Home / खबरे / ਇੰਦਰਜੀਤ ਨਿੱਕੂ ਬੋਲਿਆ ਲਹਿੰਬਰ ਹੁਸੈਨਪੁਰੀ ਦੇ ਵਿਵਾਦ ਉਪਰ

ਇੰਦਰਜੀਤ ਨਿੱਕੂ ਬੋਲਿਆ ਲਹਿੰਬਰ ਹੁਸੈਨਪੁਰੀ ਦੇ ਵਿਵਾਦ ਉਪਰ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਲਹਿੰਬਰ ਹੁਸੈਨਪੁਰੀ ਦੇ ਜ਼ਿੰਦਗੀ ਵਿੱਚ ਅੱਜਕੱਲ੍ਹ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਦੇ ਘਰੇਲੂ ਮਸਲੇ ਹੁਣ ਦੁਨੀਆ ਦੇ ਸਾਹਮਣੇ ਆ ਚੁੱਕੇ ਹਨ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਉੱਤੇ ਅਜਿਹੇ ਇਲਜ਼ਾਮ ਲੱਗ ਰਹੇ ਹਨ ਕਿ ਉਨ੍ਹਾਂ ਵਲੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸ਼ਰਾਬ ਪੀ ਕੇ ਅਪਸ਼ਬਦ ਬੋਲੇ ਜਾਂਦੇ ਹਨ ।ਉਨ੍ਹਾਂ ਉੱਤੇ ਇੱਥੋਂ ਤਕ ਇਲਜ਼ਾਮ ਲੱਗੇ ਕਿ ਉਹ ਆਪਣੇ ਬੱਚਿਆਂ ਉੱਤੇ ਵੀ ਸ਼ੱਕ ਕਰਦੇ ਹਨ।ਇਸ ਤੋਂ ਇਲਾਵਾ ਉਹ ਘਰ ਵਿੱਚ ਕੈਮਰੇ ਲਗਾ ਕੇ ਰੱਖਦੇ ਹਨ ਤਾਂ ਜੋ ਦਿਨ ਭਰ ਉਹ ਆਪਣੇ ਬੱਚਿਆਂ ਅਤੇ ਪਤਨੀ ਉਤੇ ਨਿਗ੍ਹਾ ਰੱਖ ਸਕਣ।

ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਲੈਂਬਰ ਹੁਸੈਨਪੁਰੀ ਅਤੇ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੀਆਂ ਸਾਲੀਆਂ ਦੀ ਇੰਟਰਵਿਊ ਹੋ ਰਹੀ ਹੈ, ਜਿਨ੍ਹਾਂ ਵਿਚ ਉਹ ਆਪਣੇ ਆਪਣੇ ਪੱਖ ਰੱਖ ਰਹੇ ਹਨ।ਇਹ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ ਜੇ ਸਰਕਾਰ ਨੇ ਕੇ ਲੈਂਬਰ ਹੁਸੈਨਪੁਰੀ ਦੀ ਪਹਿਚਾਣ ਨੂੰ ਵੀ ਕਿਤੇ ਨਾ ਕਿਤੇ ਨੁਕਸਾਨ ਪਹੁੰਚਿਆ ਹੈ। ਇਸੇ ਮਸਲੇ ਉਤੇ ਗੱਲਬਾਤ ਕੀਤੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਇੰਦਰਜੀਤ ਨਿੱਕੂ ਨੇ ਜੋ ਕੇ ਗਾਇਕ ਲਹਿੰਬਰ ਹੁਸੈਨਪੁਰੀ ਦੇ ਦੋਸਤ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਤਕ ਉਹ ਲੈਂਬਰ ਹੁਸੈਨਪੁਰੀ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਹਨ।

ਇੱਥੋਂ ਤਕ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਉਨ੍ਹਾਂ ਦੇ ਵਧੀਆ ਸਬੰਧ ਹਨ ਇੰਦਰਜੀਤ ਨਿੱਕੂ ਨੇ ਦੱਸਿਆ ਕਿ ਲੈਂਬਰ ਹੁਸੈਨਪੁਰੀ ਨਾਲ ਉਨ੍ਹਾਂ ਨੇ ਕਾਫ਼ੀ ਸਮਾਂ ਬਿਤਾਇਆ ਹੈ। ਜਿਸ ਦੌਰਾਨ ਕੇ ਉਹ ਸ਼ਰਾਬ ਪੀਂਦੇ ਸੀ ਪਰ ਅੱਜ ਤੱਕ ਉਨ੍ਹਾਂ ਨੇ ਕਦੇ ਵੀ ਅਪਸ਼ਬਦ ਨਹੀਂ ਬੋਲੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਘਰ ਕੋਈ ਵੀ ਨਾਰਾਜ਼ਗੀ ਚੱਲ ਰਹੀ ਹੈ ਤਾਂ ਉਸ ਨੂੰ ਇਸ ਤਰੀਕੇ ਨਾਲ ਦੁਨੀਆਂ ਦੇ ਸਾਹਮਣੇ ਨਹੀਂ ਬਿਖੇਰਨਾ ਚਾਹੀਦਾ। ਭਾਵ ਕਿ ਉਨ੍ਹਾਂ ਦੇ ਘਰੇਲੂ ਮਸਲੇ ਉੱਤੇ ਇੰਨਾ ਵਿਵਾਦ ਖੜ੍ਹਾ ਨਹੀਂ ਕਰਨਾ ਚਾਹੀਦਾ ਉਨ੍ਹਾਂ

ਕਿਹਾ ਕਿ ਲੜਾਈ ਹਰ ਘਰ ਵਿੱਚ ਹੁੰਦੀ ਹੈ ਅਤੇ ਉਸ ਨੂੰ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ।ਨਾਲ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੇ ਘਰ ਦੇ ਮਸਲੇ ਵਿਚ ਕੋਈ ਤੀਸਰਾ ਸ਼ਾਮਿਲ ਹੁੰਦਾ ਹੈ ਤਾਂ ਉਹ ਲੜਾਈ ਜ਼ਿਆਦਾ ਵਿਗੜ ਜਾਂਦੀ ਹੈ।

About khabar

Leave a Reply

Your email address will not be published. Required fields are marked *