Breaking News
Home / खबरे / ਆਮ ਮੁੰਡਿਆਂ ਨੇ ਲਾ ਦਿੱਤੀ ਸਕੀਮ, ਇਹ ਦੁਕਾਨਾਂ ਦੇ ਸ਼ਟਰਾਂ ਨੂੰ ਲਾਇਆ ਪਾੜ, ਲੋਕਾਂ ਦੇ ਵੇਖ ਉੱਡੇ ਹੋਸ਼

ਆਮ ਮੁੰਡਿਆਂ ਨੇ ਲਾ ਦਿੱਤੀ ਸਕੀਮ, ਇਹ ਦੁਕਾਨਾਂ ਦੇ ਸ਼ਟਰਾਂ ਨੂੰ ਲਾਇਆ ਪਾੜ, ਲੋਕਾਂ ਦੇ ਵੇਖ ਉੱਡੇ ਹੋਸ਼

ਅੱਜਕੱਲ੍ਹ ਚੋਰੀਆਂ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਲੋਕਾਂ ਦਾ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਹੈ। ਇਸੇ ਤਰ੍ਹਾਂ ਦਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆ ਰਿਹਾ ਹੈ, ਜਿਥੇ ਕਿ ਚੋਰਾਂ ਨੇ ਚਾਰ ਦੁਕਾਨਾਂ ਦੇ ਸ਼ਟਰ ਤੋੜ ਦਿੱਤੇ ਜਿਸ ਤੋਂ ਬਾਅਦ ਉਹ ਦੁਕਾਨਾਂ ਵਿਚੋਂ ਸਾਮਾਨ ਅਤੇ ਨਕਦੀ ਚੋਰੀ ਕਰਕੇ ਲੈ ਗਏ।ਦੱਸ ਦਈਏ ਕਿ ਇਹ ਚਾਰ ਦੁਕਾਨਾਂ ਵਿੱਚ ਅਲੱਗ ਅਲੱਗ ਤਰ੍ਹਾਂ ਦਾ ਸਾਮਾਨ ਸੀ। ਦੱਸਿਆ ਜਾ ਰਿਹਾ ਹੈ ਕਿ ਇਕ ਦੁਕਾਨ ਵਿਚ ਕੱਪੜਿਆਂ ਦੀ ਸੀ, ਦੂਜੀ ਵਿਚ ਖਾਦ ਅਤੇ ਦਵਾਈਆਂ ਸੀ।ੲਿਸ ਤੋਂ ੲਿਲਾਵਾ ਦੋ ਹੋਰ ਦੁਕਾਨਾਂ ਸੀ । ਇਨ੍ਹਾਂ ਚਾਰਾਂ ਦੁਕਾਨਾਂ ਦੇ ਪਹਿਲਾ ਸ਼ਟਰ ਤੋਡ਼ੇ ਗਏ ,ਉਸ ਤੋਂ ਬਾਅਦ ਸਾਮਾਨ ਚੋਰੀ ਕੀਤਾ ਗਿਆ।

ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਸ ਚੋਰੀ ਤੋਂ ਬਾਅਦ ਬਹੁਤ ਸਾਰਾ ਨੁਕਸਾਨ ਹੋਇਆ ਹੈ ਕਿਉਂਕਿ ਇਕ ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਦਾ ਲਗਪਗ ਪੰਜਾਹ ਸੱਠ ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ।ਦੂਸਰੇ ਦੁਕਾਨਦਾਰ ਦਾ ਕਹਿਣਾ ਹੈ ਕਿ ਲਗਪਗ ਵੀਹ ਹਜ਼ਾਰ ਰੁਪਏ ਦਾ ਸਾਮਾਨ ਅਤੇ ਨਕਦੀ ਚੋਰੀ ਹੋਈ ਹੈ। ਸੋ ਕੁੱਲ ਮਿਲਾ ਕੇ ਇੱਥੇ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਦੂਜੇ ਪਾਸੇ ਪੁਲਸ ਵੱਲੋਂ ਇਹ ਮਾਮਲਾ ਦਰਜ ਕਰ ਲਿਆ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਛਾਣਬੀਣ ਕੀਤੀ ਜਾਵੇਗੀ ਅਤੇ ਚੋਰਾਂ ਨੂੰ ਫੜ ਲਿਆ ਜਾਵੇਗਾ ।

ਪਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਵੀ ਇਥੇ ਚੋਰੀ ਹੋਈ ਸੀ, ਪਰ ਅਜੇ ਤੱਕ ਤਰਨਤਾਰਨ ਪੁਲਿਸ ਵੱਲੋਂ ਉਨ੍ਹਾਂ ਚੋਰਾਂ ਨੂੰ ਫੜਿਆ ਨਹੀਂ ਜਾ ਸਕਿਆ । ਸੋ ਇਸ ਲਈ ਉਹ ਤਰਨਤਾਰਨ ਪੁਲਿਸ ਅੱਗੇ ਅਪੀਲ ਕਰਦੇ ਹਨ ਕਿ ਉਨ੍ਹਾਂ ਨਾਲ ਇਨਸਾਫ ਕਰਵਾਇਆ ਜਾਵੇ ਅਤੇ ਚੋਰਾਂ ਨੂੰ ਫਡ਼ ਕੇ ਛੇਤੀ ਤੋਂ ਛੇਤੀ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਨਾਲ ਹੀ ਉਨ੍ਹਾਂ ਦਾ ਸਾਮਾਨ ਵੀ ਬਰਾਮਦ ਕੀਤਾ ਜਾਵੇ। ਸੋ ਅੱਜਕੱਲ੍ਹ ਇਹ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਇਸ ਦਾ ਮੁੱਖ ਕਾਰਨ ਇੱਕ ਇਹ ਵੀ ਦੱਸਿਆ ਜਾਂਦਾ ਹੈ ਕਿ ਪੁਲੀਸ ਹਵਾਰਾ ਢਿੱਲੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਜਿੱਥੇ ਵੀ ਚੋਰੀ ਹੁੰਦੀ ਹੈ ਪੁਲੀਸ ਦੁਆਰਾ ਚੋਰਾਂ ਨੂੰ ਨਹੀਂ ਫੜਿਆ ਜਾਂਦਾ। ਜਿਸ ਤੋਂ ਬਾਅਦ ਕੇ ਚੋਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ ਕਿ ਪੁਲੀਸ ਉਨ੍ਹਾਂ ਨੂੰ ਕਦੇ ਵੀ ਫੜ ਨਹੀਂ ਸਕੇਗੀ ।

ਸੋ ਜੇਕਰ ਪੰਜਾਬ ਵਿਚ ਚੋਰੀਆਂ ਦੇ ਇਨ੍ਹਾਂ ਮਾਮਲਿਆਂ ਨੂੰ ਘੱਟ ਕਰਨਾ ਹੈ ਤਾਂ ਪੰਜਾਬ ਪੁਲੀਸ ਨੂੰ ਸਖ਼ਤਾਈ ਵਰਤਣੀ ਹੋਵੇਗੀ ਅਤੇ ਚੋਰਾਂ ਨੂੰ ਫੜ ਕੇ ਸਜ਼ਾ ਦੇਣੀ ਹੋਵੇਗੀ ਤਾਂ ਜੋ ਆਉਣ ਵਾਲੇ ਸਮੇਂ ਵਿਚ ਇਸ ਤਰੀਕੇ ਦੀਆਂ ਹੋਰ ਚੋਰੀ ਦੀਆਂ ਵਾਰਦਾਤਾਂ ਵੇਖਣ ਨੂੰ ਨਾ ਮਿਲਣ।

About khabar

Leave a Reply

Your email address will not be published. Required fields are marked *