Home / खबरे / ਯੂ ਪੀ ਚ ਸਿੱਖ ਬਜ਼ੁਰਗ ਦੀ ਕੀਤੀ ਗਈ ਬੁਰੀ ਤਰ੍ਹਾਂ ਕੁੱਟਮਾਰ

ਯੂ ਪੀ ਚ ਸਿੱਖ ਬਜ਼ੁਰਗ ਦੀ ਕੀਤੀ ਗਈ ਬੁਰੀ ਤਰ੍ਹਾਂ ਕੁੱਟਮਾਰ

ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕੇ ਇਕ ਸਿੱਖ ਬਜ਼ੁਰਗ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਯੂ ਪੀ ਦੇ ਇਕ ਪਿੰਡ ਦਾ ਹੈ ਜਿਥੇ ਕਿ ਇੱਕ ਬਜ਼ੁਰਗ ਨਾਲ ਉਥੋਂ ਦੇ ਲੋਕਾਂ ਦੁਆਰਾ ਕੁੱ-ਟ-ਮਾ-ਰ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਉਨ੍ਹਾਂ ਵਾਲਾਂ ਤੋਂ ਫੜ ਕੇ ਕੁੱਟਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਕਾਰ ਐਕਸੀਡੈਂਟ ਦਾ ਹੈ ਅਤੇ ਅੱਜ ਤੋਂ ਨੌਂ ਦਿਨ ਪਹਿਲਾਂ ਇਹ ਘਟਨਾ ਵਾਪਰੀ ਸੀ ।ਇਸ ਬਜ਼ੁਰਗ ਸੁਖਜੀਤ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉਸ ਨੂੰ ਨੌਂ ਦਿਨ ਪਹਿਲਾਂ ਉਸ ਦੇ ਦੋਸਤ ਦਾ ਫੋਨ ਆਇਆ ਸੀ ਕਿ ਉਸ ਦਾ ਕਾਰ ਐਕਸੀਡੈਂਟ ਹੋ ਗਿਆ ਹੈ ਅਤੇ ਉਨ੍ਹਾਂ ਦੇ ਸੱਟਾਂ ਲੱਗੀਆਂ ਹਨ,ਇਸ ਤੋਂ ਇਲਾਵਾ ਯੂ ਪੀ ਦੇ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨਾਲ ਕੁੱਟਮਾਰ ਕਰ ਰਹੇ ਹਨ ਇਸ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ। ਇਸ ਲਈ ਇਸ ਬਜ਼ੁਰਗ ਦਾ ਪੁੱਤਰ ਆਪਣੇ ਦੋਸਤ ਦੀ ਸਹਾਇਤਾ ਕਰਨ ਲਈ ਉੱਥੇ ਪਹੁੰਚਿਆ। ਪਰ ਉੱਥੋਂ ਦੇ ਲੋਕਾਂ ਨੇ ਜ਼ਖ਼ਮੀ ਲੋਕਾਂ ਨਾਲ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਬੜੀ ਮੁਸ਼ਕਿਲ ਨਾਲ ਉਨ੍ਹਾਂ ਨੇ ਆਪਣੀਆਂ ਜਾਨਾਂ ਬਚਾਈਆਂ। ਉਸ ਤੋਂ ਬਾਅਦ ਇਸ ਬਜ਼ੁਰਗ ਦੇ ਪੁੱਤਰ ਨੇ ਇਸ ਬਜ਼ੁਰਗ ਨੂੰ ਫੋਨ ਕੀਤਾ ਤੇ ਸਾਰੀ ਘਟਨਾ ਦੱਸੀ ਅਤੇ ਕਿਹਾ ਕਿ ਜ਼ਖ਼ਮੀਆਂ ਨੂੰ ਉਹ ਹਸਪਤਾਲ ਵਿੱਚ ਪਹੁੰਚਾ ਦੇਣ। ਜਿਸ ਲਈ ਕਿ ਇਹ ਬਜ਼ੁਰਗ ਆਪਣੀ ਕਾਰ ਲੈ ਕੇ ਉਥੇ ਪਹੁੰਚੇ ਅਤੇ ਉਨ੍ਹਾਂ ਜ਼ਖਮੀਆਂ ਨੂੰ ਹਸਪਤਾਲ ਵਿੱਚ ਪਹੁੰਚਾ ਦਿੱਤਾ।

ਇਸੇ ਗੱਲ ਤੋਂ ਯੂਪੀ ਦੇ ਕੁਝ ਲੋਕ ਭੜਕ ਉਠੇ ਕਿਉਂਕਿ ਉਨ੍ਹਾਂ ਦੇ ਕੁਝ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਚੁੱਕੀ ਸੀ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਾਰ ਵਾਲਿਆਂ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਾਰਿਆ ਹੈ। ਜਿਸ ਲਈ ਉਹ ਉਨ੍ਹਾਂ ਦਾ ਇਲਾਜ ਵੀ ਨਹੀਂ ਹੋਣ ਦੇਣਗੇ ਅਤੇ ਜਿਸ ਬਜ਼ੁਰਗ ਬਾਬੇ ਨੇ ਉਨ੍ਹਾਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਸੀ, ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੀ ਵੀਡਿਓ ਕੲੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਪਰ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

About khabar

Leave a Reply

Your email address will not be published. Required fields are marked *