Breaking News
Home / खबरे / ਲਹਿੰਬਰ ਹੁਸੈਨਪੁਰੀ ਤੇ ਵਿਵਾਦ ਉਪਰ ਖੁੱਲ੍ਹ ਕੇ ਬੋਲਿਆ ਮਾਸਟਰ ਸਲੀਮ

ਲਹਿੰਬਰ ਹੁਸੈਨਪੁਰੀ ਤੇ ਵਿਵਾਦ ਉਪਰ ਖੁੱਲ੍ਹ ਕੇ ਬੋਲਿਆ ਮਾਸਟਰ ਸਲੀਮ

ਪਿਛਲੇ ਕੁਝ ਦਿਨਾਂ ਤੋਂ ਲੈਂਬਰ ਹੁਸੈਨਪੁਰੀ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇੱਕ ਮਸ਼ਹੂਰ ਗਾਇਕ ਰਹੇ ਹਨ,ਉਨ੍ਹਾਂ ਦੀ ਜ਼ਿੰਦਗੀ ਵਿੱਚ ਵਿਵਾਦ ਚੱਲ ਰਿਹਾ ਹੈ ਦੱਸਦਈਏ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਉੱਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਲੈਂਬਰ ਹੁਸੈਨਪੁਰੀ ਵੱਲੋਂ ਉਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ। ਇਸ ਮਾਮਲੇ ਵਿਚ ਲਗਾਤਾਰ ਦੋਨਾਂ ਧਿਰਾਂ ਵੱਲੋਂ ਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਭਾਵ ਕਿ ਸੋਸ਼ਲ ਮੀਡੀਆ ਉੱਤੇ ਆ ਕੇ ਉਨ੍ਹਾਂ ਵੱਲੋਂ ਆਪਣੇ ਆਪਣੇ ਪੱਖ ਰੱਖੇ ਜਾ ਰਹੇ ਹਨ। ਪਿਛਲੇ ਦਿਨੀਂ ਮਹਿਲਾ ਕਮਿਸ਼ਨ ਵਿੱਚ ਵੀ ਇਹ ਮਾਮਲਾ ਪਹੁੰਚ ਗਿਆ ਸੀ

ਜਿਥੇ ਕਿ ਲੈਂਬਰ ਹੁਸੈਨਪੁਰੀ ਦੀ ਪਤਨੀ ਨਹੀਂ ਪਹੁੰਚੇ ਸੀ, ਜਿਸਤੋਂ ਬਾਅਦ ਕੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਉਨ੍ਹਾਂ ਦੀ ਪਤਨੀ ਨੂੰ ਝਾੜ ਵੀ ਲਗਾਈ ਸੀ ਕਿ ਜੇਕਰ ਉਹ ਇਥੇ ਨਹੀਂ ਆ ਸਕਦੇ ਤਾਂ ਉਨ੍ਹਾਂ ਦਾ ਮਾਮਲਾ ਨਿੱਬੜ ਨਹੀਂ ਸਕਦਾ। ਸੋ ਇਸ ਤਰੀਕੇ ਨਾਲ ਬਹੁਤ ਸਾਰੀਆਂ ਗੱਲਾਂ ਇਸ ਮਾਮਲੇ ਵਿਚੋਂ ਨਿਕਲ ਕੇ ਆ ਰਹੀਆਂ ਹਨ।ਪਰ ਉੱਥੇ ਹੀ ਲਹਿੰਬਰ ਹੁਸੈਨਪੁਰੀ ਨੂੰ ਪਹਿਲਾਂ ਤੋਂ ਜਾਣਨ ਵਾਲੇ ਕੁਝ ਲੋਕ ਅੱਗੇ ਆ ਰਹੇ ਹਨ ਅਤੇ ਉਨ੍ਹਾਂ ਦੇ ਪੱਖ ਵਿੱਚ ਬੋਲਦੇ ਦਿਖਾਈ ਦੇ ਰਹੇ ਹਨ। ਇਸੇ ਤਰੀਕੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਨੇ ਲਾਈਵ ਹੋ ਕੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ

ਕਿ ਲਹਿੰਬਰ ਹੁਸੈਨਪੁਰੀ ਨੂੰ ਉਹ ਬਹੁਤ ਸਮੇਂ ਤੋਂ ਜਾਣਦੇ ਹਨ ਅਤੇ ਕਦੇ ਵੀ ਉਨ੍ਹਾਂ ਨੂੰ ਝਗੜਦੇ ਹੋਏ ਉਨ੍ਹਾਂ ਨੇ ਨਹੀਂ ਦੇਖਿਆ।ਇਸ ਤੋਂ ਇਲਾਵਾ ਉਨ੍ਹਾਂ ਨੇ ਲੈਂਬਰ ਹੁਸੈਨਪੁਰੀ ਅਤੇ ਉਨ੍ਹਾਂ ਦੀ ਪਤਨੀ ਨੂੰ ਇਹ ਸਲਾਹ ਦਿੱਤੀ ਕਿ ਜੇਕਰ ਉਨ੍ਹਾਂ ਦੇ ਘਰ ਵਿਚ ਕੋਈ ਵੀ ਝਗੜਾ ਚੱਲ ਰਿਹਾ ਹੈ ਤਾਂ ਉਸ ਨੂੰ ਘਰ ਬੈਠ ਕੇ ਹੀ ਨਿਬੇੜ ਲੈਣਾ ਚਾਹੀਦਾ ਹੈ।ਇਸ ਤਰੀਕੇ ਨਾਲ ਸੋਸ਼ਲ ਮੀਡੀਆ ਉੱਤੇ ਸਾਰਾ ਕੁਝ ਬਿਆਨ ਕਰਨਾ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਹੈ।

ਕਿਉਂਕਿ ਇਸ ਤਰੀਕੇ ਨਾਲ ਆਪਣੇ ਘਰ ਦੇ ਭੇਤ ਲੋਕਾਂ ਸਾਹਮਣੇ ਸਾਂਝੇ ਕਰਨੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੇ ਹਨ।

About khabar

Leave a Reply

Your email address will not be published. Required fields are marked *