Home / खबरे / ਸਿੱਧੂ ਮੂਸੇਵਾਲੇ ਨੇ ਰਚਿਆ ਇਤਿਹਾਸ ,ਬਾਲੀਵੁੱਡ ਵਾਲਿਆਂ ਨੂੰ ਵੀ ਛੱਡਿਆ ਪਿੱਛੇ

ਸਿੱਧੂ ਮੂਸੇਵਾਲੇ ਨੇ ਰਚਿਆ ਇਤਿਹਾਸ ,ਬਾਲੀਵੁੱਡ ਵਾਲਿਆਂ ਨੂੰ ਵੀ ਛੱਡਿਆ ਪਿੱਛੇ

ਸਿੱਧੂ ਮੂਸੇ ਵਾਲੇ ਨੇ ਆਪਣੀ ਮੂਸੇ ਟੇਪ ਲਈ ਇੱਕ ਫ਼ੈਸਲਾ ਲਿਆ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਜੂਨ ਤੋਂ ਲੈ ਕੇ ਛੇ ਜੂਨ ਤੱਕ ਜਿਹੜੇ ਵੀ ਗਾਣੇ ਮੂਸੇ ਟੇਪ ਦੇ ਰਿਲੀਜ਼ ਹੋਣੇ ਸੀ, ਉਹ ਹੁਣ ਇਨ੍ਹਾਂ ਤਰੀਕਾਂ ਵਿੱਚ ਨਹੀਂ ਹੋਣਗੇ। ਭਾਵ ਕੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਰਿਲੀਜ਼ ਕੀਤਾ ਜਾਵੇਗਾ। ਇਸ ਗੱਲ ਦੀ ਸੂਚਨਾ ਖੁਦ ਸਿੱਧੂ ਮੂਸੇ ਵਾਲੇ ਨੇ ਇੱਕ ਪੋਸਟ ਪਾ ਕੇ ਦਿੱਤੀ।ਜਿੱਥੇ ਕਿ ਉਨ੍ਹਾਂ ਲਿਖਿਆ ਕਿ ਉੱਨੀ ਸੌ ਚੁਰਾਸੀ ਦੀ ਘਟਨਾ ਨਾ ਭੁੱਲਣਯੋਗ ਹੈ, ਕਿਉਂਕਿ ਉਸ ਸਮੇਂ ਬਹੁਤ ਸਾਰੇ ਸ਼ਹੀਦਾਂ ਨੇ ਸ਼ਹੀਦੀਆਂ ਪਾਈਆਂ। ਜਿਨ੍ਹਾਂ ਨੂੰ ਭੁੱਲਿਆ ਨਹੀਂ ਜਾ ਸਕਦਾ ਅਤੇ ਉਨ੍ਹਾਂ ਦੀਆਂ ਸ਼ਹੀਦੀਆਂ ਅੱਗੇ ਸਾਰਿਆਂ ਦਾ ਸਿਰ ਝੁਕਦਾ ਹੈ।

ਸੋ ਜਦੋਂ ਤੋਂ ਸਿੱਧੂ ਮੂਸੇਵਾਲੇ ਨੇ ਇਹ ਪੋਸਟ ਪਾਈ ਹੈ ਉਸ ਤੋਂ ਬਾਅਦ ਹੀ ਉਨ੍ਹਾਂ ਦੇ ਸਮਰਥਕਾਂ ਵੱਲੋਂ ਸਿੱਧੂ ਮੂਸੇਵਾਲੇ ਦੀ ਤਾਰੀਫ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਇਸ ਫੈਸਲੇ ਦਾ ਸਮਰਥਨ ਕੀਤਾ ਜਾ ਰਿਹਾ ਹੈ। ਕਿਉਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਸੰਤ ਵਿਰੋਧੀ ਹੈ,ਪਰ ਸਿੱਧੂ ਮੂਸੇਵਾਲੇ ਵੱਲੋਂ ਹਮੇਸ਼ਾਂ ਹੀ ਸੰਤਾਂ ਦਾ ਸਤਿਕਾਰ ਕੀਤਾ ਜਾਂਦਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਸ਼ਹੀਦੀਆਂ ਨੂੰ ਉਹ ਹਮੇਸ਼ਾਂ ਪ੍ਰਣਾਮ ਕਰਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਖ਼ਬਰ ਬਾਰੇ ਦੱਸ ਦਿੰਦੇ ਹਾਂ ਕਿ ਜਿਸ ਤਰੀਕੇ ਨਾਲ ਸਿੱਧੂ ਮੂਸੇ ਵਾਲੇ ਦੇ ਗੀਤ ਅੱਜਕੱਲ੍ਹ ਚੱਲ ਰਹੇ ਹਨ ਉਸ ਕਾਰਨ ਅੱਜਕੱਲ੍ਹ ਸਿੱਧੂ ਮੂਸੇ ਵਾਲਾ ਹਰ ਪਾਸੇ ਛਾਇਆ ਹੋਇਆ ਹੈ।ਦੱਸ ਦੇਈਏ ਕਿ ਗਲੋਬਲ ਟੌਪ ਆਰਟਿਸਟ ਜਿੱਥੇ ਕੇ ਸਿਰਫ਼ ਬੌਲੀਵੁੱਡ ਦੇ ਸਿਤਾਰੇ ਹੀ ਦਿਖਾਈ ਦਿੰਦੇ ਹਨ।

ਉੱਥੇ ਹੁਣ ਸਿੱਧੂ ਮੂਸੇ ਵਾਲੇ ਨੇ ਆਪਣੀ ਜਗ੍ਹਾ ਬਣਾ ਲਈ ਹੈ ਇੱਥੇ ਬਾਲੀਵੁੱਡ ਦੇ ਮਸ਼ਹੂਰ ਗਾਇਕਾਂ ਦੇ ਨਾਮ ਦਿਖਾਈ ਦਿੰਦੇ ਹਨ।ਪਰ ਉੱਥੇ ਹੀ ਸਿੱਧੂ ਮੂਸੇ ਵਾਲੇ ਦਾ ਨਾਮ ਵੀ ਇਸ ਲਿਸਟ ਵਿੱਚ ਆ ਚੁੱਕਿਆ ਹੈ। ਸੋ ਇਹ ਹੁਣ ਪੰਜਾਬੀਆਂ ਲਈ ਇੱਕ ਮਾਣ ਵਾਲੀ ਗੱਲ ਹੈ ਕਿਉਂਕਿ ਇਕ ਪੱਗ ਵਾਲੇ ਸਰਦਾਰ ਦਾ ਇਸ ਤਰੀਕੇ ਨਾਲ ਦੁਨੀਆ ਦੇ ਸਾਹਮਣੇ ਨਾ ਬਣਾਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਕਿਉਂਕਿ ਸਰਦਾਰਾਂ ਨੂੰ ਹਮੇਸ਼ਾਂ ਹੀ ਸਰਕਾਰਾਂ ਵੱਲੋਂ ਵੀ ਦਬਾਇਆ ਜਾਂਦਾ ਰਿਹਾ ਹੈ।ਪਰ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲੇ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣਾ ਨਾਮ ਬਣਾਇਆ ਗਿਆ ਹੈ ਤਾਂ ਉਹ ਪੰਜਾਬੀਆਂ ਲਈ ਇੱਕ ਮਾਣ ਵਾਲੀ ਗੱਲ ਹੈ।

About khabar

Leave a Reply

Your email address will not be published. Required fields are marked *