Breaking News
Home / खबरे / ਡਾਕਟਰਾਂ ਦੀ ਲਾਪ੍ਰਵਾਹੀ ਨੇ ਲੈ ਲਈ ਇੱਕ ਬੇਗੁਨਾਹ ਨੌਜਵਾਨ ਕੁੜੀ ਦੀ ਜਾਨ

ਡਾਕਟਰਾਂ ਦੀ ਲਾਪ੍ਰਵਾਹੀ ਨੇ ਲੈ ਲਈ ਇੱਕ ਬੇਗੁਨਾਹ ਨੌਜਵਾਨ ਕੁੜੀ ਦੀ ਜਾਨ

ਇੱਕ ਪਾਸੇ ਡਾਕਟਰ ਨੂੰ ਰੱਬ ਦਾ ਦੂਜਾ ਨਾਮ ਦਿੱਤਾ ਜਾਂਦਾ ਹੈ ਪਰ ਅੱਜਕੱਲ੍ਹ ਜਿਸ ਤਰੀਕੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਉਸ ਤੋਂ ਬਾਅਦ ਲੋਕਾਂ ਦਾ ਵਿਸ਼ਵਾਸ ਡਾਕਟਰਾਂ ਉਤੋਂ ਉੱਠਣ ਲੱਗਿਆ ਹੈ ।ਇਸੇ ਤਰ੍ਹਾਂ ਦੀ ਇੱਕ ਘਟਨਾ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਇਕ ਵਿਆਹੁਤਾ ਲੜਕੀ ਦੀ ਜਾਨ ਚਲੀ ਗਈ। ਇਸ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਦੱਸਣਾ ਹੈ ਕਿ ਉਨ੍ਹਾਂ ਨੇ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਤੋਂ ਆਪਣੀ ਲੜਕੀ ਦੀ ਡਿਲਿਵਰੀ ਕਰਵਾਈ ਸੀ। ਡਿਲਿਵਰੀ ਵੱਡੇ ਆਪਰੇਸ਼ਨ ਨਾਲ ਕੀਤੀ ਗਈ ਸੀ।

ਜਿਸਤੋਂ ਬਾਅਦ ਚ ਉਨ੍ਹਾਂ ਦੀ ਲੜਕੀ ਨੇ ਇਕ ਬੱਚੀ ਨੂੰ ਜਨਮ ਦਿੱਤਾ ਅਤੇ ਦੋ ਦਿਨ ਦੁੱਧ ਵੀ ਪਿਲਾਉਂਦੀ ਰਹੀ। ਪਰ ਬਾਅਦ ਵਿਚ ਉਸ ਦੀ ਤਬੀਅਤ ਖ਼ਰਾਬ ਹੋਣ ਲੱਗੀ ਜਿਸ ਤੋਂ ਬਾਅਦ ਉਨ੍ਹਾਂ ਨੇ ਲੜਕੀ ਦਾ ਚੈੱਕਅਪ ਕਰਵਾਇਆ ਤਾਂ ਲੈਬੋਰਟਰੀ ਵਾਲਿਆਂ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਨੂੰ ਡੀਐਮਸੀ ਲੁਧਿਆਣਾ ਲੈ ਜਾਓ। ਪਰ ਇਨ੍ਹਾਂ ਦੇ ਪੁੱਛਣ ਤੇ ਵੀ ਲੈਬਾਰਟਰੀ ਵਾਲਿਆਂ ਨੇ ਇਨ੍ਹਾਂ ਨੂੰ ਜਵਾਬ ਨਹੀਂ ਦਿੱਤਾ ਕਿ ਉਨ੍ਹਾਂ ਦੀ ਲੜਕੀ ਨੂੰ ਕੀ ਸਮੱਸਿਆ ਹੋਈ ਹੈ ਕਿ ਉਨ੍ਹਾਂ ਨੂੰ ਡੀਐਮਸੀ ਲੁਧਿਆਣਾ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਲਡ਼ਕੀ ਨੂੰ ਡੀ ਐਮ ਸੀ ਲੁਧਿਆਣਾ ਲਿਜਾਣ ਦੀ ਥਾਂ ਤੇ ਇਕ ਜਲੰਧਰ ਦੇ ਹੋਰ ਹਸਪਤਾਲ ਵਿਚ ਲੈ ਗਏ।

ਜਿੱਥੇ ਕਿ ਉਥੋਂ ਦੇ ਡਾਕਟਰਾਂ ਨੇ ਦੱਸਿਆ ਕਿ ਲੜਕੀ ਦੀਆਂ ਦੋਵੇਂ ਕਿਡਨੀਆਂ ਖਰਾਬ ਹੋ ਚੁੱਕੀਆਂ ਹਨ ਅਤੇ ਜਿਥੇ ਇਨ੍ਹਾਂ ਦੀ ਡਿਲੀਵਰੀ ਹੋਈ ਹੈ, ਉਥੋਂ ਦੇ ਡਾਕਟਰਾਂ ਨੇ ਲਾਪ੍ਰਵਾਹੀ ਵਰਤੀ ਹੈ। ਇਸ ਤੋਂ ਬਾਅਦ ਲੜਕੀ ਦੀ ਮੌਤ ਵੀ ਹੋ ਚੁੱਕੀ ਹੈ ।ਜਿਸ ਤੋਂ ਬਾਅਦ ਕੇ ਲਡ਼ਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਉਸ ਹਸਪਤਾਲ ਦੇ ਸਾਹਮਣੇ ਧਰਨਾ ਦਿੱਤਾ ਜਾ ਰਿਹਾ ਹੈ ਜਿੱਥੇ ਕਿ ਪਹਿਲਾਂ ਉਸ ਦੀ ਡਿਲੀਵਰੀ ਕਰਵਾਈ ਗਈ ਸੀ। ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਡਾਕਟਰਾਂ ਨੇ ਕਿਹਾ ਸੀ ਕਿ ਡਲਿਵਰੀ ਨੂੰ ਅਜੇ ਦੱਸ ਦਿਨਾਂ ਦਾ ਸਮਾਂ ਲੱਗੇਗਾ, ਪਰ ਜਦੋਂ ਉਹ ਚੈੱਕਅੱਪ ਕਰਵਾਉਣ ਲਈ ਗਏ ਸੀ ਤਾਂ ਦਸ ਦਿਨ ਪਹਿਲਾਂ ਹੀ ਉਨ੍ਹਾਂ ਨੇ ਡਲਿਵਰੀ ਕਰ ਦਿੱਤੀ।

About khabar

Leave a Reply

Your email address will not be published. Required fields are marked *