Breaking News
Home / खबरे / ਪੰਪ ਦੇ ਵਿੱਚ ਆ ਗਿਆ ਕੋਬਰਾ, ਜਦੋਂ ਫੜਨ ਦੀ ਕੀਤੀ ਕੋਸ਼ਿਸ਼ ਵੇਖੋ ਫਿਰ ਕੀ ਹੋਇਆ

ਪੰਪ ਦੇ ਵਿੱਚ ਆ ਗਿਆ ਕੋਬਰਾ, ਜਦੋਂ ਫੜਨ ਦੀ ਕੀਤੀ ਕੋਸ਼ਿਸ਼ ਵੇਖੋ ਫਿਰ ਕੀ ਹੋਇਆ

ਜੇਕਰ ਕਿਸੇ ਵਿਅਕਤੀ ਦੇ ਸਾਹਮਣੇ ਅਚਾਨਕ ਸੱਪ ਆ ਜਾਵੇ ਤਾਂ ਉਸ ਦੀ ਹਾਲਤ ਖਰਾਬ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਰਾਜਸਥਾਨ ਦੇ ਧੌਲਪੁਰ ਖੇੜਾ ਸਥਿਤ ਬੀਸਲਪੁਰ ਭੇਜੋ ਪਰਿਯੋਜਨਾ ਦੇ ਪੰਪ ਹਾਊਸ ਵਿਚ ਇਕ ਕੋਬਰਾ ਸੱਪ ਦੇਖਿਆ ਗਿਆ। ਜਿਸ ਤੋਂ ਬਾਅਦ ਕੇ ਉੱਥੇ ਮੌਜੂਦ ਕਰਮਚਾਰੀਆਂ ਦੀ ਹਾਲਤ ਖ਼ਰਾਬ ਹੋ ਗਈ, ਉਸ ਤੋਂ ਬਾਅਦ ਉਨ੍ਹਾਂ ਨੇ ਇਸ ਕੋਬਰਾ ਸੱਪ ਦਾ ਰੈਸਕਿਊ ਕਰਵਾਉਣ ਲਈ ਬਚਾਅ ਟੀਮ ਨੂੰ ਬੁਲਾਇਆ ਅਤੇ ਉਨ੍ਹਾਂ ਨੇ ਇਸ ਕੋਬਰਾ ਸੱਪ ਨੂੰ ਕਾਬੂ ਵਿੱਚ ਕਰਨ ਦੀ ਕੋਸ਼ਿਸ਼ ਕੀਤੀ। ਲਗਾਤਾਰ ਕੋਸ਼ਿਸ਼ ਕਰਨ ਤੋਂ ਬਾਅਦ ਉਨ੍ਹਾਂ ਨੇ ਇਸ ਕੋਬਰਾ ਨੂੰ ਕਾਬੂ ਵਿੱਚ ਕੀਤਾ ਅਤੇ ਬਾਅਦ ਵਿੱਚ ਇਸ ਕੋਬਰਾ ਸੱਪ ਨੇ ਇੱਕ ਗੋਹ ਨੂੰ ਬਾਹਰ ਕੱਢਿਆ ਕਿਉਂਕਿ ਇਹ ਸੱਪ ਪਹਿਲਾਂ ਉਸ ਗੋਹ ਨੂੰ ਨਿਗਲ ਚੁੱਕਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਸੱਪ ਦਾ ਰੈਸਕਿਊ ਕਰਨ ਤੋਂ ਬਾਅਦ ਬਚਾਅ ਕਰਮੀਆਂ ਨੇ ਇਸ ਸੱਪ ਨੂੰ ਜੰਗਲ ਵਿੱਚ ਛੱਡ ਦਿੱਤਾ। ਇੱਥੇ ਮੌਜੂਦ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਹ ਸੱਪ ਉਸ ਗੋਹ ਦੇ ਪਿੱਛੇ ਪਿੱਛੇ ਹੀ ਇਥੇ ਪੰਪ ਹਾਊਸ ਵਿੱਚ ਆਇਆ ਹੋਵੇਗਾ, ਪਰ ਜਿੰਨਾ ਸਮਾਂ ਇਹ ਸੱਪ ਇੱਥੇ ਰਿਹਾ ਤਾਂ ਉਸ ਸਮੇਂ ਕਰਮਚਾਰੀਆਂ ਦੇ ਕੰਮ ਵਿੱਚ ਵਿਘਣ ਪਈ। ਇਸ ਤੋਂ ਇਲਾਵਾ ਉਨ੍ਹਾਂ ਦਾ ਦੱਸਣਾ ਹੈ ਕਿ ਜਦੋਂ ਉਨ੍ਹਾਂ ਨੇ ਇਹ ਕੋਬਰਾ ਸੱਪ ਦੇਖਿਆ ਤਾਂ ਉਸ ਸਮੇਂ ਉਹ ਬਹੁਤ ਜ਼ਿਆਦਾ ਡਰ ਗਏ ਸੀ, ਕਿਉਂਕਿ ਕੋਬਰਾ ਸੱਪ ਬਹੁਤ ਜ਼ਿਆਦਾ ਜ਼ਹਿਰੀਲਾ ਹੁੰਦਾ ਹੈ।

ਜੇਕਰ ਇਹ ਕਿਸੇ ਵੀ ਵਿਅਕਤੀ ਨੂੰ ਡੰਗ ਮਾਰ ਦੇਵੇ ਤਾਂ ਉਸ ਦਾ ਬਚਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ।ਕੋਬਰਾ ਸੱਪ ਸਭ ਤੋਂ ਜ਼ਹਿਰੀਲੇ ਸੱਪਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਲਈ ਲੋਕ ਇਸ ਕੋਬਰਾ ਸੱਪ ਤੋਂ ਬਹੁਤ ਜ਼ਿਆਦਾ ਡਰਦੇ ਹਨ ਅੱਜਕੱਲ੍ਹ ਇਨ੍ਹਾਂ ਦੀ ਗਿਣਤੀ ਘਟ ਚੁੱਕੀ ਹੈ, ਪਰ ਜੰਗਲਾਂ ਵਿੱਚ ਆਮ ਹੀ ਅਜਿਹੇ ਸੱਪ ਪਾਏ ਜਾਂਦੇ ਹਨ ਜੋ ਕਿ ਬਹੁਤ ਜ਼ਹਿਰੀਲੇ ਹੁੰਦੇ ਹਨ। ਪਰ ਇਸ ਮਾਮਲੇ ਵਿਚ ਜਦੋਂ ਕਰਮਚਾਰੀਆਂ ਵੱਲੋਂ ਇਸ ਨੂੰ ਕਾਬੂ ਵਿੱਚ ਕਰ ਲਿਆ ਗਿਆ ਤਾਂ ਇਸ ਨੂੰ ਮਾਰਨ ਦੀ ਥਾਂ ਤੇ ਉਨ੍ਹਾਂ ਨੇ ਜੰਗਲ ਵਿੱਚ ਹੀ ਛੱਡਿਆ।

About khabar

Leave a Reply

Your email address will not be published. Required fields are marked *