Home / खबरे / ਦੀਪ ਸਿੱਧੂ ਨੇ ਢੱਡਰੀਆਂਵਾਲੇ ਨੂੰ ਦਿੱਤਾ ਠੋਕਵਾਂ ਜਵਾਬ ,ਬੱਬੂ ਮਾਨ ਅਤੇ ਲੱਖੇ ਸਿਧਾਣੇ ਬਾਰੇ ਵੱਡਾ ਬਿਆਨ

ਦੀਪ ਸਿੱਧੂ ਨੇ ਢੱਡਰੀਆਂਵਾਲੇ ਨੂੰ ਦਿੱਤਾ ਠੋਕਵਾਂ ਜਵਾਬ ,ਬੱਬੂ ਮਾਨ ਅਤੇ ਲੱਖੇ ਸਿਧਾਣੇ ਬਾਰੇ ਵੱਡਾ ਬਿਆਨ

ਦੀਪ ਸਿੱਧੂ ਜੋ ਕਿ ਅਕਸਰ ਹੀ ਲੋਕਾਂ ਨਾਲ ਆਪਣੀ ਗੱਲਬਾਤ ਲਾਈਵ ਹੋ ਕੇ ਸਾਂਝੀ ਕਰਦੇ ਹਨ ਕਿਉਂਕਿ ਅਕਸਰ ਹੀ ਉਨ੍ਹਾਂ ਉੱਤੇ ਕੁਝ ਅਜਿਹੇ ਇਲਜ਼ਾਮ ਲਗਾਏ ਜਾਂਦੇ ਹਨ ਜਿਨ੍ਹਾਂ ਦੀ ਸਫ਼ਾਈ ਦੇਣ ਲਈ ਉਨ੍ਹਾਂ ਨੂੰ ਲਾਈਵ ਹੋਣਾ ਪੈਂਦਾ ਹੈ। ਪਿਛਲੇ ਦਿਨੀਂ ਉਹ ਇੱਕ ਵਾਰ ਫਿਰ ਤੋਂ ਲਾਏ ਹੋਏ ਅਤੇ ਉਨ੍ਹਾਂ ਨੇ ਗੱਲਬਾਤ ਕੀਤੀ ਕਿ ਜਿਸ ਤਰੀਕੇ ਨਾਲ ਬੱਬੂ ਮਾਨ ਅਤੇ ਉਨ੍ਹਾਂ ਦੀ ਤਕਰਾਰ ਦੀ ਗੱਲਬਾਤ ਸੋਸ਼ਲ ਮੀਡੀਆ ਉੱਤੇ ਚੱਲ ਰਹੀ ਹੈ ,ਇੱਥੇ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੈ। ਉਨ੍ਹਾਂ ਕਿਹਾ ਕਿ ਬੱਬੂ ਮਾਨ ਨਾਲ ਉਨ੍ਹਾਂ ਦਾ ਕੋਈ ਵੀ ਨਿੱਜੀ ਮਸਲਾ ਨਹੀਂ ਹੈ ਇਹ ਸਾਰੇ ਸਿਧਾਂਤਕ ਮਸਲੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੇਸ਼ਨ ਲਾਈਵ ਦੇ ਦੌਰਾਨ ਗੱਲਬਾਤ ਕੀਤੀ ਕਿ ਹਰਿਆਣਾ ਅਤੇ ਪੰਜਾਬ ਦੇ ਲੋਕ ਪਹਿਲਾਂ ਤੋਂ ਹੀ ਇਕਜੁੱਟ ਰਹੇ ਹਨ ਅਤੇ ਹਮੇਸ਼ਾ ਇਕਜੁੱਟ ਰਹਿਣਗੇ। ਬਹੁਤ ਸਾਰੀਆਂ ਤਾਕਤਾਂ ਨੇ ਉਨ੍ਹਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਹੈ ਪਰ ਜਿਸ ਤਰੀਕੇ ਨਾਲ ਉਹ ਸ਼ੁਰੂ ਤੋਂ ਇੱਕ ਮਿੱਕ ਹੋ ਕੇ ਚਲਦੇ ਆਏ ਹਨ ਅਤੇ ਹੁਣ ਵੀ ਉਹ ਉਸੇ ਤਰੀਕੇ ਨਾਲ ਹੀ ਚੱਲਣਗੇ । ਦੱਸ ਦੇਈਏ ਕਿ ਦੀਪ ਸਿੱਧੂ ਜਦੋਂ ਤੋਂ ਜੇਲ੍ਹ ਵਿੱਚੋਂ ਜ਼ਮਾਨਤ ਲੈ ਕੇ ਬਾਹਰ ਆਏ ਹਨ ਉਸ ਸਮੇਂ ਤੋਂ ਲੈ ਕੇ ਹੀ ਕਿਸਾਨੀ ਅੰਦੋਲਨ ਬਾਰੇ ਗੱਲਬਾਤ ਕਰਦੇ ਹਨ ਪਰ ਅਜੇ ਤਕ ਉਹ ਕਿਸਾਨੀ ਅੰਦੋਲਨ ਦੇ ਕਿਸੇ ਵੀ ਸਟੇਜ ਉੱਤੇ ਨਹੀਂ ਪਹੁੰਚੇ।

ਪੰਜਾਬ ਪੁਲੀਸ ਵੱਲੋਂ ਅਜੇ ਵੀ ਉਨ੍ਹਾਂ ਦੇ ਖ਼ਿਲਾਫ਼ ਕਿਤੇ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਪਿਛਲੇ ਦਿਨੀਂ ਜਦੋਂ ਉਨ੍ਹਾਂ ਨੇ ਆਕਸੀਜਨ ਦੇ ਸਿਲੰਡਰ ਇੱਕ ਗੁਰਦੁਆਰਾ ਸਾਹਿਬ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਸਮੇਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ, ਕਿਉਂਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਰੂਨਾ ਨਿਯਮਾਂ ਦੀ ਉਲੰਘਣਾ ਕੀਤੀ ਹੈ। ਸੋ ਇਸ ਮਾਮਲੇ ਨੂੰ ਦੇਖਦੇ ਹੋਏ ਦੀਪ ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਨੇ ਕੋਈ ਵੱਡਾ ਗੁਨਾਹ ਨਹੀਂ ਕੀਤਾ ਸੀ ਵੈਸੇ ਵੀ ਰਾਜਨੀਤਕ ਲੀਡਰਾਂ ਵੱਲੋਂ ਵੀ ਬਹੁਤ ਸਾਰੇ ਇਕੱਠ ਕੀਤੇ ਜਾ ਰਹੇ ਹਨ,ਜਿੱਥੇ ਕਿ ਪੰਜਾਬ ਪੁਲੀਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ।

About khabar

Leave a Reply

Your email address will not be published. Required fields are marked *