Home / खबरे / ਸਰਕਾਰਾਂ ਵੱਲੋਂ ਲੋਕਾਂ ਦੀ ਖੁਸ਼ਹਾਲੀ ਲਈ ਕੀਤੇ ਜਾ ਰਹੇ ਹਨ ਵੱਡੇ ਵੱਡੇ ਦਾਅਵੇ, ਪਰ ਇਹ ਪਰਿਵਾਰ ਰਹਿ ਰਿਹਾ ਪਿਛਲੇ ਪੰਜ ਸਾਲਾਂ ਤੋਂ ਆਦਿਵਾਸੀਆਂ ਵਾਂਗ

ਸਰਕਾਰਾਂ ਵੱਲੋਂ ਲੋਕਾਂ ਦੀ ਖੁਸ਼ਹਾਲੀ ਲਈ ਕੀਤੇ ਜਾ ਰਹੇ ਹਨ ਵੱਡੇ ਵੱਡੇ ਦਾਅਵੇ, ਪਰ ਇਹ ਪਰਿਵਾਰ ਰਹਿ ਰਿਹਾ ਪਿਛਲੇ ਪੰਜ ਸਾਲਾਂ ਤੋਂ ਆਦਿਵਾਸੀਆਂ ਵਾਂਗ

ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਬਿਜਲੀ ਸਸਤੀ ਕਰ ਦਿੱਤੀ ਜਾਵੇਗੀ, ਪਰ ਉੱਥੇ ਹੀ ਕੁਝ ਪਰਿਵਾਰ ਅਜਿਹੇ ਹਨ ਜਿਨ੍ਹਾਂ ਕੋਲ ਬਿਜਲੀ ਪਹੁੰਚ ਹੀ ਨਹੀਂ ਰਹੀ ਤਾਂ ਉਨ੍ਹਾਂ ਨੂੰ ਬਿਜਲੀ ਸਸਤੀ ਹੋਵੇ ਚਾਹੇ ਮਹਿੰਗੀ ਕੋਈ ਫ਼ਰਕ ਨਹੀਂ ਪੈਂਦਾ। ਜਦੋਂ ਤੱਕ ਸਰਕਾਰ ਉਨ੍ਹਾਂ ਵੱਲ ਇਹ ਧਿਆਨ ਨਹੀਂ ਦਿੰਦੀ ਕਿ ਇਨ੍ਹਾਂ ਘਰਾਂ ਨੂੰ ਵੀ ਬਿਜਲੀ ਦੀ ਜ਼ਰੂਰਤ ਹੈ ਅੱਜ ਵੀ ਪੰਜਾਬ ਵਿੱਚ ਬਹੁਤ ਸਾਰੇ ਪਰਿਵਾਰ ਅਜਿਹੇ ਹਨ ਜੋ ਕਿ ਬਿਜਲੀ ਤੋਂ ਬਿਨਾਂ ਆਪਣਾ ਸਮਾਂ ਲੰਘਾ ਰਹੇ ਹਨ।ਭਾਵੇਂ ਕਿ ਇਕ ਪਾਸੇ ਸਰਕਾਰ ਵੱਲੋਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਦਾ ਪੂਰਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਹਰ ਇੱਕ ਛੋਟੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਰਿਹਾ ਹੈ।

ਪਰ ਉੱਥੇ ਹੀ ਕੁਝ ਪਰਿਵਾਰ ਅਜਿਹੇ ਹਨ ਜਿਨ੍ਹਾਂ ਕੋਲ ਮੁਢਲੀਆਂ ਸਹਾਇਤਾ ਵੀ ਨਹੀਂ ਪਹੁੰਚ ਰਹੀਆਂ।ਇਸੇ ਤਰ੍ਹਾਂ ਦਾ ਇੱਕ ਪਰਿਵਾਰ ਤਰਨਤਾਰਨ ਵਿੱਚ ਰਹਿੰਦਾ ਹੈ, ਜਿਨ੍ਹਾਂ ਕੋਲ ਕੇ ਬਿਜਲੀ ਦਾ ਪ੍ਰਬੰਧ ਨਹੀਂ ਹੈ ।ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਉਹ ਇਸੇ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਆਪਣੇ ਗੁਆਂਢੀਆਂ ਤੋਂ ਬਿਜਲੀ ਲਈ ਜਾਂਦੀ ਸੀ। ਪਰ ਹੁਣ ਉਨ੍ਹਾਂ ਨਾਲ ਉਨ੍ਹਾਂ ਦੇ ਸਬੰਧ ਚੰਗੇ ਨਹੀਂ ਰਹੇ ਤਾਂ ਹੁਣ ਉਨ੍ਹਾਂ ਨੂੰ ਬਿਜਲੀ ਨਹੀਂ ਦਿੱਤੀ ਜਾਂਦੀ। ਜਿਸ ਤੋਂ ਬਾਅਦ ਕੇ ਉਹ ਹੁਣ ਬਿਨਾਂ ਬਿਜਲੀ ਤੋਂ ਆਪਣਾ ਜੀਵਨ ਬਿਤਾਉਣ ਲਈ ਮਜਬੂਰ ਹਨ।

ਉਥੇ ਹੀ ਉਨ੍ਹਾਂ ਦੇ ਘਰ ਵਿੱਚ ਇੱਕ ਅਜਿਹਾ ਬੱਚਾ ਹੈ ਜਿਸ ਨੂੰ ਦਿਮਾਗੀ ਬੁਖਾਰ ਚੜ੍ਹਿਆ ਅਤੇ ਉਸ ਦੀ ਹਾਲਤ ਬਿਲਕੁਲ ਠੀਕ ਨਹੀਂ ਹੈ ਤਾਂ ਇਸ ਬੱਚੇ ਨੂੰ ਵੀ ਗਰਮੀ ਵਿੱਚ ਰਹਿਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਇਸ ਘਰ ਦੇ ਮੁਖੀ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਕਮਰਾ ਸਰਕਾਰ ਵੱਲੋਂ ਪਾਇਆ ਗਿਆ ਸੀ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਰਸੋਈ ਬਣਾਉਣ ਲਈ ਵੀ ਕਿਹਾ ਸੀ। ਪਰ ਕਿਸੇ ਨੇ ਇਸ ਗੱਲ ਵਿੱਚ ਹਾਮੀ ਨਹੀਂ ਭਰੀ ਇਸ ਤੋਂ ਇਲਾਵਾ ਇੱਥੇ ਬਿਜਲੀ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ।

About khabar

Leave a Reply

Your email address will not be published. Required fields are marked *