Breaking News
Home / खबरे / ਅੱਠ ਸਾਲਾਂ ਤੋਂ ਇਹ ਕੁੱਤਾ ਕਰ ਰਿਹਾ ਸੀ ਮਾਲਕ ਨਾਲ ਇਹ ਕੰਮ

ਅੱਠ ਸਾਲਾਂ ਤੋਂ ਇਹ ਕੁੱਤਾ ਕਰ ਰਿਹਾ ਸੀ ਮਾਲਕ ਨਾਲ ਇਹ ਕੰਮ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੁੱਤਾ ਇੱਕ ਬਹੁਤੀ ਵਫਾਦਾਰ ਜਾਨਵਰ ਹੁੰਦਾ ਹੈ।ਇਸ ਤੋਂ ਇਲਾਵਾ ਜੇਕਰ ਅਸੀਂ ਰਾਹ ਜਾਂਦੇ ਕਿਸੇ ਕੁੱਤੇ ਨੂੰ ਰੋਟੀ ਪਾ ਦੇਈਏ ਤਾਂ ਉਹ ਵੀ ਤੁਹਾਡਾ ਅਹਿਸਾਨ ਕਦੇ ਨਹੀਂ ਭੁੱਲਦਾ।ਅੱਜਕੱਲ੍ਹ ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚ ਕੁੱਤਾ ਰੱਖਣਾ ਪਸੰਦ ਕਰਦੇ ਹਨ ਪਰ ਉੱਥੇ ਹੀ ਕੁਝ ਅਜਿਹੇ ਲੋਕ ਵੀ ਮੌਜੂਦ ਹੁੰਦੇ ਹਨ ਜਿਹੜੇ ਕਿ ਜਾਨਵਰਾਂ ਨਾਲ ਨਫ਼ਰਤ ਕਰਦੇ ਹਨ। ਭਾਵ ਕਿ ਉਨ੍ਹਾਂ ਨੂੰ ਕੁੱਟਦੇ ਮਾਰਦੇ ਹਨ ਇੱਥੋਂ ਤੱਕ ਕਿ ਅੱਜਕੱਲ੍ਹ ਬਹੁਤ ਸਾਰੇ ਲੋਕ ਜਾਨਵਰਾਂ ਨੂੰ ਖਾ ਕੇ ਆਪਣਾ ਪੇਟ ਭਰਦੇ ਹਨ ਅਤੇ ਜੇਕਰ ਰਸਤੇ ਵਿੱਚ ਉਨ੍ਹਾਂ ਨੂੰ ਕੋਈ ਜ਼ਖ਼ਮੀ ਜਾਨਵਰ ਮਿਲ ਜਾਵੇ ਤਾਂ ਉਸ ਦੀ ਸਹਾਇਤਾ ਨਹੀਂ ਕਰਦੇ।

ਪਰ ਕੁਝ ਲੋਕ ਜਾਨਵਰਾਂ ਨਾਲ ਬਹੁਤ ਪਿਆਰ ਕਰਦੇ ਹਨ ਜ਼ਿਆਦਾਤਰ ਘਰਾਂ ਵਿੱਚ ਕੁੱਤਾ ਰੱਖਿਆ ਜਾਂਦਾ ਹੈ, ਜੋ ਕਿ ਬਹੁਤ ਹੀ ਵਫ਼ਾਦਾਰ ਜਾਨਵਰ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇਕ ਕੁੱਤੇ ਦੀ ਵਫਾਦਾਰੀ ਦੀ ਕਹਾਣੀ ਸੁਣਾਵਾਂਗੇ। ਇਹ ਕਹਾਣੀ ਹੈ ਤਮਿਲਨਾਡੂ ਵਿੱਚ ਰਹਿਣ ਵਾਲੇ ਮਨੀ ਨਾਂ ਦੇ ਕੁੱਤੇ ਦੀ ਜਿਸਦੀ ਉਮਰ ਲਗਪਗ ਅੱਠ ਕੁ ਸਾਲ ਹੋਵੇਗੀ ਅਤੇ ਉਸ ਦੇ ਮਾਲਕ ਦਾ ਨਾਂ ਥੰਗ ਬਲੂ ਹੈ। ਦੱਸ ਦਈਏ ਕਿ ਇਹ ਮਨੀ ਨਾਂ ਦਾ ਕੁੱਤਾ ਆਪਣੇ ਮਾਲਕ ਥੰਗ ਬਲੂ ਦੇ ਕੰਮਕਾਰ ਵਿੱਚ ਹੱਥ ਵਟਾਉਂਦਾ ਹੈ।

ਥੰਗਾਵਲੂ ਦੀ ਇਕ ਦੁੱਧ ਦੀ ਡੇਅਰੀ ਹੈ ਜਿੱਥੇ ਕਿ ਮਣੀ ਆਪਣੇ ਪਿੱਛੇ ਇਕ ਰੇਹੜੀ ਪਾ ਕੇ ਉਸ ਉੱਤੇ ਦੁੱਧ ਢੋਂਦਾ ਹੈ। ਭਾਵ ਕਿ ਜਿਹੜੇ ਜਿਹੜੇ ਘਰਾਂ ਵਿੱਚ ਥੰਗਬਾਲੂ ਨੇ ਦੁੱਧ ਪਹੁੰਚਾਉਣਾ ਹੁੰਦਾ ਹੈ ,ਉਹ ਕੰਮ ਮਨੀ ਕਰਦਾ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਪਿਛਲੇ ਕਈ ਸਾਲਾਂ ਤੋਂ ਹੋ ਰਿਹਾ ਹੈ,ਇਹ ਮਨੀ ਨਾਂ ਦਾ ਕੁੱਤਾ ਆਪਣੇ ਮਾਲਕ ਥੰਗ ਬਲੂ ਦਾ ਅਹਿਸਾਨ ਉਤਾਰ ਰਿਹਾ ਹੈ। ਕਿਉਂਕਿ ਜਦੋਂ ਮੜ੍ਹੀ ਛੋਟਾ ਸੀ ਤਾਂ ਉਸ ਸਮੇਂ ਉਹ ਆਪਣੇ ਮਾਲਕ ਨੂੰ ਜ਼ਖਮੀ ਹਾਲਤ ਵਿਚ ਮਿਲਿਆ ਸੀ। ਜਿਸ ਤੋਂ ਬਾਅਦ ਕੇ ਉਸ ਦੇ ਮਾਲਕ ਥੰਗਬਾਲੂ ਨੇ ਉਸ ਨੂੰ ਬਹੁਤ ਹੀ ਪਿਆਰ ਨਾਲ ਪਾਲਿਆ ਅਤੇ ਜਿੱਥੇ ਵੀ ਉਹ ਦੁੱਧ ਪਾਉਣ ਲਈ ਜਾਇਆ ਕਰਦਾ ਸੀ, ਉੱਥੇ ਮਣੀ ਨੂੰ ਨਾਲ ਲੈ ਕੇ ਜਾਇਆ ਕਰਦਾ ਸੀ।

ਜਿਸ ਤੋਂ ਬਾਅਦ ਕੇ ਮਨੀ ਨੂੰ ਦੁੱਧ ਪਾਉਣ ਵਾਲੇ ਥਾਂ ਟਿਕਾਣਿਆਂ ਦਾ ਪਤਾ ਲੱਗ ਗਿਆ।ਉਸ ਤੋਂ ਬਾਅਦ ਥੰਕਗਬਾਲੂ ਨੇ ਇਸ ਕੁੱਤੇ ਦੇ ਪਿੱਛੇ ਇਕ ਰੇਹੜੀ ਪਾ ਦਿੱਤੀ ਅਤੇ ਜਿਸ ਵਿਚ ਕੇ ਉਹ ਲਗਪਗ ਪੱਚੀ ਕਿਲੋ ਦੁੱਧ ਰੱਖ ਦਿੰਦਾ ਸੀ। ਹੁਣ ਇਹ ਕੁੱਤਾ ਆਪਣੇ ਆਪ ਉਨ੍ਹਾਂ ਥਾਂਵਾਂ ਤੇ ਦੁੱਧ ਪਾ ਆਉਂਦਾ ਹੈ ਜਿਥੇ ਕਿ ਪਹਿਲਾਂ ਥੰਗਬਾਲੂ ਦੁੱਧ ਪਹੁੰਚਾਇਆ ਕਰਦਾ ਸੀ।

About khabar

Leave a Reply

Your email address will not be published. Required fields are marked *