Breaking News
Home / खबरे / ਸਿੱਧੂ ਮੂਸੇਵਾਲੇ ਨੇ ਦਿੱਤਾ ਆਪਣੇ ਵਿਰੋਧੀਆਂ ਨੂੰ ਠੋਕਵਾਂ ਜਵਾਬ

ਸਿੱਧੂ ਮੂਸੇਵਾਲੇ ਨੇ ਦਿੱਤਾ ਆਪਣੇ ਵਿਰੋਧੀਆਂ ਨੂੰ ਠੋਕਵਾਂ ਜਵਾਬ

ਸਿੱਧੂ ਮੂਸੇਵਾਲੇ ਦੇ ਲਗਾਤਾਰ ਗਾਣਿਆਂ ਰਹੇ ਹਨ ਅਤੇ ਲੋਕਾਂ ਵੱਲੋਂ ਪਸੰਦ ਵੀ ਕੀਤੇ ਜਾ ਰਹੇ ਹਨ। ਜਿਸ ਨਾਲ ਕਿ ਸਿੱਧੂ ਮੂਸੇਵਾਲੇ ਵੱਲੋਂ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਜਾ ਰਿਹਾ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸਿੱਧੂ ਮੂਸੇਵਾਲੇ ਦੇ ਬਹੁਤ ਸਾਰੇ ਕਲਾਕਾਰਾਂ ਨਾਲ ਵਿਵਾਦ ਚੱਲ ਰਹੇ ਸੀ। ਬਹੁਤ ਸਾਰੇ ਪੰਜਾਬੀ ਗਾਇਕਾਂ ਵੱਲੋਂ ਸਿੱਧੂ ਮੂਸੇਵਾਲੇ ਨੂੰ ਆਪਣੇ ਗੀਤਾਂ ਰਾਹੀਂ ਭੰਡਿਆ ਜਾ ਰਿਹਾ ਸੀ, ਜਿਸ ਤੋਂ ਬਾਅਦ ਕਿ ਹੁਣ ਜਦੋਂ ਸਿੱਧੂ ਮੂਸੇਵਾਲੇ ਦੀ ਮੂਸਾ ਟੇਪ ਰਿਲੀਜ਼ ਹੋਈ ਹੈ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਬਹੁਤ ਸਾਰੇ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ। ਕਿਉਂਕਿ ਲਗਾਤਾਰ ਸਿੱਧੂ ਮੂਸੇਵਾਲੇ ਵੱਲੋਂ ਗਾਏ ਗੀਤ ਰਿਲੀਜ਼ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਹੈ

ਕਿ ਮੂਸੇ ਟੇਪ ਵਿੱਚ ਕੁੱਲ ਤੀਹ ਗਾਣੇ ਆਉਣੇ ਹਨ ,ਪਰ ਅਜੇ ਤਕ ਬਹੁਤ ਥੋੜ੍ਹੇ ਗਾਣੇ ਰਿਲੀਜ਼ ਹੋਏ ਹਨ । ਹੁਣ ਤਕ ਬਹੁਤ ਸਾਰੇ ਰਿਕਾਰਡ ਸਿੱਧੂ ਮੂਸੇਵਾਲੇ ਨੇ ਤੋਡ਼ ਦਿੱਤੇ ਹਨ । ਇਸ ਤੋਂ ਇਲਾਵਾ ਸਿੱਧੂ ਮੂਸੇ ਵਾਲੇ ਦੇ ਪ੍ਰਸੰਸਕਾਂ ਵੱਲੋਂ ਲਗਾਤਾਰ ਸਿੱਧੂ ਮੂਸੇਵਾਲੇ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਖਰੀਆਂ ਖਰੀਆਂ ਸੁਣਾਈਆਂ ਜਾ ਰਹੀਆਂ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਦਾ ਕੋਈ ਤੋੜ ਨਹੀਂ ਅਤੇ ਉਸ ਦੇ ਬਰਾਬਰ ਕੋਈ ਨਹੀਂ ਆ ਸਕਦਾ। ਇੱਥੇ ਹੀ ਸਿੱਧੂ ਮੂਸੇਵਾਲੇ ਦੇ ਕੁਝ ਫੈਂਸ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਅੱਜ ਦਾ ੳੁਸੇਨ ਬੋਲਟ ਹੈ,

ਜਿਸ ਨੂੰ ਕੇ ਇਸ ਰੇਸ ਵਿੱਚ ਕੋਈ ਹੋਰ ਹਰਾ ਨਹੀਂ ਸਕਦਾ। ਭਾਵੇਂ ਕਿ ਸਿੱਧੂ ਮੂਸੇਵਾਲੇ ਵੱਲੋਂ ਬਹੁਤ ਸਾਰੇ ਰਿਕਾਰਡ ਖਡ਼੍ਹੇ ਕਰ ਦਿੱਤੇ ਗਏ ਹਨ। ਪਰ ਫਿਰ ਵੀ ਇਸ ਪੰਜਾਬੀ ਇੰਡਸਟਰੀ ਵਿੱਚ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇਨ੍ਹਾਂ ਵਿਰੋਧੀਆਂ ਦਾ ਸਾਹਮਣਾ ਸਿੱਧੂ ਮੂਸੇ ਵਾਲੇ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਸੰਸਕ ਕਰ ਲੈਂਦੇ ਹਨ। ਜਿਵੇਂ ਕਿ ਬਿੱਗ ਵਰਡ ਨੇ ਸਿੱਧੂ ਮੂਸੇਵਾਲੇ ਦਾ ਇੱਕ ਗਾਣਾ ਲੀਕ ਕਰ ਦਿੱਤਾ ਸੀ,

ਜਿਸ ਤੋਂ ਬਾਅਦ ਕੇ ਸਿੱਧੂ ਮੂਸੇਵਾਲੇ ਦੇ ਚਾਹੁਣ ਵਾਲਿਆਂ ਨੇ ਬਿੱਗ ਵਰਲਡ ਨੂੰ ਖਰੀਆਂ ਖਰੀਆਂ ਸੁਣਾਈਆਂ ਸੀ ਅਤੇ ਕਿਹਾ ਸੀ ਕਿ ਉਹ ਸਿੱਧੂ ਮੂਸੇ ਵਾਲੇ ਦਾ ਕੁਝ ਨਹੀਂ ਵਿਗਾੜ ਸਕਦਾ।

About khabar

Leave a Reply

Your email address will not be published. Required fields are marked *