Breaking News
Home / खबरे / ਕਰੋੜਾਂ ਰੁਪਏ ਲਗਾ ਕੇ ਬਣਾਇਆ ਸਰਕਾਰੀ ਹਸਪਤਾਲ, ਤੜਫਦੀ ਰਹੀ ਗਰਭਵਤੀ ਨਹੀਂ ਮਿਲਿਆ ਇਲਾਜ

ਕਰੋੜਾਂ ਰੁਪਏ ਲਗਾ ਕੇ ਬਣਾਇਆ ਸਰਕਾਰੀ ਹਸਪਤਾਲ, ਤੜਫਦੀ ਰਹੀ ਗਰਭਵਤੀ ਨਹੀਂ ਮਿਲਿਆ ਇਲਾਜ

ਅਕਸਰ ਹੀ ਪੰਜਾਬ ਸਰਕਾਰ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਪੰਜਾਬ ਵਿੱਚ ਸਿਹਤ ਸਹੂਲਤਾਂ ਬਹੁਤ ਹੀ ਵਧੀਆ ਹਨ,ਪਰ ਜੇਕਰ ਅਸਲ ਵਿੱਚ ਦੇਖਿਆ ਜਾਵੇ ਤਾਂ ਪੰਜਾਬ ਦੇ ਹਸਪਤਾਲਾਂ ਦੀ ਹਾਲਤ ਬਹੁਤ ਹੀ ਖ਼ਰਾਬ ਹੈ।ਜਿੱਥੇ ਕਿ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲਦਾ ਅਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਦੀ ਇਕ ਘਟਨਾ ਸੰਗਰੂਰ ਦੇ ਪਿੰਡ ਦਿੜ੍ਹਬਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਇਕ ਗਰਭਵਤੀ ਔਰਤ ਇਲਾਜ ਲਈ ਆਈ ਸੀ, ਪਰ ਉਹ ਕਾਫ਼ੀ ਸਮਾਂ ਇੱਥੇ ਤੜਪਦੀ ਰਹੀ ਪਰ ਉਸ ਨੂੰ ਇਲਾਜ ਨਹੀਂ ਮਿਲਿਆ।ਜਿਸ ਤੋਂ ਬਾਅਦ ਕੇ ਦਿੜ੍ਹਬਾ ਦੇ ਡਾਕਟਰਾਂ ਵੱਲੋਂ ਉਸ ਨੂੰ ਸੰਗਰੂਰ ਭੇਜ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਇਹ ਅੌਰਤ ਚਾਰ ਮਹੀਨੇ ਦੀ ਗਰਭਵਤੀ ਸੀ ਜਿਸ ਨੂੰ ਕਿ ਡਿੱਗਣ ਕਾਰਨ ਸੱਟ ਲੱਗ ਗਈ ਸੀ ਅਤੇ ਉਸ ਵਾਸਤੇ ਅਲਟਰਾਸਾਊਂਡ ਦੀ ਜ਼ਰੂਰਤ ਸੀ ਤਾਂ ਜੋ ਪਤਾ ਚੱਲ ਸਕੇ ਕਿ ਬੱਚੇ ਨੂੰ ਕੋਈ ਨੁਕਸਾਨ ਹੋਇਆ ਹੈ ਜਾਂ ਨਹੀਂ। ਪਰ ਇੱਥੋਂ ਦੇ ਐਸਐਮਓ ਨਾਲ ਜਦੋਂ ਗੱਲਬਾਤ ਕੀਤੀ ਗਈ ਉਨ੍ਹਾਂ ਨੇ ਕਿਹਾ ਕਿ ਸਾਡੇ ਇਸ ਹਸਪਤਾਲ ਵਿੱਚ ਅਲਟਰਾਸਾਊਂਡ ਦਾ ਕੋਈ ਵੀ ਪ੍ਰਬੰਧ ਨਹੀਂ ਹੈ।ਜਿਸ ਕਾਰਨ ਕੇ ਉਸ ਔਰਤ ਨੂੰ ਸੰਗਰੂਰ ਦੇ ਹਸਪਤਾਲ ਵਿੱਚ ਭੇਜਿਆ ਗਿਆ ਹੈ, ਪਰ ਜੇਕਰ ਦਿੜ੍ਹਬਾ ਦੇ ਹਸਪਤਾਲ ਦੀ ਬਿਲਡਿੰਗ ਦੇਖੀ ਜਾਵੇ ਤਾਂ ਇਸ ਉੱਤੇ ਕਰੋੜਾਂ ਰੁਪਈਆ ਖਰਚਾ ਆਇਆ ਹੋਵੇਗਾ।

ਕਿਉਂਕਿ ਇਹ ਇੱਕ ਸ਼ਾਨਦਾਰ ਬਿਲਡਿੰਗ ਹੈ ਪਰ ਜੇਕਰ ਇਸ ਦੇ ਅੰਦਰ ਜਾ ਕੇ ਦੇਖਿਆ ਜਾਵੇ ਤਾਂ ਇਸ ਵਿੱਚ ਮੁੱਢਲੀਆਂ ਸਹੂਲਤਾਂ ਵੀ ਮੌਜੂਦ ਨਹੀਂ ਹਨ।ਸੋ ਹਸਪਤਾਲ ਦੇ ਅਜਿਹੇ ਹਾਲਤ ਪੰਜਾਬ ਸਰਕਾਰ ਉੱਤੇ ਬਹੁਤ ਵੱਡੇ ਸਵਾਲ ਖੜ੍ਹੇ ਕਰਦੀ ਹੈ ਕਿਉਂਕਿ ਇੱਕ ਪਾਸੇ ਜਦੋਂ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਦਾ ਪੂਰਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ ਪਰ ਉਥੇ ਹੀ ਜਦੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਤਾਂ ਸਰਕਾਰ ਉੱਤੇ ਸਵਾਲ ਉੱਠਣੇ ਲਾਜ਼ਮੀ ਹਨ।

ਦਸ ਦਈਏ ਕਿ ਇਸ ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਹੈ ਇੱਥੋਂ ਦੇ ਹੀ ਐਸਐਮਓ ਨੇ ਇਸ ਗੱਲ ਦਾ ਖੁਲਾਸਾ ਕੀਤਾ।ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵਾਰ ਵਾਰ ਅਰਜ਼ੀਆਂ ਭੇਜੀਆਂ ਜਾਂਦੀਆਂ ਹਨ ਕਿ ਇੱਥੇ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇ ਪਰ ਇਸ ਵੱਲ ਕਿਸੇ ਵੱਲੋਂ ਵੀ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ।

About khabar

Leave a Reply

Your email address will not be published. Required fields are marked *