Breaking News
Home / खबरे / ਦਿੱਲੀ ਅੰਦੋਲਨ ਦੇ ਵਿੱਚ ਮੀਂਹ ਹਨ੍ਹੇਰੀ ਤੋਂ ਬਾਅਦ ਕਿਸ ਤਰ੍ਹਾਂ ਦੇ ਹਨ ਹਾਲਾਤ, ਵੇਖੋ ਇਹ ਰਿਪੋਰਟ

ਦਿੱਲੀ ਅੰਦੋਲਨ ਦੇ ਵਿੱਚ ਮੀਂਹ ਹਨ੍ਹੇਰੀ ਤੋਂ ਬਾਅਦ ਕਿਸ ਤਰ੍ਹਾਂ ਦੇ ਹਨ ਹਾਲਾਤ, ਵੇਖੋ ਇਹ ਰਿਪੋਰਟ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸਾਨ ਦਿੱਲੀ ਦੀਅਾਂ ਸਰਹੱਦਾਂ ਉੱਤੇ ਕਾਫੀ ਲੰਬੇ ਸਮੇਂ ਤੋਂ ਬੈਠੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਝੱਲੀਆਂ ਹਨ, ਪਰ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਇਸ ਲਈ ਕਿਸਾਨ ਅਜੇ ਵੀ ਦਿੱਲੀ ਦੀਅਾਂ ਸਰਹੱਦਾਂ ਉੱਤੇ ਡਟੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਸਮਾਂ ਇੱਥੋਂ ਵਾਪਸ ਨਹੀਂ ਜਾਣਗੇ, ਜਦੋਂ ਤੱਕ ਇਹ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਕਰ ਲਈ ਜਾਂਦੇ। ਪਰ ਜਿਸ ਤਰੀਕੇ ਨਾਲ ਅੱਜ ਕੱਲ੍ਹ ਮੌਸਮ ਬਦਲ ਰਿਹਾ ਹੈ ਉਸ ਨਾਲ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਦੇ ਬਹੁਤ ਸਾਰੇ ਸੂਬਿਆਂ ਵਿੱਚ ਮੀਂਹ ਹਨ੍ਹੇਰੀ ਦਾ ਮੌਸਮ ਬਣਿਆ ਹੋਇਆ ਹੈ।

ਜਿਸ ਕਾਰਨ ਕਾਫੀ ਨੁਕਸਾਨ ਵੀ ਹੋਇਆ ਹੈ ਇਸੇ ਤਰੀਕੇ ਨਾਲ ਦਿੱਲੀ ਵਿੱਚ ਬੈਠੇ ਕਿਸਾਨਾ ਦੇ ਤੰਬੂ ਮੀਂਹ ਹਨ੍ਹੇਰੀ ਨੇ ਉਖਾੜ ਦਿੱਤੇ। ਜਿਸ ਤੋਂ ਬਾਅਦ ਕੇ ਕਿਸਾਨਾਂ ਵੱਲੋਂ ਉਥੋਂ ਦੇ ਹਾਲਾਤ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਦਿਖਾਏ ਜਾ ਰਹੇ ਹਨ ।ਪਰ ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਉਨ੍ਹਾਂ ਦੇ ਤੰਬੂ ਉਖਾੜ ਦਿੱਤੇ ਗਏ ਹਨ ।ਪਰ ਉਨ੍ਹਾਂ ਦੇ ਹੌਸਲੇ ਅਜੇ ਵੀ ਬੁਲੰਦ ਹਨ ਭਾਵ ਕਿ ਉਹ ਇਨ੍ਹਾਂ ਮੁਸ਼ਕਲਾਂ ਨੂੰ ਲਗਾਤਾਰ ਹੰਢਾ ਰਹੇ ਹਨ ਅਤੇ ਜਲਦੀ ਹੀ ਉਹ ਇਸ ਕਿਸਾਨੀ ਅੰਦੋਲਨ ਨੂੰ ਜਿੱਤ ਲੈਣਗੇ। ਕਿਸਾਨਾਂ ਵੱਲੋਂ ਜੋ ਵੀਡਿਓ ਦੇ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀਆਂ ਜਾ ਰਹੀਆਂ ਉਨ੍ਹਾਂ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਕਿਸ ਤਰੀਕੇ ਨਾਲ ਦਿੱਲੀ ਮੋਰਚੇ ਦੇ ਹਾਲਾਤ ਖ਼ਰਾਬ ਹੋ ਚੁੱਕੇ ਹਨ।

ਭਾਵ ਕਿ ਮੀਂਹ ਹਨੇਰੀ ਕਾਰਨ ਉੱਥੇ ਬਹੁਤ ਸਾਰਾ ਨੁਕਸਾਨ ਹੋ ਚੁੱਕਿਆ ਹੈ ਕਿਉਂਕਿ ਜਿਸ ਜਗ੍ਹਾ ਤੇ ਕਿਸਾਨ ਰਹਿ ਰਹੇ ਹਨ ਜਾਂ ਆਪਣਾ ਲੰਗਰ ਪਕਾ ਰਹੇ ਹਨ, ਉਨ੍ਹਾਂ ਥਾਵਾਂ ਉੱਤੇ ਪਾਣੀ ਖੜ੍ਹ ਗਿਆ ਹੈ।ਇਸ ਤੋਂ ਇਲਾਵਾ ਜੋ ਉਨ੍ਹਾਂ ਦੇ ਤੰਬੂ ਲਗਾਏ ਹੋਏ ਸੀ ਉਹ ਵੀ ਡਿੱਗ ਚੁੱਕੇ ਹਨ।ਪਰ ਕਿਸਾਨਾਂ ਵੱਲੋਂ ਲਗਾਤਾਰ ਉਨ੍ਹਾਂ ਨੂੰ ਦੁਬਾਰਾ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇੰਨੀਆਂ ਸਾਰੀਆਂ ਮੁਸ਼ਕਲਾਂ ਹੋਣ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਚੜ੍ਹਦੀ ਕਲਾ ਵਿਚ ਹਨ।

About khabar

Leave a Reply

Your email address will not be published. Required fields are marked *