Home / खबरे / ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕੰਵਰ ਗਰੇਵਾਲ ਨੇ ਸੰਭਾਲਿਆ ਮੋਰਚਾ

ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕੰਵਰ ਗਰੇਵਾਲ ਨੇ ਸੰਭਾਲਿਆ ਮੋਰਚਾ

ਕਿਸਾਨੀ ਅੰਦੋਲਨ ਮੁੜ ਤੋਂ ਰਫ਼ਤਾਰ ਫੜਦਾ ਜਾ ਰਿਹਾ ਹੈ ਕਿਉਂਕਿ ਲਗਾਤਾਰ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਦਿੱਲੀ ਚੱਲਣ ਤਾਂ ਜੋ ਇਸ ਅੰਦੋਲਨ ਨੂੰ ਜਲਦੀ ਜਿੱਤਿਆ ਜਾ ਸਕੇ। ਜਿਵੇਂ ਕਿ ਅਸੀਂ ਜਾਣਦੇ ਹੀ ਆ ਕੇ ਛੱਬੀ ਜਨਵਰੀ ਦੀ ਘਟਨਾ ਤੋਂ ਬਾਅਦ ਅੰਦੋਲਨ ਚ ਕੁਝ ਠਹਿਰਾਅ ਆਇਆ ਸੀ, ਲੋਕਾਂ ਦੇ ਮਨਾਂ ਚ ਨਾਰਾਜ਼ਗੀ ਸੀ। ਇਸ ਤੋਂ ਇਲਾਵਾ ਕਿਸਾਨ ਆਗੂਆਂ ਵੱਲੋਂ ਕੁਝ ਅਜਿਹੇ ਫੈਸਲੇ ਲਏ ਗਏ ਸੀ ਜਿਨ੍ਹਾਂ ਤੋਂ ਕੁਝ ਨੌਜਵਾਨਾਂ ਨੇ ਨਾਰਾਜ਼ਗੀ ਜਤਾਈ ਸੀ। ਪਰ ਹੁਣ ਪੰਜਾਬੀ ਇੰਡਸਟਰੀ ਦੇ ਕੁਝ ਕਲਾਕਾਰਾਂ ਅਤੇ ਕੁਝ ਹੋਰਨਾਂ ਮੋਹਰੀ ਬੰਦਿਆ ਵੱਲੋਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਜੇਕਰ ਉਹ ਇਸ ਤਰੀਕੇ ਨਾਲ ਆਪਣੇ ਘਰਾਂ ਵਿੱਚ ਬੈਠ ਜਾਣਗੇ

ਤਾਂ ਉਹ ਇਸ ਕਿਸਾਨੀ ਅੰਦੋਲਨ ਨੂੰ ਨਹੀਂ ਜਿੱਤ ਸਕਣਗੇ।ਇਸ ਦੌਰਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਕੰਵਰ ਗਰੇਵਾਲ ਵੀ ਇਸ ਕਿਸਾਨੀ ਅੰਦੋਲਨ ਵਿਚ ਇਕ ਅਹਿਮ ਭੂਮਿਕਾ ਨਿਭਾ ਰਹੇ ਹਨ। ਜਦੋਂ ਤੋਂ ਇਹ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕੰਵਰ ਗਰੇਵਾਲ ਇਸ ਅੰਦੋਲਨ ਨਾਲ ਜੁੜੇ ਰਹੇ ਹਨ ਅਤੇ ਅੱਜ ਵੀ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ ਕਿ ਉਹ ਇਸ ਕਿਸਾਨੀ ਅੰਦੋਲਨ ਤੋਂ ਦੂਰ ਨਾ ਜਾਣ।ਕਿਉਂਕਿ ਜੇਕਰ ਇੱਕ ਵਾਰ ਇਸ ਅੰਦੋਲਨ ਵਿੱਚ ਠੱਲ੍ਹ ਪੈ ਗਈ ਤਾਂ ਉਸ ਨੂੰ ਦੁਬਾਰਾ ਤੋਂ ਖੜ੍ਹਾ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਵੇਗਾ।

ਇਸੇ ਦੌਰਾਨ ਕੰਵਰ ਗਰੇਵਾਲ ਅਤੇ ਉਨ੍ਹਾਂ ਦੇ ਕੁਝ ਹੋਰ ਸਾਥੀਆਂ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਦਿੱਲੀ ਜਾ ਕੇ ਬੈਠਣ ਤਾਂ ਜੋ ਅੰਦੋਲਨ ਨੂੰ ਜਿੱਤਿਆ ਜਾ ਸਕੇ। ਇਸੇ ਦੌਰਾਨ ਕੰਵਰ ਗਰੇਵਾਲ ਨੇ ਕਿਹਾ ਕਿ ਜਦੋਂ ਉਹ ਪਿੰਡਾਂ ਵਿੱਚ ਜਾ ਰਹੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਵਰਗਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ,ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੋਕ ਅੱਜ ਵੀ ਕਿਸਾਨੀ ਅੰਦੋਲਨ ਨੂੰ ਜਿੱਤਣ ਲਈ ਕੁਝ ਵੀ ਕਰ ਸਕਦੇ ਹਨ।

About khabar

Leave a Reply

Your email address will not be published. Required fields are marked *