Home / खबरे / ਇਸ ਨੇਕੀ ਦੀ ਦੁਕਾਨ ਤੋਂ ਕੀਤੀ ਜਾ ਰਹੀ ਹੈ ਕੋਰੋਨਾ ਮਰੀਜ਼ਾਂ ਦੀ ਸੇਵਾ ,ਬਿਨਾਂ ਮੁਨਾਫ਼ੇ ਤੇ ਵੇਚਿਆ ਜਾ ਰਿਹਾ ਹੈ ਸਾਮਾਨ

ਇਸ ਨੇਕੀ ਦੀ ਦੁਕਾਨ ਤੋਂ ਕੀਤੀ ਜਾ ਰਹੀ ਹੈ ਕੋਰੋਨਾ ਮਰੀਜ਼ਾਂ ਦੀ ਸੇਵਾ ,ਬਿਨਾਂ ਮੁਨਾਫ਼ੇ ਤੇ ਵੇਚਿਆ ਜਾ ਰਿਹਾ ਹੈ ਸਾਮਾਨ

ਅੱਜਕੱਲ੍ਹ ਦੇਸ਼ ਦੇ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ, ਕਿਉਂਕਿ ਦੇਸ਼ ਵਿੱਚ ਅੱਜ ਮੁੱਢਲੀਆਂ ਸਹੂਲਤਾਂ ਵੀ ਮੌਜੂਦ ਨਹੀਂ ਹਨ।ਇਸ ਦਾ ਮੁੱਖ ਕਾਰਨ ਕਿਤੇ ਨਾ ਕਿਤੇ ਦੇਸ਼ਵਾਸੀਆਂ ਦੀ ਅਣਗਹਿਲੀ ਹੈ ਭਾਵ ਕਿ ਉਹ ਹਮੇਸ਼ਾਂ ਧਰਮਾਂ ਦੇ ਨਾਮ ਤੇ ਲੜਦੇ ਰਹੇ ਹਨ ਨਾ ਕਿ ਮੁੱਢਲੀਆਂ ਸਹੂਲਤਾਂ ਨੂੰ ਪੂਰਾ ਕਰਵਾਉਣ ਲਈ।ਦੇਸ਼ ਦੇ ਹਰ ਸੂਬੇ ਦੀ ਹਾਲਤ ਖਰਾਬ ਹੋ ਚੁੱਕੀ ਹੈ ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੀ ਹਾਲਤ ਵੀ ਕਿਸੇ ਤੋਂ ਲੁਕੀ ਨਹੀਂ ਹੋਈ,ਕਿਉਂਕਿ ਅੱਜਕੱਲ੍ਹ ਪੰਜਾਬ ਦੇ ਲੋਕ ਬਹੁਤ ਦੁਖੀ ਨਜ਼ਰ ਆ ਰਹੇ ਹਨ ਕਿਉਂਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ।

ਅੱਜਕੱਲ੍ਹ ਹਸਪਤਾਲਾਂ ਵਿਚ ਲੋੜੀਂਦੀਆਂ ਸਹੂਲਤਾਂ ਮੌਜੂਦ ਨਹੀਂ ਹਨ, ਬਹੁਤ ਸਾਰੇ ਲੋਕ ਭੁੱਖ ਕਾਰਨ ਮਰ ਰਹੇ ਹਨ। ਪੰਜਾਬ ਵਿੱਚ ਸਿੱਖਿਆ ਦਾ ਵੀ ਕੋਈ ਖ਼ਾਸ ਪ੍ਰਬੰਧ ਨਹੀਂ ਹੈ ਕਿਉਂਕਿ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਬੱਚੇ ਅੱਜ ਵੀ ਸਿੱਖਿਆ ਤੋਂ ਵਾਂਝੇ ਹਨ।ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਲਾਕਡਾਊਨ ਕਰ ਰੱਖਿਆ ਹੈ ਜਿਸ ਕਾਰਨ ਕਿ ਬਹੁਤ ਸਾਰੇ ਲੋਕਾਂ ਦੇ ਕੰਮ ਕਾਜ ਠੱਪ ਹੋ ਚੁੱਕੇ ਹਨ ਅਤੇ ਵਧਦੀ ਮਹਿੰਗਾਈ ਕਾਰਨ ਉਨ੍ਹਾਂ ਦੀ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਪੂਰਤੀ ਵੀ ਉਹੋ ਕਰਨ ਤੋਂ ਅਸਮਰੱਥ ਹਨ।ਸੋ ਇਸੇ ਨੂੰ ਦੇਖਦੇ ਹੋਏ ਲੁਧਿਆਣਾ ਵਿੱਚ ਇੱਕ ਦੁਕਾਨ ਖੁੱਲ੍ਹੀ ਹੈ ਜਿਸਦਾ ਨਾਂ ਨੇਕੀ ਦੀ ਦੁਕਾਨ ਰੱਖਿਆ ਗਿਆ ਹੈ;ਇਸ ਦੁਕਾਨ ਨੂੰ ਇੱਕ ਐੱਨਜੀਓ ਦੇ ਤਹਿਤ ਖੋਲ੍ਹਿਆ ਗਿਆ ਹੈ, ਜਿੱਥੇ ਕਿ ਲੋਕਾਂ ਨੂੰ ਸਸਤੇ ਕੀਮਤਾਂ ਉੱਤੇ ਸਾਮਾਨ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੁਕਾਨ ਉੱਤੇ ਜੋ ਵੀ ਪੈਸਾ ਇਕੱਠਾ ਹੁੰਦਾ ਹੈ

ਉਸ ਨੂੰ ਵੀ ਲੋਕਾਂ ਦੀ ਸਹਾਇਤਾ ਲਈ ਹੀ ਵਰਤਿਆ ਜਾ ਰਿਹਾ ਹੈ।ਇਸ ਦੁਕਾਨ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਹੁਤ ਸਾਰੇ ਬੱਚਿਆਂ ਨੂੰ ਮੁਫ਼ਤ ਵਿੱਚ ਸਿੱਖਿਆ ਵੀ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਵਸਤੂਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਮੈਡੀਕਲ ਸਹੂਲਤਾਂ ਵੀ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ।

About khabar

Leave a Reply

Your email address will not be published. Required fields are marked *