਦਾ ਹੈ।ਦੂਜੇ ਪਾਸੇ ਕਿੰਗ ਬੀ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ

ਕਿ ਇਸ ਅੌਰਤ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਨਾਲ ਹੀ ਉਨ੍ਹਾਂ ਕਿਹਾ ਉਨ੍ਹਾਂ ਉਤੇ ਜੋ ਵੀ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਸਭ ਝੂਠੇ ਹਨ ਇਸ ਔਰਤ ਵੱਲੋਂ ਉਨ੍ਹਾਂ ਨੂੰ ਧਮਕੀਆਂ ਦਿਵਾਈਆਂ ਜਾ ਰਹੀਆਂ ਹਨ।

About khabar

Leave a Reply

Your email address will not be published. Required fields are marked *