Breaking News
Home / खबरे / 22 ਸਾਲਾਂ ਦੀ ਇਸ ਸਰਪੰਚ ਨੇ ਕਰ ਦਿੱਤੀ ਕਮਾਲ ,ਪਿੰਡ ਦਾ ਵਿਕਾਸ ਵੇਖ ਉੱਡ ਜਾਣਗੇ ਹੋਸ਼

22 ਸਾਲਾਂ ਦੀ ਇਸ ਸਰਪੰਚ ਨੇ ਕਰ ਦਿੱਤੀ ਕਮਾਲ ,ਪਿੰਡ ਦਾ ਵਿਕਾਸ ਵੇਖ ਉੱਡ ਜਾਣਗੇ ਹੋਸ਼

ਪਿਛਲੇ ਕੁਝ ਸਮੇਂ ਤੋਂ ਬਠਿੰਡਾ ਦਾ ਮਾਣਕ ਖੰਨਾ ਪਿੰਡ ਚਰਚਾ ਵਿੱਚ ਹੈ ਕਿਉਂਕਿ ਇੱਥੇ ਇੱਕ ਬਹੁਤ ਹੀ ਘੱਟ ਉਮਰ ਦੀ ਲੜਕੀ ਨੂੰ ਸਰਪੰਚ ਬਣਾਇਆ ਗਿਆ ਹੈ ਅਤੇ ਇਸ ਸਰਪੰਚ ਨੇ ਇਸ ਪਿੰਡ ਦੀ ਤਸਵੀਰ ਹੀ ਬਦਲ ਦਿੱਤੀ ਹੈ ਅਤੇ ਲੋਕ ਉਨ੍ਹਾਂ ਦੇ ਕੰਮ ਤੋਂ ਬਹੁਤ ਖੁਸ਼ ਦਿਖਾਈ ਦੇ ਰਹੇ ਹਨ । ਉਥੇ ਹੀ ਜਦੋਂ ਪਿੰਡ ਦੀ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਸੋਚਿਆ ਸੀ ਕਿ ਉਹ ਸਰਪੰਚ ਬਣਨਗੇ, ਪਰ ਜਦੋਂ ਸਰਪੰਚੀ ਦੀਆਂ ਚੋਣਾਂ ਆਈਆਂ ਤਾਂ ਉਸ ਤੋਂ ਬਾਅਦ ਉਨ੍ਹਾਂ ਦੇ ਘਰ ਵਿਚ ਗੱਲਬਾਤ ਛਿੜੀ ਕਿ ਕਿਸੇ ਨੂੰ ਘਰ ਵਿੱਚੋਂ ਸਰਪੰਚ ਬਨਾਉਣਾ ਚਾਹੀਦਾ ਹੈ।

ਜਿਸ ਤੋਂ ਬਾਅਦ ਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਵੱਲੋਂ ਉਨ੍ਹਾਂ ਦੇ ਨਾਮ ਉਤੇ ਫਾਰਮ ਭਰਿਆ ਗਿਆ ਅਤੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਉਹ ਸਰਪੰਚ ਬਣ ਗਏ । ਸਰਪੰਚ ਬਣਨ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਬਹੁਤ ਸਾਰੇ ਕੰਮ ਕੀਤੇ ਹਨ ਪਿੰਡ ਵਿੱਚ ਇੱਕ ਬਹੁਤ ਸੋਹਣਾ ਪਾਰਕ ਬਣਾਇਆ ਹੋਇਆ ਹੈ ਇਸ ਤੋਂ ਇਲਾਵਾ ਪਿੰਡ ਵਿੱਚ ਬੱਚਿਆਂ ਲਈ ਲਾਇਬਰੇਰੀ ਵੀ ਬਣੀ ਹੋਈ ਹੈ ।ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣੇ ਪਿਛੋਕੜ ਨੂੰ ਜਾਣ ਸਕਣ ਅਤੇ ਅੱਜਕੱਲ੍ਹ ਜਿਸ ਤਰੀਕੇ ਨਾਲ ਨੌਜਵਾਨ ਗਾਇਕਾਂ ਪਿੱਛੇ ਲੜ ਰਹੇ ਹਨ।

ਇਹ ਸਭ ਬਹੁਤ ਗਲਤ ਹੋ ਰਿਹਾ ਹੈ ਇਸ ਪਿੱਛੇ ਦਾ ਕਾਰਨ ਇਹ ਹੈ ਕਿ ਨੌਜਵਾਨਾਂ ਨੂੰ ਉਨ੍ਹਾਂ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ। ਜਿਸ ਕਾਰਨ ਉਹ ਉਨ੍ਹਾਂ ਦੇ ਅਸੂਲਾਂ ਤੇ ਨਹੀਂ ਚੱਲ ਪਾਉਂਦੇ ਸੋ ਇਸ ਲਈ ਉਨ੍ਹਾਂ ਨੇ ਪਿੰਡ ਵਿੱਚ ਇੱਕ ਲਾਇਬਰੇਰੀ ਖੋਲ੍ਹੀ ਹੈ ਤਾਂ ਜੋ ਪਿੰਡ ਦੇ ਨੌਜਵਾਨ ਅਤੇ ਬੱਚੇ ਕਿਤਾਬਾਂ ਪੜ੍ਹ ਸਕਣ।

ਸੋ ਇਨ੍ਹਾਂ ਦਾ ਕੰਮ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਨੂੰ ਸਰਪੰਚ ਬਣਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਕੋਲ ਨਵੀਆਂ ਤਰਕੀਬਾਂ ਹਨ। ਜੋ ਕਿ ਪਿੰਡਾਂ ਦਾ ਸੁਧਾਰ ਕਰ ਸਕਦੀਆਂ ਹਨ।

About khabar

Leave a Reply

Your email address will not be published. Required fields are marked *