Breaking News
Home / खबरे / ਲੱਖਾ ਸਿਧਾਣਾ ਨੇ ਫੜਿਆ ਦਰੱਖਤਾਂ ਨੂੰ ਅੱਗ ਲਾਉਣ ਵਾਲਾ ਵਿਅਕਤੀ ,ਵੇਖੋ ਫਿਰ ਕੀ ਹੋਇਆ

ਲੱਖਾ ਸਿਧਾਣਾ ਨੇ ਫੜਿਆ ਦਰੱਖਤਾਂ ਨੂੰ ਅੱਗ ਲਾਉਣ ਵਾਲਾ ਵਿਅਕਤੀ ,ਵੇਖੋ ਫਿਰ ਕੀ ਹੋਇਆ

ਲੱਖਾ ਸਧਾਣਾ ਜੋ ਕਿ ਅਕਸਰ ਹੀ ਅਜਿਹੇ ਮੁੱਦੇ ਉਠਾਉਂਦੇ ਹਨ ਜੋ ਕਿ ਸਾਰਿਆਂ ਦੇ ਸਾਂਝੇ ਹੁੰਦੇ ਹਨ। ਪਹਿਲਾਂ ਉਨ੍ਹਾਂ ਨੇ ਕਿਸਾਨੀ ਅੰਦੋਲਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ ਅਤੇ ਅੱਜਕੱਲ੍ਹ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਦਿੱਲੀ ਪਹੁੰਚਣ ਤਾਂ ਜੋ ਇਸ ਕਿਸਾਨੀ ਨੂੰ ਜਿੱਤਿਆ ਜਾ ਸਕੇ। ਪਰ ਉੱਥੇ ਹੀ ਹੁਣ ਲੱਖਾ ਸਿਧਾਣਾ ਵੱਲੋਂ ਇੱਕ ਹੋਰ ਮੁੱਦਾ ਉਠਾਇਆ ਗਿਆ ਹੈ, ਜੋ ਕਿ ਸਾਰਿਆਂ ਲਈ ਬਹੁਤ ਹੀ ਜ਼ਰੂਰੀ ਹੈ।ਭਾਵੇਂ ਕਿ ਲੱਖਾ ਸਧਾਣਾ ਇਸ ਮੁੱਦੇ ਉੱਤੇ ਪਹਿਲਾਂ ਵੀ ਬੋਲਦੇ ਰਹੇ ਹਨ ਪਰ ਅੱਜਕੱਲ੍ਹ ਉਨ੍ਹਾਂ ਵੱਲੋਂ ਲਗਾਤਾਰ ਕੁਝ ਅਜਿਹੀਆਂ ਵੀਡੀਓਜ਼ ਸਾਹਮਣੇ ਰੱਖੀਆਂ ਜਾ ਰਹੀਆਂ ਹਨ, .

ਜਿਸ ਵਿੱਚ ਉਹ ਦਿਖਾ ਰਹੇ ਹਨ ਕਿ ਕਿਸ ਤਰੀਕੇ ਨਾਲ ਲੋਕ ਦਰੱਖਤਾਂ ਦੀ ਬੇਕਦਰੀ ਕਰ ਰਹੇ ਹਨ ਭਾਵ ਕਿ ਉਨ੍ਹਾਂ ਨੂੰ ਵੱਢ ਰਹੇ ਹਨ ਜਾਂ ਜਲਾ ਰਹੇ ਹਨ ਅਤੇ ਫਿਰ ਬਾਅਦ ਵਿਚ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਕਸੀਜਨ ਦੀ ਕਮੀ ਹੋ ਗਈ ਹੈ ਜਾਂ ਫਿਰ ਪ੍ਰਦੂਸ਼ਣ ਬਹੁਤ ਜ਼ਿਆਦਾ ਵਧ ਗਿਆ ਹੈ। ਪਹਿਲਾਂ ਵੀ ਉਨ੍ਹਾਂ ਨੇ ਇਕ ਵੀਡੀਓ ਸਾਂਝੀ ਕੀਤੀ ਸੀ ਜਿਸ ਵਿਚ ਕੇ ਕਿਸੇ ਵਿਅਕਤੀ ਦੁਆਰਾ ਟਾਹਲੀਆਂ ਵੱਢੀਆਂ ਗਈਆਂ ਸੀ। ਉਸ ਤੋਂ ਬਾਅਦ ਲੱਖਾ ਸਿਧਾਣਾ ਨੇ ਉਸ ਵਿਅਕਤੀ ਤੋਂ ਸੋਸ਼ਲ ਮੀਡੀਆ ਉੱਤੇ ਸਾਰਿਆਂ ਦੇ ਸਾਹਮਣੇ ਮੁਆਫ਼ੀ ਵੀ ਮੰਗਵਾਈ ਸੀ

ਅਤੇ ਹੁਣ ਉਸੇ ਤਰ੍ਹਾਂ ਦੀ ਇੱਕ ਹੋਰ ਵੀਡਿਓ ਸੋਸ਼ਲ ਮੀਡੀਅਾ ੳੁੱਤੇ ਲੱਖਾ ਸਿਧਾਣਾ ਵੱਲੋਂ ਸਾਂਝੀ ਕੀਤੀ ਗਈ ਹੈ।ਜਿਸ ਵਿੱਚ ਉਹ ਦਿਖਾ ਰਹੇ ਹਨ ਕਿ ਇਹ ਇਕ ਵਿਅਕਤੀ ਵੱਲੋਂ ਆਪਣੇ ਖੇਤ ਦੇ ਆਲੇ ਦੁਆਲੇ ਜੋ ਵੀ ਦਰੱਖਤ ਲੱਗੇ ਹੋਏ ਹਨ ,ਉਨ੍ਹਾਂ ਦੀਆਂ ਜੜ੍ਹਾਂ ਵਿਚ ਅੱਗ ਲਗਾ ਦਿੱਤੀ ਗਈ ਹੈ। ਇਸ ਵੀਡੀਓ ਵਿੱਚ ਲੱਖਾ ਸਿਧਾਣਾ ਵੱਲੋਂ ਲੋਕਾਂ ਤੋਂ ਇਹ ਸਵਾਲ ਕੀਤੇ ਜਾ ਰਹੇ ਹਨ ਕਿ ਇਕ ਪਾਸੇ ਲੋਕ ਸਿਸਟਮ ਅਤੇ ਸਰਕਾਰਾਂ ਉਤੇ ਸਵਾਲ ਚੁੱਕਦੇ ਹਨ ਅਤੇ ਦੂਜੇ ਪਾਸੇ ਅਜਿਹੀਆਂ ਬੇਵਕੂਫੀਆਂ ਕਰਦੇ ਹਨ ਜਿਨ੍ਹਾਂ ਨਾਲ ਕਿ ਉਨ੍ਹਾਂ ਦਾ ਖ਼ੁਦ ਦਾ ਨੁਕਸਾਨ ਹੁੰਦਾ ਹੈ।

ਭਾਵੇਂ ਕਿ ਲੱਖਾ ਸਧਾਣਾ ਵੱਲੋਂ ਉਸ ਵਿਅਕਤੀ ਨੂੰ ਜਿਸਨੇ ਕੇ ਅੱਗ ਲਗਾਈ ਸੀ, ਪਿਆਰ ਨਾਲ ਸਮਝਾਇਆ ਜਾ ਰਿਹਾ ਸੀ ਪਰ ਉਨ੍ਹਾਂ ਦੇ ਮਨ ਵਿਚ ਜੋ ਗੁੱਸਾ ਸੀ ਉਹ ਸਾਫ ਸਾਫ ਦਿਖਾਈ ਦੇ ਰਿਹਾ ਸੀ।

About khabar

Leave a Reply

Your email address will not be published. Required fields are marked *