Home / खबरे / ਐਕਟਿਵਾ ਉਪਰ ਜਾ ਰਹੀਆਂ ਸੱਸ ਨੂੰਹ ਦਾ ਹੋਇਆ ਭਿਆਨਕ ਹਾਦਸਾ, ਦੋਵਾਂ ਦੀ ਮੌਕੇ ਉਪਰ ਮੌਤ

ਐਕਟਿਵਾ ਉਪਰ ਜਾ ਰਹੀਆਂ ਸੱਸ ਨੂੰਹ ਦਾ ਹੋਇਆ ਭਿਆਨਕ ਹਾਦਸਾ, ਦੋਵਾਂ ਦੀ ਮੌਕੇ ਉਪਰ ਮੌਤ

ਮੋਗਾ ਦਿ ਨਕੋਦਰ ਰੋਡ ਤੇ ਇੱਕ ਭਿਆਨਕ ਹਾਦਸਾ ਵਾਪਰਿਆ, ਜਿੱਥੇ ਕਿ ਸੱਸ ਨੂੰਹ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ।ਜਾਣਕਾਰੀ ਮੁਤਾਬਕ ਇਕ ਐਕਟਿਵਾ ੳੁੱਤੇ ਤਿੰਨ ਜਣੇ ਸਵਾਰ ਹੋ ਕੇ ਜਾ ਰਹੇ ਸੀ।ਜਿਸ ਤੋਂ ਬਾਅਦ ਕੇ ਰਸਤੇ ਵਿੱਚ ਉਨ੍ਹਾਂ ਦੀ ਐਕਟਿਵਾ ਇਕ ਕਾਰ ਨਾਲ ਟਕਰਾਈ, ਜਿਸ ਤੋਂ ਬਾਅਦ ਕਿ ਹਾਦਸਾ ਵਾਪਰ ਗਿਆ।ਦੱਸਿਆ ਜਾ ਰਿਹਾ ਹੈ ਕਿ ਸੱਸ ਦੀ ਮੌਕੇ ਤੇ ਹੀ ਮੌਤ ਹੋਈ ਅਤੇ ਨੂੰਹ ਅਤੇ ਉਸ ਦੇ ਬੱਚੇ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ, ਜਿਥੇ ਕਿ ਨੂੰਹ ਦੀ ਰਸਤੇ ਵਿੱਚ ਮੌਤ ਹੋਈ ਅਤੇ ਬੱਚੇ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਕਾਰ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ

, ਪਰ ਮੌਕੇ ਤੇ ਮੌਜੂਦ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਪੁਲੀਸ ਦੇ ਹਵਾਲੇ ਕਰ ਦਿੱਤਾ। ਦੂਜੇ ਪਾਸੇ ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਘਟਨਾ ਦਾ ਮੁੱਖ ਕਾਰਨ ਇਹ ਸੀ ਕਿ ਕਾਰ ਚਾਲਕ ਜ਼ਿਆਦਾ ਤੇਜ਼ੀ ਨਾਲ ਆ ਰਿਹਾ ਸੀ, ਜਿਸ ਕਾਰਨ ਕਿ ਇਹ ਘਟਨਾ ਵਾਪਰ ਗਈ ਅਤੇ ਹੁਣ ਕਾਰ ਚਾਲਕ ਦੇ ਖਿਲਾਫ ਪਰਚਾ ਦਰਜ ਹੋਇਆ ਹੈ। ਜਿਸ ਤੋਂ ਬਾਅਦ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਹਾਦਸੇ ਚ ਜਿਸ ਲੜਕੀ ਦੀ ਮੌਤ ਹੋਈ ਹੈ।ਉਸ ਦਾ ਭਰਾ ਵੀ ਉਸ ਦੇ ਪਿੱਛੇ ਪਿੱਛੇ ਮੋਟਰਸਾਈਕਲ ਤੇ ਆ ਰਿਹਾ ਸੀ ਉਸ ਦਾ ਦੱਸਣਾ ਹੈ ਕਿ ਉਸ ਦੀ ਭੈਣ ਉਸਦੀ ਸੱਸ ਅਤੇ ਉਸ ਦਾ ਭਾਣਜਾ ਤਿੰਨੋਂ ਹੀ ਐਕਟਿਵਾ ੳੁੱਤੇ ਸਵਾਰ ਹੋ ਕੇ ਜਾ ਰਹੇ ਸੀ

ਅਤੇ ਉਹ ਵੀ ਉਨ੍ਹਾਂ ਦੇ ਪਿੱਛੇ ਮੋਟਰਸਾਈਕਲ ਤੇ ਆ ਰਿਹਾ ਸੀ। ਪਰ ਰਸਤੇ ਵਿੱਚ ਉਸ ਦਾ ਮੋਟਰਸਾਈਕਲ ਖ਼ਰਾਬ ਹੋ ਗਿਆ ਜਿਸ ਕਾਰਨ ਉਹ ਪਿੱਛੇ ਰਹਿ ਗਿਆ ਪਰ ਬਾਅਦ ਵਿੱਚ ਜਦੋਂ ਉਹ ਅੱਗੇ ਜਾ ਕੇ ਦੇਖਦਾ ਹੈ ਤਾਂ ਇਹ ਘਟਨਾ ਉਸ ਦੇ ਸਾਹਮਣੇ ਆ ਜਾਂਦੀ ਹੈ।ਸੋ ਅੱਜਕੱਲ੍ਹ ਤੇਜ਼ ਰਫ਼ਤਾਰ ਹੋਣ ਕਾਰਨ ਐਕਸੀਡੈਂਟ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਲੋਕ ਆਪਣੀ ਜਾਨ ਗਵਾ ਬੈਠਦੇ ਹਨ।

About khabar

Leave a Reply

Your email address will not be published. Required fields are marked *