Home / खबरे / ਲਹਿੰਬਰ ਹੁਸੈਨਪੁਰੀ ਦੇ ਦੋਸਤ ਨੇ ਲੜਾਈ ਦੇ ਬਾਰੇ ਕੀਤਾ ਵੱਡਾ ਖ਼ੁਲਾਸਾ

ਲਹਿੰਬਰ ਹੁਸੈਨਪੁਰੀ ਦੇ ਦੋਸਤ ਨੇ ਲੜਾਈ ਦੇ ਬਾਰੇ ਕੀਤਾ ਵੱਡਾ ਖ਼ੁਲਾਸਾ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਲਹਿੰਬਰ ਹੁਸੈਨਪੁਰੀ ਅੱਜਕੱਲ੍ਹ ਮੁਸ਼ਕਲਾਂ ਵਿਚ ਚੱਲ ਰਹੇ ਹਨ,ਕਿਉਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਉੱਤੇ ਗੰਭੀਰ ਆਰੋਪ ਲਗਾਏ ਗਏ ਹਨ ਕਿਉਂਕਿ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇੱਥੋਂ ਤਕ ਕਿ ਬੱਚਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਦੁਆਰਾ ਉਨ੍ਹਾਂ ਉੱਤੇ ਸ਼ੱਕ ਕੀਤਾ ਜਾਂਦਾ ਹੈ ਅਤੇ ਵਾਰ ਵਾਰ ਉਨ੍ਹਾਂ ਦੇ ਫੋਨ ਚੈੱਕ ਕੀਤੇ ਜਾਂਦੇ ਹਨ।ਗੱਲਬਾਤ ਕਰਨ ਦੇ ਦੌਰਾਨ ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਉਸ ਨਾਲ ਕਾਫੀ ਲੰਬੇ ਸਮੇਂ ਤੋਂ ਕੁੱਟਮਾਰ ਕਰਦਾ ਆ ਰਿਹਾ ਹੈ।ਪਰ ਇਸ ਤੋਂ ਪਹਿਲਾਂ ਉਸ ਨੇ ਇਸ ਮਾਮਲੇ ਉੱਤੇ ਇਸ ਕਰਕੇ ਨਹੀਂ ਬੋਲਿਆ ਕਿਉਂਕਿ ਉਹ ਆਪਣੇ ਬੱਚਿਆਂ ਬਾਰੇ ਸੋਚਦੀ ਸੀ।

ਉਹ ਚਾਹੁੰਦੀ ਸੀ ਕਿ ਉਸ ਦੇ ਬੱਚਿਆਂ ਦੇ ਨਾਮ ਨਾਲ ਉਸ ਦੇ ਉਨ੍ਹਾਂ ਦੇ ਪਿਤਾ ਦਾ ਨਾਮ ਜੁੜਿਆ ਰਹੇ। ਜਿਸ ਕਾਰਨ ਕੇ ਅੱਜ ਤਕ ਉਸ ਨੇ ਇਸ ਕੁੱਟਮਾਰ ਨੂੰ ਸਹਿਣ ਕੀਤਾ ਹੈ ਪਰ ਅੱਜ ਹੱਦ ਹੋ ਚੁੱਕੀ ਹੈ।ਜਿਸ ਲਈ ਕਿ ਉਨ੍ਹਾਂ ਨੂੰ ਆਪਣੇ ਪਤੀ ਦਾ ਵਿਰੋਧ ਕਰਨਾ ਪੈ ਰਿਹਾ ਹੈ।ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਲਹਿੰਬਰ ਹੁਸੈਨਪੁਰੀ ਦੇ ਹੋਰ ਵੀ ਬਹੁਤ ਸਾਰੀਆਂ ਔਰਤਾਂ ਨਾਲ ਸੰਬੰਧ ਰਹੇ ਹਨ ਇੱਥੋਂ ਤਕ ਕਿ ੳੁਨ੍ਹਾਂ ਦੱਸਿਆ ਕਿ ਜੋ ਉਨ੍ਹਾਂ ਦੀ ਪਹਿਲਾਂ ਵਾਲੀ ਪਤਨੀ ਇੰਗਲੈਂਡ ਵਿਚ ਰਹਿੰਦੀ ਹੈ ਇੱਕ ਵਾਰ ਲੈਂਬਰ ਹੁਸੈਨਪੁਰੀ ਨੂੰ ਉਸ ਨੇ ਕੁੱਟਿਆ ਵੀ ਸੀ। ਉਨ੍ਹਾਂ ਕਿਹਾ ਕਿ ਲਹਿੰਬਰ ਹੁਸੈਨਪੁਰੀ ਸ਼ਰ੍ਹੇਆਮ ਕਹਿੰਦੇ ਹਨ ਕਿ ਉਹ ਕਿਸੇ ਹੋਰ ਔਰਤ ਨਾਲ ਰਹਿਣਾ ਚਾਹੁੰਦੇ ਹਨ।ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਲਹਿੰਬਰ ਹੁਸੈਨਪੁਰੀ ਤੇ ਬਹੁਤ ਸਾਰੇ ਗੰਭੀਰ ਆਰੋਪ ਲਗਾਏ ਹਨ।

ਲਹਿੰਬਰ ਹੁਸੈਨਪੁਰੀ ਦੀ ਲੜਕੀ ਨੇ ਗੱਲਬਾਤ ਕਰਨ ਦੇ ਦੌਰਾਨ ਦੱਸਿਆ ਕਿ ਉਸਦੇ ਪਿਤਾ ਵਾਰ ਵਾਰ ਉਸ ਦਾ ਫੋਨ ਚੈੱਕ ਕਰਦੇ ਹਨ ਅਤੇ ਉਨ੍ਹਾਂ ਤੇ ਸ਼ੱਕ ਕਰਦੇ ਹਨ।ਇਸ ਤੋਂ ਇਲਾਵਾ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਲੈਂਬਰ ਹੁਸੈਨਪੁਰੀ ਵੱਲੋਂ ਆਪਣੇ ਘਰ ਵਿੱਚ ਕੈਮਰੇ ਲਗਵਾਏ ਹੋਏ ਹਨ ਤਾਂ ਜੋ ਉਨ੍ਹਾਂ ਨੂੰ ਹਰ ਪਲ ਦੀ ਖਬਰ ਮਿਲ ਸਕੇ।ਇਸੇ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ ਇੱਕ ਦੋਸਤ ਨੇ ਲਾਈਵ ਹੋ ਕੇ ਦੱਸਿਆ ਕਿ ਉਹ ਲਹਿੰਬਰ ਹੁਸੈਨਪੁਰੀ ਨੂੰ ਪਿਛਲੇ ਕਈ ਸਾਲਾਂ ਤੋਂ ਜਾਣਦੇ ਹਨ ਅਤੇ ਉਨ੍ਹਾਂ ਦਾ ਸੁਭਾਅ ਬਹੁਤ ਵਧੀਆ ਹੈ।ਇਸ ਤੋਂ ਇਲਾਵਾ ਜੋ ਵੀ ਉਨ੍ਹਾਂ ਤੇ ਇਲਜ਼ਾਮ ਲੱਗ ਰਹੇ ਹਨ ਉਨ੍ਹਾਂ ਨੂੰ ਸੁਣ ਕੇ ਉਹ ਹੈਰਾਨ ਹੋ ਗਏ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਘਰ ਵਿੱਚ ਕੋਈ ਵੀ ਮਸਲਾ ਚੱਲ ਰਿਹਾ ਹੈ ਤਾਂ

ਉਹ ਨਵਾਂ ਘਰੇਲੂ ਹੋਣਾ ਚਾਹੀਦਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਲਹਿੰਬਰ ਹੁਸੈਨਪੁਰੀ ਦੀਆਂ ਸਾਲੀਆਂ ਉੱਤੇ ਵੀ ਆਰੋਪ ਲਗਾਏ ਕਿ ਜਦੋਂ ਲਹਿੰਬਰ ਹੁਸੈਨਪੁਰੀ ਨੇ ਉਨ੍ਹਾਂ ਤੋਂ ਪੈਸੇ ਮੰਗੇ ਤਾਂ ਉਨ੍ਹਾਂ ਵੱਲੋਂ ਉਨ੍ਹਾਂ ਦੇ ਘਰ ਦਾ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ।ਕ

About khabar

Leave a Reply

Your email address will not be published. Required fields are marked *