Breaking News
Home / खबरे / ਦਿਨ ਦਿਹਾੜੇ ਦੋ ਮੁੰਡਿਆਂ ਨੇ ਕਰ ਦਿੱਤਾ ਇਹ ਵੱਡਾ ਕਾਂਡ, ਸੀਸੀਟੀਵੀ ਵਿੱਚ ਵੇਖ ਲੋਕਾਂ ਦੇ ਉੱਡੇ ਹੋਸ਼

ਦਿਨ ਦਿਹਾੜੇ ਦੋ ਮੁੰਡਿਆਂ ਨੇ ਕਰ ਦਿੱਤਾ ਇਹ ਵੱਡਾ ਕਾਂਡ, ਸੀਸੀਟੀਵੀ ਵਿੱਚ ਵੇਖ ਲੋਕਾਂ ਦੇ ਉੱਡੇ ਹੋਸ਼

ਅੱਜ ਕੱਲ੍ਹ ਦਿਨ ਦਿਹਾੜੇ ਚੋਰੀਆਂ ਹੋਣ ਲੱਗੀਆਂ ਹਨ ਇਸ ਲਈ ਲੋਕਾਂ ਨੂੰ ਚੁਕੰਨਾ ਰਹਿਣ ਦੀ ਲੋੜ ਹੈ , ਕਿਉਂਕਿ ਚੋਰ ਅੱਜਕੱਲ੍ਹ ਬੇਖੌਫ ਹੁੰਦੇ ਜਾ ਰਹੇ ਹਨ ਅਤੇ ਲੋਕਾਂ ਦਾ ਨੁਕਸਾਨ ਕਰ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਗਿੱਦੜਬਾਹਾ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਵਿਅਕਤੀ ਦਾ ਮੋਟਰਸਾਈਕਲ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ । ਜਾਣਕਾਰੀ ਮੁਤਾਬਕ ਇਕ ਵਿਅਕਤੀ ਆਪਣੇ ਦੋਸਤ ਤੋਂ ਮੋਟਰਸਾਈਕਲ ਮੰਗ ਕੇ ਲਿਆਇਆ ਸੀ ਕਿਉਂਕਿ ਉਸ ਨੇ ਕਿਸੇ ਦੇ ਘਰ ਜਾ ਕੇ ਆਉਣਾ ਸੀ ।ਜਦੋਂ ਉਹ ਘਰ ਦੇ ਅੱਗੇ ਮੋਟਰਸਾਈਕਲ ਨੂੰ ਖੜ੍ਹਾ ਕਰਕੇ ਘਰ ਦੇ ਅੰਦਰ ਚਲਾ ਜਾਂਦਾ ਹੈ ਤਾਂ ਉਸ ਤੋਂ ਕੁਝ ਦੇਰ ਬਾਅਦ ਹੀ ਵਿਅਕਤੀ ਉਸ ਦਾ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦੇ ਹਨ।

ਜਿਸ ਤੋਂ ਬਾਅਦ ਕੇ ਉਹ ਬਾਹਰ ਆ ਕੇ ਦੇਖਦਾ ਹੈ ਤਾਂ ਉੱਥੇ ਮੋਟਰਸਾਈਕਲ ਨਹੀਂ ਹੁੰਦਾ ,ਜਿਸ ਤੋਂ ਬਾਅਦ ਉਹ ਥੋੜ੍ਹਾ ਹੈਰਾਨ ਪ੍ਰੇਸ਼ਾਨ ਹੁੰਦਾ ਹੈ ਅਤੇ ਆਸ ਪਾਸ ਪੁੱਛ ਪਡ਼ਤਾਲ ਕਰਦਾ ਹੈ। ਜਿਸ ਤੋਂ ਬਾਅਦ ਕੇ ਉਸ ਦੇ ਸਾਹਮਣੇ ਇਕ ਸੀਸੀਟੀਵੀ ਫੁਟੇਜ ਆਉਂਦੀ ਹੈ ,ਜਿਸ ਵਿੱਚ ਕੇ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਉਸ ਦਾ ਮੋਟਰਸਾਈਕਲ ਕਿਸੇ ਵਿਅਕਤੀ ਵੱਲੋਂ ਚੋਰੀ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਉਸ ਨੇ ਪੁਲੀਸ ਸਟੇਸ਼ਨ ਵਿੱਚ ਦੇ ਦਿੱਤੀ ਹੈ ਅਤੇ ਉਸ ਨੇ ਪੁਲੀਸ ਵਾਲਿਆਂ ਤੋਂ ਇਹ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਉਸ ਦਾ ਮੋਟਰਸਾਈਕਲ ਲੱਭਿਆ ਜਾਵੇ ਅਤੇ ਚੋਰਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਵਾਰਦਾਤਾਂ ਨਾ ਹੋਣ।

ਸੋ ਅੱਜਕੱਲ੍ਹ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਕਿ ਚੋਰਾਂ ਵੱਲੋਂ ਲੋਕਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਸੋ ਇਸ ਲਈ ਲੋਕਾਂ ਨੂੰ ਥੋੜ੍ਹਾ ਚੁਕੰਨਾ ਰਹਿਣ ਦੀ ਲੋੜ ਹੈ ਕਿਉਂਕਿ ਅੱਜਕੱਲ੍ਹ ਚੋਰ ਕਿਸੇ ਦੀ ਸਥਿਤੀ ਬਾਰੇ ਕੁਝ ਨਹੀਂ ਸੋਚਦੇ ਕਿ ਕਿਸੇ ਵਿਅਕਤੀ ਨੇ ਕਿਹੜੀ ਚੀਜ਼ ਕਿਵੇਂ ਬਣਾਈ ਹੈ ਜਾਂ ਕਿੱਥੋਂ ਲਿਆਂਦੀ ਹੈ । ਉਨ੍ਹਾਂ ਨੂੰ ਸਿਰਫ਼ ਆਪਣੇ ਮਤਲਬ ਦੀ ਹੁੰਦੀ ਹੈ ਇਸ ਲਈ ਲੋਕਾਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਅਜਿਹੇ ਮਾਮਲਿਆਂ ਵਿੱਚ ਪੁਲੀਸ ਦੁਆਰਾ ਵੀ ਕੁਝ ਜ਼ਿਆਦਾ ਕਾਰਵਾਈ ਨਹੀਂ ਕੀਤੀ ਜਾਂਦੀ। ਜਿਸ ਕਾਰਨ ਕੇ ਚੋਰੀ ਦੇ ਮਾਮਲੇ ਸਾਲਾਂਬੱਧੀ ਲਟਕਦੇ ਰਹਿੰਦੇ ਹਨ ਪਰ ਕਿਸੇ ਨੂੰ ਉਨ੍ਹਾਂ ਦਾ ਸਾਮਾਨ ਵਾਪਸ ਨਹੀਂ ਮਿਲਦਾ।

About khabar

Leave a Reply

Your email address will not be published. Required fields are marked *