Home / खबरे / ਚਾਰ ਧੀਆਂ ਦੀ ਗ਼ਰੀਬ ਮਾਂ ਵੱਲੋਂ ਸਮਾਜ ਸੇਵੀਆਂ ਨੂੰ ਅਪੀਲ, ਰਹਿਣ ਲਈ ਨਹੀਂ ਹੈ ਘਰ

ਚਾਰ ਧੀਆਂ ਦੀ ਗ਼ਰੀਬ ਮਾਂ ਵੱਲੋਂ ਸਮਾਜ ਸੇਵੀਆਂ ਨੂੰ ਅਪੀਲ, ਰਹਿਣ ਲਈ ਨਹੀਂ ਹੈ ਘਰ

ਇਕ ਪਰਿਵਾਰ ਲਈ ਇਹ ਪ੍ਰੇਸ਼ਾਨੀ ਦੀ ਗੱਲ ਹੋ ਜਾਂਦੀ ਹੈ ਜਦੋਂ ਉਨ੍ਹਾਂ ਦੇ ਘਰ ਜਵਾਨ ਧੀਆਂ ਹੋਣ ਅਤੇ ਨਾਲ ਹੀ ਉਨ੍ਹਾਂ ਦੇ ਘਰ ਵਿਚ ਬਹੁਤ ਜ਼ਿਆਦਾ ਗ਼ਰੀਬੀ ਹੋਵੇ। ਕਿਉਂਕਿ ਜਦੋਂ ਧੀਆਂ ਅਜਮਾਉਣ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਦੇ ਵਿਆਹ ਦੀ ਚਿੰਤਾ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਨੂੰ ਹੋ ਜਾਂਦੀ ਹੈ। ਪਰ ਜੇਕਰ ਘਰ ਵਿੱਚ ਉਨ੍ਹਾਂ ਦੇ ਵਿਆਹ ਵਾਸਤੇ ਪੈਸੇ ਨਾ ਹੋਣ ਤਾਂ ਇਹ ਬਹੁਤ ਹੀ ਪ੍ਰੇਸ਼ਾਨੀ ਵਾਲੀ ਗੱਲ ਹੁੰਦੀ ਹੈ। ਇਸੇ ਤਰ੍ਹਾਂ ਹੀ ਤਰਨਤਾਰਨ ਦੇ ਘਰਿਆਲੀ ਰਾਡ਼ੀਆਂ ਪਿੰਡ ਵਿਚ ਰਹਿਣ ਵਾਲੇ ਪਰਿਵਾਰ ਦੀ ਹਾਲਤ ਹੈ, ਜਿਥੇ ਕਿ ਇੱਕ ਮਾਂ ਦੀਆਂ ਚਾਰ ਧੀਆਂ ਹਨ। ਜਿਨ੍ਹਾਂ ਵਿੱਚੋਂ ਦੋ ਦਾ ਵਿਆਹ ਉਹ ਕਰ ਚੁੱਕੀ ਹੈ ਅਤੇ ਦੋ ਅਜੇ ਵੀ ਉਸ ਦੇ ਘਰ ਹਨ।

ਨਾਲ ਹੀ ਉਨ੍ਹਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਗ਼ਰੀਬੀ ਹੈ ਇਸ ਅੌਰਤ ਨੇ ਆਪਣੇ ਘਰ ਦੀ ਹਾਲਤ ਦੱਸਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਦੇ ਘਰ ਵਿੱਚ ਸਿਰਫ਼ ਇੱਕ ਕਮਰਾ ਹੈ,ਜਿੱਥੇ ਕਿ ਉਹ ਗੁਜ਼ਾਰਾ ਕਰ ਰਹੇ ਹਨ ਇਸ ਤੋਂ ਇਲਾਵਾ ਇਸ ਕਮਰੇ ਦੀ ਛੱਤ ਵੀ ਕੱਚੀ ਹੈ ਜੋ ਕਿ ਕਿਸੇ ਵੀ ਸਮੇਂ ਡਿੱਗ ਸਕਦੀ ਹੈ।ਇਸ ਤੋਂ ਇਲਾਵਾ ਉਨ੍ਹਾਂ ਦੇ ਘਰ ਜੋ ਬਾਥਰੂਮ ਹਨ ਉਨ੍ਹਾਂ ਦੀ ਛੱਤ ਨਹੀਂ ਹੈ,ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਤੋਂ ਇਲਾਵਾ ਉਨ੍ਹਾਂ ਦੇ ਘਰ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਨਹੀਂ ਹੈ ਜਿਸ ਕਰ ਕੇ ਉਨ੍ਹਾਂ ਨੂੰ ਲੋਕਾਂ ਦੇ ਘਰਾਂ ਵਿੱਚੋਂ ਪਾਣੀ ਭਰ ਕੇ ਲਿਆਉਣਾ ਪੈਂਦਾ ਹੈ।ਨਾਲ ਹੀ ਇਸ ਅੌਰਤ ਨੇ ਦੱਸਿਆ ਕਿ ਉਸ ਦਾ ਪਤੀ ਨਸ਼ਾ ਪੱਤਾ ਕਰਦਾ ਹੈ,

ਦਾਰੂ ਪੀਂਦਾ ਹੈ ਜਿਸ ਕਾਰਨ ਕਿ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਹੈ।ਇਸ ਔਰਤ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਜਿਸ ਤੋਂ ਬਾਅਦ ਕੇ ਬੜੀ ਮੁਸ਼ਕਿਲ ਨਾਲ ਉਹ ਆਪਣੇ ਘਰ ਦਾ ਗੁਜ਼ਾਰਾ ਕਰ ਰਹੀ ਹੈ।ਇਸ ਤੋਂ ਇਲਾਵਾ ਇਸ ਔਰਤ ਦੀ ਇੱਕ ਲੜਕੀ ਦੇ ਹੱਥ ਵਿੱਚ ਨੁਕਸ ਹੈ ਜਿਸ ਦਾ ਇਲਾਜ ਕਰਵਾਉਣ ਲਈ ਇਨ੍ਹਾਂ ਕੋਲ ਪੈਸੇ ਨਹੀਂ ਹਨ। ਇਸ ਸਮੇਂ ਇਨ੍ਹਾਂ ਦੇ ਘਰ ਦੋ ਜਵਾਨ ਧੀਆਂ ਹਨ ਜਿਨ੍ਹਾਂ ਦਾ ਵਿਆਹ ਕਰਨਾ ਅਜੇ ਬਾਕੀ ਹੈ ਸੋ ਕੁੱਲ ਮਿਲਾ ਕੇ ਇਸ ਔਰਤ ਨੇ ਦੱਸਿਆ ਕਿ ਇਨ੍ਹਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਪਿੰਡ ਦੀ ਪੰਚਾਇਤ ਵੱਲੋਂ ਬਹੁਤ ਵਾਰ ਉਨ੍ਹਾਂ ਦਾ ਘਰ ਬਣਵਾਉਣ ਲਈ ਫਾਰਮ ਭਰੇ ਜਾ ਚੁੱਕੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਵੀ ਮਾਲੀ ਸਹਾਇਤਾ ਨਹੀਂ ਮਿਲੀ।ਹੁਣ ਇਸ ਔਰਤ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਹ ਆਪਣੇ ਘਰ ਦੇ ਕਮਰੇ ਦੀ ਛੱਤ ਬਦਲ ਸਕਣ ਇਸ ਤੋਂ ਇਲਾਵਾ ਆਪਣੇ ਬਾਥਰੂਮਾਂ ਦੀ ਛੱਤ ਪਾ ਸਕਣ।

About khabar

Leave a Reply

Your email address will not be published. Required fields are marked *