Home / खबरे / ਦਿਨ ਰਾਤ ਲੋਕਾਂ ਦੀ ਸੇਵਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਪਹਿਲੀ ਇੰਟਰਵਿਊ

ਦਿਨ ਰਾਤ ਲੋਕਾਂ ਦੀ ਸੇਵਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਪਹਿਲੀ ਇੰਟਰਵਿਊ

ਪਿੰਡ ਭੋਏਵਾਲ ਵਿੱਚ ਪੰਜਾਬ ਪੁਲੀਸ ਦੇ ਇੱਕ ਮੁਲਾਜ਼ਮ ਵੱਲੋਂ ਇਕ ਸੰਸਥਾ ਖੋਲ੍ਹੀ ਗਈ ਹੈ,ਜਿਸ ਵਿਚ ਕੇ ਲਾਵਾਰਿਸ ਲੋਕ ਜਿਨ੍ਹਾਂ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਸੀ, ਉਹ ਅੱਜ ਇੱਥੇ ਰਹਿ ਰਹੇ ਹਨ। ਦੱਸ ਦੇਈਏ ਕਿ ਜਿਸ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਸੰਸਥਾ ਨੂੰ ਖੋਲ੍ਹਿਆ ਗਿਆ ਹੈ,ਉਨ੍ਹਾਂ ਦਾ ਨਾਮ ਹਰਪ੍ਰੀਤ ਸਿੰਘ ਹੈਪੀ ਹੈ ।ਸੋਸ਼ਲ ਮੀਡੀਆ ਉੱਤੇ ਹੁਣ ਉਨ੍ਹਾਂ ਦੀਆਂ ਵੀਡੀਓਜ਼ ਵਾਇਰਲ ਵੀ ਹੁੰਦੀਆਂ ਹਨ, ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਉਨ੍ਹਾਂ ਦੇ ਪਿਤਾ ਜੀ ਨੂੰ ਕੈਂਸਰ ਸੀ ਅਤੇ ਉਹ ਰੋਜ਼ਾਨਾ ਹੀ ਹਸਪਤਾਲ ਦਾ ਚੱਕਰ ਲਗਾਇਆ ਕਰਦੇ ਸੀ।

ਇਸ ਦੌਰਾਨ ਉਨ੍ਹਾਂ ਨੇ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਦੇਖਿਆ ਜੋ ਕਿ ਮੰਦਬੁੱਧੀ ਸੀ ਅਤੇ ਉਨ੍ਹਾਂ ਦੇ ਸਰੀਰ ਉੱਤੇ ਬਹੁਤ ਸਾਰੇ ਜ਼ਖ਼ਮ ਸੀ। ਪਰ ਕੋਈ ਵੀ ਉਨ੍ਹਾਂ ਦਾ ਇਲਾਜ ਕਰਵਾਉਣ ਲਈ ਅੱਗੇ ਨਹੀਂ ਆ ਰਿਹਾ ਸੀ, ਇੱਥੋਂ ਹੀ ਉਨ੍ਹਾਂ ਦੇ ਦਿਮਾਗ ਵਿੱਚ ਇਹ ਆਇਆ ਕਿ ਉਹ ਇਨ੍ਹਾਂ ਦਾ ਇਲਾਜ ਕਰਵਾਉਣ ।ਕੁਝ ਲੋਕਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਉਨ੍ਹਾਂ ਦੇ ਦਿਮਾਗ ਵਿੱਚ ਇਹ ਗੱਲ ਆਈ ਕਿ ਸਿਰਫ਼ ਇਲਾਜ ਕਰਵਾਉਣਾ ਕਾਫ਼ੀ ਨਹੀਂ ਹੈ ਇਨ੍ਹਾਂ ਲੋਕਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਵੀ ਕਰਨਾ ਹੋਵੇਗ। ਕਿਉਂਕਿ ਜੇਕਰ ਇਹ ਉਸੇ ਤਰ੍ਹਾਂ ਸੜਕਾਂ ਉੱਤੇ ਰੁਲਦੇ ਰਹਿਣਗੇ ਤਾਂ ਵਾਰ ਵਾਰ ਇਨ੍ਹਾਂ ਦੇ ਸਰੀਰ ਉੱਤੇ ਜ਼ਖ਼ਮ ਹੋਣਗੇ ।ਸੋ ਇਸ ਲਈ ਇਨ੍ਹਾਂ ਨੇ ਪਿੰਡ ਭੋਏਵਾਲ ਵਿਚ ਇਕ ਸੰਸਥਾ ਖੋਲ੍ਹੀ,

ਜਿਸ ਵਿਚ ਕੇ ਲਾਵਾਰਿਸ ਲੋਕਾਂ ਨੂੰ ਇਲਾਜ ਕਰਵਾਉਣ ਤੋਂ ਬਾਅਦ ਰੱਖਿਆ ਜਾਂਦਾ ਹੈ।ਪਿਛਲੇ ਲੰਬੇ ਸਮੇਂ ਤੋਂ ਕੁਝ ਅਜਿਹੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿਸ ਨਾਲ ਕਿ ਪੰਜਾਬ ਪੁਲਸ ਦੀ ਵਰਦੀ ਉੱਤੇ ਦਾਗ ਲੱਗਦਾ ਹੈ ।ਇਸ ਲਈ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਪੰਜਾਬ ਪੁਲੀਸ ਲਈ ਇੱਜ਼ਤ ਘਟਦੀ ਜਾ ਰਹੀ ਹੈ, ਪਰ ਉੱਥੇ ਹੀ ਕੁਝ ਅਜਿਹੇ ਪੁਲੀਸ ਮੁਲਾਜ਼ਮ ਵੀ ਹਨ ਜੋ ਲੋਕਾਂ ਦੀ ਸੇਵਾ ਲਈ ਕੰਮ ਕਰਦੇ ਹਨ ਅਜਿਹੇ ਪੁਲਿਸ ਮੁਲਾਜ਼ਮਾਂ ਦੀ ਲੋਕ ਇੱਜ਼ਤ ਵੀ ਕਰਦੇ ਹਨ।

About khabar

Leave a Reply

Your email address will not be published. Required fields are marked *