Breaking News
Home / खबरे / ਕੁਹਾੜੀ ਤੇ ਨਾਲ ਗਲ ਵੱਢ ਕੇ ਵਿਅਕਤੀ ਨੇ ਆਪਣੀ ਪਤਨੀ ਦਾ ਕੀਤਾ ਕਤਲ

ਕੁਹਾੜੀ ਤੇ ਨਾਲ ਗਲ ਵੱਢ ਕੇ ਵਿਅਕਤੀ ਨੇ ਆਪਣੀ ਪਤਨੀ ਦਾ ਕੀਤਾ ਕਤਲ

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਿਖਾਇਆ ਜਾ ਰਿਹਾ ਹੈ ਇੱਕ ਵਿਅਕਤੀ ਇਕ ਔਰਤ ਦੀ ਲਾਸ਼ ਨੂੰ ਸੜਕ ਉੱਤੇ ਘਸੀਟ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਰਾਜਸਥਾਨ ਦੇ ਕੋਟਾ ਦੀ ਹੈ,ਜਿਥੇ ਕਿ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਨੇ ਆਪਣੀ ਪਤਨੀ ਦੇ ਗੜ੍ਹ ਉੱਤੇ ਕੁਹਾੜੀ ਮਾਰੀ ਜਿਸ ਤੋਂ ਬਾਅਦ ਕੇ ਉਸ ਦੀ ਪਤਨੀ ਦੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਜਦੋਂ ਇਸ ਵਿਅਕਤੀ ਨੇ ਆਪਣੀ ਪਤਨੀ ਨੂੰ ਮਾਰ ਦਿੱਤਾ ਉਸ ਤੋਂ ਬਾਅਦ ਇਹ ਉਸ ਦੀ ਲਾਸ਼ ਨੂੰ ਘਸੀਟ ਕੇ ਪੁਲਸ ਥਾਣੇ ਤਕ ਲੈ ਗਿਆ ਅਤੇ ਉੱਥੇ ਜਾ ਕੇ ਉਸ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ।

ਜਿਸ ਤੋਂ ਬਾਅਦ ਕੇ ਪੁਲੀਸ ਵਾਲਿਆਂ ਨੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ ਇਸ ਦੀ ਪਤਨੀ ਨੂੰ ਮੁਰਦਾਘਾਟ ਵਿਚ ਲਿਜਾਇਆ ਗਿਆ ਹੈ।ਜਿਸ ਸਮੇਂ ਇਹ ਵਿਅਕਤੀ ਆਪਣੀ ਪਤਨੀ ਨੂੰ ਘਸੀਟ ਕੇ ਪੁਲੀਸ ਥਾਣੇ ਤੱਕ ਲਿਜਾ ਰਿਹਾ ਸੀ। ਉਸ ਦੀਆਂ ਸੀਸੀਟੀਵੀ ਫੁਟੇਜ ਸਾਹਮਣੇ ਆਈਆਂ ਹਨ ਜੋ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਲਗਪਗ ਸੌ ਮੀਟਰ ਦੀ ਦੂਰੀ ਤੈਅ ਕੀਤੀ। ਜਿਥੋਂ ਕਿ ਇਸ ਨੇ ਆਪਣੀ ਪਤਨੀ ਨੂੰ ਘਸੀਟ ਕੇ ਥਾਣੇ ਲਿਜਾਇਆ ਜਾ ਰਿਹਾ ਹੈ।

ਸੋ ਇਹ ਇਕ ਬਹੁਤ ਹੀ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ।ਪਰ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕਿਵੇਂ ਵਾਪਰੀ ਇਸ ਦਾ ਅਜੇ ਤੱਕ ਕੋਈ ਵੀ ਖੁਲਾਸਾ ਨਹੀਂ ਹੋਇਆ ਹੈ। ਇਸ ਪਤੀ ਪਤਨੀ ਦੇ ਵਿਚਕਾਰ ਬਹਿਸ ਹੋਈ ਸੀ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ ਹੈ। ਪਰ ਇਸ ਵਿਅਕਤੀ ਨੇ ਆਪਣੀ ਪਤਨੀ ਨੂੰ ਕਿਉਂ ਮਾਰਿਆ ਅਜੇ ਤਕ ਇਸ ਗੱਲ ਦਾ ਪਤਾ ਨਹੀਂ ਚੱਲਿਆ। ਸੋ ਇਸ ਘਟਨਾ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਹੱਦ ਤਕ ਲੋਕਾਂ ਵਿੱਚ ਗੁੱਸਾ ਵੱਲ ਚੁੱਕਿਆ ਹੈ ਕਿ ਉਹ ਇਕ ਦੂਜੇ ਨੂੰ ਜਾਨਵਰਾਂ ਦੀ ਤਰ੍ਹਾਂ ਕੱਟ ਰਹੇ ਹਨ ਕਿਉਂਕਿ ਇਸ ਮਾਮਲੇ ਵਿਚ ਵੀ ਬੇਰਹਿਮੀ ਨਾਲ

ਇਸ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕੀਤਾ ਹੈ। ਅੱਜਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜੋ ਕਿ ਦਿਲ ਨੂੰ ਦਹਿਲਾਉਣ ਵਾਲੀਆਂ ਹਨ,ਜਿਨ੍ਹਾਂ ਵਿੱਚੋਂ ਇੱਕ ਘਟਨਾ ਇਹ ਵੀ ਹੈ।

About khabar

Leave a Reply

Your email address will not be published. Required fields are marked *